ਬਾਬੂ ਰਾਮ ਸੇਲਬਾਨ ਨੂੰ ਪ੍ਰਧਾਨ ਕੀਤਾ ਨਿਯੁਕਤ
ਨਗਰ ਨਿਗਮ ਸਵੀਪਰ ਯੂਨੀਅਨ ਦੇ ਬਾਬੂ ਰਾਮ ਸੇਲਬਾਨ ਪ੍ਰਧਾਨ ਬਣੇ
Publish Date: Tue, 21 Apr 2026 04:57 PM (IST)
Updated Date: Tue, 21 Apr 2026 05:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਬੀਤੇ ਦਿਨੀ ਸ਼ਨਿੱਚਰਵਾਰ ਨੂੰ ਨਗਰ ਨਿਗਮ ਸਵੀਪਰ ਯੂਨੀਅਨ ਦੀ ਚੋਣ ਹੋਈ। ਜਿਸ ਵਿਚ ਇੱਕ ਪਾਸੇ ਬੱਬੂ ਸੇਲਵਾਨ ਜਿਨ੍ਹਾਂ ਦਾ ਚੋਣ ਨਿਸ਼ਾਨ ਤ੍ਰਿਸ਼ੂਲ ਸੀ ਅਤੇ ਦੂਜੇ ਪਾਸੇ ਸ਼ਮੀ ਸੋਦੇ ਜਿਹਨਾਂ ਦਾ ਚੋਣ ਨਿਸ਼ਾਨ ਸ਼ੇਰ ਸੀ ਅਤੇ ਜਿਸ ਦਾ ਨਤੀਜਾ ਸ਼ਾਮ ਨੂੰ 6 ਵਜੇ ਆਇਆ। ਜਿਸ ਵਿਚ ਬਾਬੂ ਰਾਮ ਸੇਲਬਾਨ ਨੇ ਟੋਟਲ 811 ’ਚੋਂ 573 ਵੋਟਾਂ ਬਾਬੂ ਰਾਮ ਸੇਲਵਾਨ ਅਤੇ ਸ਼ਮੀ ਸੋਦੇ ਨੂੰ 234 ਵੋਟਾਂ ਪਈਆਂ। ਬਾਬੂ ਪ੍ਰਧਾਨ 339 ਵੋਟਾਂ ਨਾਲ ਜੇਤੂ ਰਹੇ। ਜਿਸ ਵਿੱਚ ਬੱਬੂ ਪ੍ਰਧਾਨ ਬਹੁਤ ਵੱਡੀ ਲੀਡ ਨਾਲ ਰਿਕਾਰਡ ਤੋੜ ਵੋਟਾਂ ਨਾਲ ਜੇਤੂ ਰਹੇ। ਜਿਸ ਵਿੱਚ ਪ੍ਰਧਾਨ ਨੇ ਮੁਲਾਜਮਾਂ ਅਤੇ ਪਟਿਆਲਾ ਸ਼ਹਿਰ ਦੇ ਆਪਣੇ ਸਮਾਜ ਦੇ ਪ੍ਰਧਾਨ ਦਿਵਾਉਣ ਦਾ ਅਤੇ ਆਪਣੀ ਸਾਰੀ ਟੀਮ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਸੇਸਵਾਲ, ਵਾਇਸ ਪ੍ਰਧਾਨ ਅਮਰਜੀਤ, ਮੋਨੂੰ ਰੱਖੜਾ, ਅਮਨਦੀਪ ਬਾਦਲ ਦਾ ਧੰਨਵਾਦ ਕੀਤਾ ਗਿਆ ਅਤੇ ਧੀਰੂ ਨਗਰ ਤੋਂ ਹੈਪੀ ਲੋਹਟ, ਸੰਜੇ ਕਲੋਨੀ ਤੋਂ ਪਵਨ ਭੂਮਕ ਤੇ ਕੈਲੀਰੀਕਲ ਯੂਨੀਅਨ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਅਤੇ ਡਰਾਇਵਰ ਯੂਨੀਅਨ ਦੇ ਪ੍ਰਧਾਨ ਸੀਤਾ ਰਾਮ ਦਾ ਵਿਸ਼ੇਸ਼ ਤੌਰ ਤੇ ਬੱਬੂ ਪ੍ਰਧਾਨ ਵੱਲੋਂ ਸਾਰੀਆਂ ਜਥੇਬੰਦੀਆਂ ਤੇ ਮੁਲਾਜਮਾਂ ਦਾ ਵਿਸ਼ੇਬ ਤੌਰ ਤੇ ਧੰਨਵਾਦ ਕੀਤਾ ਗਿਆ। ਪ੍ਰਧਾਨ ਕਰਮਜੀਤ ਲਚਕਾਣੀ, ਚੇਅਰਮੈਨ ਅਜੇ ਚੋਧਰੀ, ਸੁਨਿਲ ਗਾਗਟ ਨਾਭਾ ਜ਼ਿਲ੍ਹਾ ਪ੍ਰਧਾਨ ਪਟਿਆਲਾ, ਅਜੇ ਹੰਸ ਦਾ ਵੀ ਵਿਸ਼ੇਸ਼ ਤੌਰ ’ਤੇ ਬੱਬੂ ਪ੍ਰਧਾਨ ਅਤੇ ਟੀਮ ਵੱਲੋਂ ਧੰਨਵਾਦ ਕੀਤਾ।