ਕੌਂਸਲ ਦੇ ਮੀਤ ਪ੍ਰਧਾਨ ਅਸ਼ੋਕ ਨੇ ਕੀਤਾ ਫੇਰੀ ਦਾ ਨਿੱਘਾ ਸਵਾਗਤ
ਨਗਰ ਕੌਂਸਲ ਦੇ ਮੀਤ ਪ੍ਰਧਾਨ ਅਸ਼ੋਕ ਸ਼ਰਮਾ ਨੇ ਕੀਤਾ ਫੇਰੀ ਦਾ ਨਿੱਘਾ ਸਵਾਗਤ
Publish Date: Sun, 22 Mar 2026 06:18 PM (IST)
Updated Date: Sun, 22 Mar 2026 06:22 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼੍ਰੀ ਹਰੀ ਕਥਾ ਸਮਿਤੀ ਵੱਲੋਂ ਸ਼੍ਰੀ ਰਾਮ ਨੌਮੀ ਦੇ ਸ਼ੁਭ ਮੌਕੇ ਤੇ, ਸੁਭਾਸ਼ ਨਗਰ ਸ਼ਿਵ ਮੰਦਿਰ ਤੋਂ ਇਕ ਪ੍ਰਭਾਤ ਫੇਰੀ ਕੱਢੀ ਗਈ। ਪ੍ਰਭਾਤ ਫੇਰੀ ਦੀ ਅਗਵਾਈ ਮੁੱਖ ਸਰਪ੍ਰਸਤ ਪ੍ਰਕਾਸ਼ ਚੰਦ ਗਰਗ, ਡਾ. ਮਨਮੋਹਨ ਕੌਸ਼ਲ ਅਤੇ ਪ੍ਰਧਾਨ ਸ਼ਰਨਦਾਸ ਮਿੱਤਲ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਸ਼ਰਮਾ ਵੱਲੋਂ ਆਪਣੇ ਪਰਿਵਾਰ ਸਮੇਤ ਇਸ ਫੇਰੀ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਆਰਤੀ ਕਰਕੇ ਅੱਗੇ ਲਈ ਰਵਾਨਾ ਕੀਤਾ, ਜਦਕਿ ਪ੍ਰਬੰਧਕਾਂ ਵੱਲੋਂ ਅਸ਼ੋਕ ਸ਼ਰਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਨਿਤ ਵੀ ਕੀਤਾ। ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲਿਆ। ਪ੍ਰਭਾਤ ਫੇਰੀ ਇੰਚਾਰਜ ਸੁਨੀਲ ਮਿੱਤਲ, ਫਤਿਹਚੰਦ ਗੁਪਤਾ, ਰੇਣੂ ਗੁਪਤਾ, ਪ੍ਰਤਿਭਾ ਬਾਂਸਲ ਅਤੇ ਮੀਨਲ ਗੁਪਤਾ ਨੇ ਰੂਟ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲੀ। ਇਹ ਪ੍ਰਭਾਤ ਫੇਰੀ ਇਲਾਕੇ ਦੇ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਵਾਪਸ ਮੰਦਿਰ ਪਹੁੰਚੀ। ਪ੍ਰਭਾਤ ਫੇਰੀ ਦੌਰਾਨ ਰਮਨ ਰੌਮੀ ਐਂਡ ਪਾਰਟੀ ਦੁਆਰਾ ਪੇਸ਼ ਕੀਤੇ ਗਏ ਭਗਵਾਨ ਸ਼੍ਰੀ ਰਾਮ ਜੀ ਦੇ ਭਜਨਾਂ ਨੇ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਦਿੱਤਾ। ਜਦਕਿ ਭਰਥਰੀ ਬਾਂਸਲ ਪ੍ਰਭਾਤ ਫੇਰੀ ਦੇ ਮੂਹਰੇ ਸ਼੍ਰੀ ਹਨੂੰਮਾਨ ਜੀ ਦਾ ਝੰਡਾ ਲੈ ਕੇ ਚੱਲ ਰਹੇ ਸਨ। ਪ੍ਰਭਾਤ ਫੇਰੀ ਦਾ ਸਵਾਗਤ ਕਰਨ ਲਈ ਆਪਣੇ ਘਰਾਂ ਅਤੇ ਮੁਹੱਲਿਆਂ ਨੂੰ ਫੁੱਲਾਂ, ਗੁਬਾਰਿਆਂ, ਝੰਡਿਆਂ ਤੇ ਰੰਗੋਲੀ ਨਾਲ ਸਜਾਇਆ ਗਿਆ। ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਇਹ ਪ੍ਰਭਾਤ ਫੇਰੀ ਸੁਭਾਸ਼ ਨਗਰ, ਮੋਤੀਆ ਖਾਨ ਰੋਡ ਅਤੇ ਜੱਸੜਾ ਰੋਡ ਦੀਆਂ ਵੱਖ-ਵੱਖ ਗਲੀਆਂ ਵਿੱਚੋਂ ਲੰਘੀ। ਭਗਵਾਨ ਸ਼੍ਰੀ ਰਾਮ ਦੇ ਭਜਨਾਂ ਨੇ ਪੂਰੇ ਰਸਤੇ ਵਿਚ ਇਕ ਅਧਿਆਤਮਿਕ ਮਾਹੌਲ ਪੈਦਾ ਕੀਤਾ। ਸ਼੍ਰੀ ਹਰੀ ਕਥਾ ਸਮਿਤੀ ਦੇ ਚੇਅਰਮੈਨ ਸ਼ੋਭਾ ਯਾਤਰਾ ਯੱਗ ਦੱਤ, ਪ੍ਰਭਾਤ ਫੇਰੀ ਦੇ ਚੇਅਰਮੈਨ ਦਵਿੰਦਰ ਪਰਾਸ਼ਰ, ਜਨਰਲ ਸਕੱਤਰ ਸੁਰੇਸ਼ ਗੁਪਤਾ, ਸਕੱਤਰ ਸੰਦੀਪ ਗੋਇਲ ਅਤੇ ਖਜ਼ਾਨਚੀ ਸੱਜਣ ਗੋਇਲ ਨੇ ਪ੍ਰਭਾਤ ਫੈਰੀ ਵਿਚ ਹਿੱਸਾ ਲੈਣ ਵਾਲੇ ਸਾਰੇ ਸ਼ਰਧਾਲੂਆਂ, ਸਹਿਯੋਗੀਆਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰਧਾਨ ਸ਼ਰਨ ਦਾਸ ਮਿੱਤਲ, ਪ੍ਰਮੁੱਖ ਤੌਰ ’ਤੇ ਅਸ਼ੋਕ ਸ਼ਰਮਾ (ਉਪ ਪ੍ਰਧਾਨ ਨਗਰ ਕੌਂਸਲ), ਵਿਵੇਕ ਸਿੰਗਲਾ, ਜਗਦੀਸ਼ ਗੁਪਤਾ, ਸ਼ੰਕਰ ਲਾਲ ਗੁਪਤਾ, ਕਮਲ ਸਿੰਗਲਾ, ਦੀਪਕ ਬਾਂਸਲ, ਸੀਤਾ ਰਾਮ, ਸੁਰੇਸ਼ ਪੁਰੀ, ਭੋਪੇਸ਼ ਸਿੰਗਲਾ, ਦਿਨੇਸ਼ ਗੁਪਤਾ, ਜਿਤੇਸ਼ ਸਿੰਗਲਾ, ਬੌਬੀ ਸਿੰਗਲਾ, ਰਾਕੇਸ਼ ਜੈਨ, ਰੋਹਿਤ ਮੋਦੀ, ਪਰਵੀਰ ਜੈਨ, ਸੁਨੀਲ ਗੁਪਤਾ, ਹੇਮ ਰਾਜ ਗੁਪਤਾ, ਸੁਨੀਲ ਅਰੋੜਾ, ਮੁਕੇਸ਼ ਅਗਰਵਾਲ, ਦੀਪਕ ਬਾਂਸਲ, ਨਿਤਿਨ ਜਿੰਦਲ, ਵਿਨੋਦ ਗੋਇਲ, ਸੁਭਾਸ਼ ਸੁਖੀਜਾ, ਅੰਜਲੀ, ਮਧੂ ਮਿੱਤਲ, ਸੰਤੋਸ਼ ਬਾਂਸਲ, ਰਜਨੀ ਬਾਂਸਲ, ਦੀਪਕ ਮੋਂਗਾ, ਮੰਜੂ ਚਿਕਰਸਲ, ਆਸ਼ਾ ਵਰਮਾ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ।