ਨਗਰ ਕੌਂਸਲ ਚੋਣਾਂ 2026- ਬਸੀ ਪਠਾਣਾਂ ’ਚ ਸਭ ਤੋਂ ਘੱਟ ਤੇ ਵੱਧ ਵੋਟਾਂ ਨਾਲ ਜਿੱਤ ਦਾ ਰਿਕਾਰਡ ਆਪ ਦੇ ਨਾਂਅ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : 26 ਮਈ ਨੂੰ ਬਸੀ ਪਠਾਣਾਂ ਦੇ 15 ਵਾਰਡਾਂ ਲਈ ਹੋਈਆਂ ਸਥਾਨਕ ਸਰਕਾਰਾਂ ਚੋਣਾਂ ਦੇ ਨਤੀਜਿਆਂ ’ਚ ਸਭ ਤੋਂ ਘੱਟ ਤੇ ਵੱਧ ਵੋਟਾਂ ਨਾਲ ਜਿੱਤ ਦਾ ਰਿਕਾਰਡ ਬਹੁਮਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਨਾਂਅ ਰਿਹਾ ਹੈ। ਚੋਣ ਅਫ਼ਸਰ ਵੱਲੋਂ ਜਾਰੀ ਆੰਕੜਿਆਂ ਅਨੁਸਾਰ ਜਰਨਲ ਵਾਰਡ 6 ਤੋਂ ਆਪ ਉਮੀਦਵਾਰ ਰਜਨੀ ਟੁਲਾਨੀ ਨੂੰ ਸਾਰੇ ਵਾਰਡਾਂ ਦੇ ਮੁਕਾਬਲੇ ਵੱਡੀ ਲੀਡ ਮਿਲੀ ਹੈ। ਉਨ੍ਹਾਂ ਆਜ਼ਾਦ ਉਮੀਦਵਾਰ ਪਵਨ ਬਾਂਸਲ ਨੂੰ 306 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ ਹੈ। ਸਭ ਤੋਂ ਘੱਟ ਵੋਟਾਂ ਨਾਲ ਜਿੱਤ ਦਾ ਰਿਕਾਰਡ ਵੀ ‘ਆਪ’ ਦੇ ਨਾਂਅ ਰਿਹਾ ਹੈ। ਆਪ ਦੇ ਜਰਨਲ ਵਾਰਡ 10 ਤੋਂ ਚੋਣ ਲੜੇ ਸਾਬਕਾ ਕੌਂਸਲਰ ਰਾਜ ਕੁਮਾਰ ਪੁਰੀ ਹਾਰਦੇ ਹਾਰਦੇ ਬਚੇ ਹਨ। ਉਨ੍ਹਾਂ ਅਕਾਲੀ ਦਲ ਦੇ ਮਨਪ੍ਰੀਤ ਹੈਪੀ ਨੂੰ 2 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਇਸਦੇ ਇਲਾਵਾ ਔਰਤਾਂ ਲਈ ਰਾਖਵਾਂ ਵਾਰਡ 1 ਤੋਂ ਜੇਤੂ ਰਹੇ ਭਾਜਪਾ ਦੇ ਸਾਬਕਾ ਕੌਂਸਲਰ ਸੰਗੀਤਾ ਮਲਹੋਤਰਾ ਨੇ ਆਪ ਉਮੀਦਵਾਰ ਹਰਦੀਪ ਕੌਰ ਢਿੱਲੋਂ ਨੂੰ 54, ਜਰਨਲ ਵਾਰਡ 2 ਤੋਂ ਆਪ ਦੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਸੱਲ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੰਦਰ ਸਿੰਘ ਨੂੰ 78, ਔਰਤਾਂ ਲਈ ਰਾਖਵਾਂ ਵਾਰਡ 3 ਤੋਂ ਆਪ ਦੀ ਯੋਗਿਤਾ ਕੁਮਾਰੀ ਨੇ ਆਜ਼ਾਦ ਉਮੀਦਵਾਰ ਪਰਵਿੰਦਰ ਕੌਰ ਨੂੰ 12, ਜਰਨਲ ਵਾਰਡ 4 ਤੋਂ ਆਜ਼ਾਦ ਉਮੀਦਵਾਰ ਮਨੋਜ ਭੰਡਾਰੀ ਨੇ ਆਜ਼ਾਦ ਉਮੀਦਵਾਰ ਕਰਮਜੀਤ ਸਿੰਘ ਢੀਂਡਸਾ ਨੂੰ 10, ਔਰਤਾਂ ਲਈ ਰਾਖਵਾਂ ਵਾਰਡ 5 ਤੋਂ ਆਜ਼ਾਦ ਉਮੀਦਵਾਰ ਕਨਿਕਾ ਸ਼ਰਮਾ ਨੇ ਆਜ਼ਾਦ ਉਮੀਦਵਾਰ ਜਸਬੀਰ ਬੰਸਲ ਨੂੰ 100, ਜਰਨਲ ਵਾਰਡ 6 ਤੋਂ ਆਪ ਦੇ ਰਜਨੀ ਟੁਲਾਨੀ ਨੇ ਆਜ਼ਾਦ ਉਮੀਦਵਾਰ ਪਵਨ ਬੰਸਲ ਨੂੰ 306, ਐਸਸੀ ਔਰਤਾਂ ਲਈ ਰਾਖਵਾਂ ਵਾਰਡ 7 ਤੋਂ ਆਜ਼ਾਦ ਉਮੀਦਵਾਰ ਹਰਜਿੰਦਰ ਕੌਰ ਨੇ ਆਜ਼ਾਦ ਉਮੀਦਵਾਰ ਗੁਰਦਰਸ਼ਨ ਕੌਰ ਨੂੰ 32, ਐਸਸੀ ਰਿਜ਼ਰਵ ਵਾਰਡ 8 ਤੋਂ ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਨੇ ਆਪ ਦੇ ਅਮਰੀਕ ਸਿੰਘ ਨੂੰ 139, ਔਰਤਾਂ ਲਈ ਰਾਖਵਾਂ ਵਾਰਡ 9 ਤੋਂ ਆਪ ਦੇ ਅੰਜੂ ਨੇ ਆਜ਼ਾਦ ਉਮੀਦਵਾਰ ਸੁਖਦੀਪ ਕੌਰ ਨੂੰ 220, ਜਰਨਲ ਵਾਰਡ 10 ਤੋਂ ਆਪ ਦੇ ਸਾਬਕਾ ਕੌਂਸਲਰ ਰਾਜ ਕੁਮਾਰ ਪੁਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਹੈਪੀ ਨੂੰ ਮਹਿਜ਼ ਦੋ ਵੋਟਾਂ, ਐਸਸੀ ਔਰਤਾਂ ਲਈ ਰਾਖਵਾਂ ਵਾਰਡ 11 ਤੋਂ ਆਪ ਦੇ ਸਾਬਕਾ ਕੌਂਸਲਰ ਬਿੰਦੂ ਨੇ ਅਕਾਲੀ ਦਲ ਦੇ ਨਿਰਮਲਜੀਤ ਕੌਰ ਨੂੰ 65, ਵਾਰਡ 12 ਤੋਂ ਆਪ ਦੇ ਸੁਨੀਲ ਕੁਮਾਰ ਨੇ ਆਜ਼ਾਦ ਉਮੀਦਵਾਰ ਰਮੇਸ਼ ਕੁਮਾਰ ਨੂੰ 29, ਵਾਰਡ 13 ਤੋਂ ਆਪ ਦੇ ਅਰਵਿੰਦਰ ਕੌਰ ਨੇ ਆਜ਼ਾਦ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ 158, ਐਸਸੀ ਵਾਰਡ 14 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਅਰਵਿੰਦਰ ਸਿੰਘ ਨੇ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਨੂੰ 98 ਅਤੇ ਔਰਤਾਂ ਲਈ ਰਾਖਵਾਂ ਵਾਰਡ 15 ਤੋਂ ਆਪ ਦੇ ਅੰਜੂ ਰਾਣੀ ਨੇ ਆਜ਼ਾਦ ਉਮੀਦਵਾਰ ਜਸਪਾਲ ਕੌਰ ਨੂੰ 267 ਵੋਟਾਂ ਦੇ ਵੱਡੇ ਅੰਦਰ ਨਾਲ ਮਾਤ ਦਿੱਤੀ ਹੈ।ਦੱਸਣਾ ਬਣਦਾ ਹੈ ਕਿ ਸਾਰੇ 15 ਵਾਰਡਾਂ ਦੀਆਂ ਕੁੱਲ ਵੋਟਾਂ 16 ਹਜ਼ਾਰ 51 ਸਨ, ਜਿਨ੍ਹਾਂ ਵਿਚੋਂ 67. 67 ਫ਼ੀਸਦ ਦੇ ਹਿਸਾਬ ਨਾਲ 10 ਹਜ਼ਾਰ 862 ਵੋਟ ਪੋਲ ਹੋਏ। ਜਿਨ੍ਹਾਂ ਵਿਚੋਂ 115 ਵੋਟ ਰੱਦ ਹੋਏ ਹਨ ਅਤੇ 80 ਵੋਟ ਨੋਟਾ ਦੇ ਖਾਤੇ ਵਿਚ ਗਏ ਹਨ।