ਬਸੀ ਪਠਾਣਾਂ ਸ਼ਹਿਰ ਵਿੱਚ ਨਗਰ ਕੌਂਸਲ ਚੋਣਾਂ ਦਾ ਸਿਆਸੀ ਦੰਗਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਚੋਣ ਲੜ ਰਹੇ ਪਤਨੀ ਪਤਨੀ ਜੋੜਿਆਂ, ਮਾਂ ਪੁੱਤ ਤੇ ਦਰਾਣੀ ਜਠਾਣੀ, ਦਿਉਰ ਭਰਜਾਈ ਨੇ ਮੁਕਾਬਲਿਆਂ ਨੂੰ ਹੋਰ ਵੀ ਦਿਲਸਚਸਪ ਬਣਾ ਦਿੱਤਾ ਹੈ।

ਚੋਣ ਲੜ ਰਹੇ ਪਤਨੀ ਪਤਨੀ ਜੋੜਿਆਂ, ਮਾਂ ਪੁੱਤ ਤੇ ਦਰਾਣੀ ਜਠਾਣੀ, ਦਿਓਰ ਤੇ ਭਾਬੀ ਨੇ ਮੁਕਾਬਲਿਆਂ ਨੂੰ ਬਣਾਇਆ ਦਿਲਚਸਪ
ਬਸੀ ਪਠਾਣਾਂ, ਪੱਤਰ ਪ੍ਰੇਰਕ- ਬਸੀ ਪਠਾਣਾਂ ਸ਼ਹਿਰ ਵਿੱਚ ਨਗਰ ਕੌਂਸਲ ਚੋਣਾਂ ਦਾ ਸਿਆਸੀ ਦੰਗਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਚੋਣ ਲੜ ਰਹੇ ਪਤਨੀ ਪਤਨੀ ਜੋੜਿਆਂ, ਮਾਂ ਪੁੱਤ ਤੇ ਦਰਾਣੀ ਜਠਾਣੀ, ਦਿਉਰ ਭਰਜਾਈ ਨੇ ਮੁਕਾਬਲਿਆਂ ਨੂੰ ਹੋਰ ਵੀ ਦਿਲਸਚਸਪ ਬਣਾ ਦਿੱਤਾ ਹੈ।
15 ਵਾਰਡਾਂ ਵਾਲੀ ਇਸ ਨਗਰ ਕੌਂਸਲ ਵਿੱਚ ਨਾਮਜ਼ਦਗੀਆਂ ਪੜਤਾਲ ਤੋਂ ਬਾਅਦ ਹੁਣ 77 ਉਮੀਦਵਾਰ ਮੈਦਾਨ ਵਿੱਚ ਹਨ, ਇਨਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਬੀਜੇਪੀ ਤੋਂ ਇਲਾਵਾ ਜਿਆਦਾਤਰ ਗਿਣਤੀ ਆਜ਼ਾਦ ਉਮੀਦਵਾਰਾਂ ਦੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਚੋਣ ਮੈਦਾਨ ਵਿੱਚ ਡਟੇ 12 ਉਮੀਦਵਾਰ ਸਾਬਕਾ ਕੌਂਸਲਰ ਰਹਿ ਚੁੱਕੇ ਹਨ ਤੇ ਮੁੜ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਿਨਾਂ ਵਿੱਚ ਪਰਵਿੰਦਰ ਸੱਲ, ਅਰਵਿੰਦਰ ਕੌਰ ਤੇ ਮੈਡਮ ਰਜਨੀ ਬਾਲਾ ਟੁਲਾਨੀ ਤੀਜੀ ਵਾਰ, ਹਰਦੀਪ ਕੌਰ ਢਿੱਲੋਂ, ਰਾਜਕੁਮਾਰ ਪੁਰੀ, ਕਰਮਜੀਤ ਸਿੰਘ ਢੀਂਡਸਾ, ਤੇ ਉਨਾਂ ਦੀ ਧਰਮ ਪਤਨੀ ਬਲਜੀਤ ਕੌਰ, ਰਮੇਸ਼ ਕੁਮਾਰ ਸੀ ਆਰ, ਅਮਰਜੀਤ ਸਿੰਘ ਦੇ ਇਲਾਵਾ ਮੈਡਮ ਜਸਵੀਰ ਬੰਸਲ ਅਤੇ ਮਨਪ੍ਰੀਤ ਸਿੰਘ ਹੈਪੀ ਅਤੇ ਮੈਡਮ ਬਿੰਦੂ ਦੂਜੀ ਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ। ਖਾਸ ਗੱਲ ਇਹ ਵੀ ਹੈ ਕਿ ਪਹਿਲਾਂ ਅਕਾਲੀ ਤੇ ਕਾਂਗਰਸ ਦੇ ਸਿਪਾਹੀ ਰਹਿ ਚੁੱਕੇ ਪਰਵਿੰਦਰ ਸੱਲ ਇਸ ਵਾਰ ਆਮ ਆਦਮੀ ਪਾਰਟੀ ਦੇ ਝਾੜੂ ਨਿਸ਼ਾਨ ਤੇ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਤੀਜੀ ਵਾਰ ਚੋਣ ਲੜ ਰਹੇ ਮੈਡਮ ਰਜਨੀ ਬਾਲਾ ਟੁਲਾਨੀ ਵੱਲੋਂ ਪਹਿਲੀ ਵਾਰ ਜਿੱਤਣ ਤੋਂ ਬਾਅਦ ਅਕਾਲੀ ਸਰਕਾਰ ਨੂੰ ਸਮਰਥਨ ਦਿੱਤਾ ਗਿਆ ਸੀ, ਫਿਰ ਕਾਂਗਰਸ ਵੱਲੋਂ ਜਿੱਤ ਪ੍ਰਾਪਤ ਕੀਤੀ ਤੇ ਹੁਣ ਇਸ ਵਾਰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਹਨ।
ਦੂਜੀ ਪਾਰੀ ਖੇਡ ਰਹੇ ਅਮਰਜੀਤ ਸਿੰਘ, ਸੰਗੀਤਾ ਮਲਹੋਤਰਾ ਤੇ ਰਮੇਸ਼ ਕੁਮਾਰ ਸੀ ਆਰ ਕਈ ਸਾਲ ਬਾਅਦ ਆਪਣੀ ਕਿਸਮਤ ਮੁੜ ਤੋਂ ਅਜ਼ਮਾ ਰਹੇ ਹਨ। ਜ਼ਿਕਰ ਯੋਗ ਹੈ ਕਿ ਇਸ ਵਾਰ ਦੇ ਚੋਣ ਦੰਗਲ ਵਿੱਚ ਵੱਖ ਵੱਖ ਵਾਰਡਾਂ ਤੋਂ ਨਿੱਤਰੇ ਕਈ ਪਤੀ ਪਤਨੀ ਜੋੜਿਆਂ ਤੇ ਹੋਰ ਰਿਸ਼ਤਿਆਂ ਨੇ ਇਸ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ। ਜਿਨਾਂ ਵਿੱਚ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਨਜ਼ਦੀਕੀ ਮੰਨੇ ਜਾਂਦੇ ਸਾਬਕਾ ਕੌਂਸਲਰ ਰਾਜਕੁਮਾਰ ਪੁਰੀ ਆਪਣੀ ਪਤਨੀ ਅੰਜੂ ਅਤੇ ਮੈਡਮ ਜਸਵੀਰ ਬੰਸਲ ਤੇ ਉਨਾਂ ਦੇ ਪਤੀ ਪਵਨ ਬੰਸਲ, ਕਰਮਜੀਤ ਸਿੰਘ ਢੀਂਡਸਾ ਤੇ ਉਨਾਂ ਦੀ ਪਤਨੀ ਬਲਜੀਤ ਕੌਰ ਸ਼ਾਮਲ ਹਨ। ਦੱਸ ਦਈਏ ਇਸ ਦੇ ਇਲਾਵਾ ਸਾਬਕਾ ਕੌਂਸਲਰ ਮਨਪ੍ਰੀਤ ਹੈਪੀ ਤੇ ਉਨਾਂ ਦੇ ਮਾਤਾ ਨਿਰਮਲਜੀਤ ਕੌਰ ਵੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਹਨ। ਜਦ ਕਿ ਦਿਓਰ ਅਰਵਿੰਦਰ ਸਿੰਘ ਤੇ ਉਸਦੇ ਭਾਬੀ ਜਸਪ੍ਰੀਤ ਕੌਰ ਵੀ ਅਕਾਲੀ ਦਲ ਦੇ ਨੁਮਾਇੰਦੇ ਦੇ ਤੌਰ ਤੇ ਦੁਰਾਣੀ ਜੇਠਾਣੀ ਕਵਲਜੀਤ ਕੌਰ ਤੇ ਪਰਵਿੰਦਰ ਕੌਰ ਵੱਖ-ਵੱਖ ਵਾਰਡਾਂ ਤੋਂ ਕਿਸਮਤ ਅਜਮਾਉਣ ਜਾ ਰਹੇ ਹਨ।