ਮਿਊਂਸਪਲ ਐਕਸ਼ਨ ਕਮੇਟੀ ਦੇ ਸੱਦੇ ’ਤੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ
ਮਿਊਸੀਪਲ ਐਕਸ਼ਨ ਕਮੇਟੀ ਦੇ ਸੱਦੇ ਤੇ 6 ਮਈ ਤੋ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ
Publish Date: Wed, 06 May 2026 06:00 PM (IST)
Updated Date: Wed, 06 May 2026 06:02 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮਿਊਂਸਪਲ ਐਕਸ਼ਨ ਕਮੇਟੀ ਦੇ ਸੱਦੇ ’ਤੇ 6 ਮਈ ਤੋ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਇਸ ਹੜਤਾਲ ਵਿਚ ਸਫਾਈ ਸੇਵਕ ਐਂਡ ਅਦਰ ਵਰਕਰ ਯੂਨੀਅਨ ਅਤੇ ਦੀ ਕਲਾਸ ਫੋਰਥ ਅਪਲਾਈ ਯੂਨੀਅਨ ਨਗਰ ਕੌਸਲ ਸਨੋਰ ਸਾਂਝੇ ਤੌਰ ਤੇ ਹੜਤਾਲ ਦਾ ਸਮਰਥਨ ਕਰਦੇ ਹੋਏ ਨਗਰ ਕੌਂਸਲ ਦਫਤਰ ਦੇ ਬਾਹਰ ਸਾਰੇ ਸਮੂਹ ਸਫਾਈ ਸੇਵਕਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ। ਧਰਨਾਕਾਰੀਆਂ ਦੀਆਂ ਮੁੱਖ ਮੰਗਾਂ ਕੱਚੇ ਮੁਲਾਜ਼ਮ ਪੱਕੇ ਕਰਨੇ, ਠੇਕੇਦਾਰੀ ਸਿਸਟਮ ਖਤਮ ਕਰਨਾ ਤੇ ਘੱਟੋ ਘੱਟ ਤਨਖਾਹ 30 ਹਜ਼ਾਰ ਰੁਪਏ ਕਰਨਾ ਹੈ। ਇਸ ਹੜਤਾਲ ਦੀ ਅਗਵਾਈ ਕਰਦਿਆਂ ਪ੍ਰਧਾਨ ਨੰਦ ਲਾਲ ਨੇ ਕਿਹਾ ਕਿ ਜੇਕਰ ਇਹ ਮੰਗਾਂ ਨਾ ਮੰਗੀਆਂ ਗਈਆਂ ਤਾਂ ਇਹ ਧਰਨਾ ਅਣਮਿਥੇ ਸਮੇਂ ਤੱਕ ਜਾਰੀ ਰਹੇਗਾ। ਇਸ ਮੌਕੇ ਪ੍ਰਧਾਨ ਅਜੇ ਕੁਮਾਰ ਹੈਪੀ ਮੀਤ ਪ੍ਰਧਾਨ ਵਰਨ ਕੁਮਾਰ ਸੈਕਟਰੀ ਰਕੇਸ਼ ਕੁਮਾਰ ਬੱਬੂ ਕੈਸ਼ੀਅਰ ਦੀਪਕ ਕੁਮਾਰ ਰਾਜ ਕਿਰਨ ਸੁੰਦਰ ਜੁਗਨ ਲਾਲ ਬਿਕਰਮਜੀਤ ਜਗਦੀਸ਼ ਜੱਗੀ ਨਰੇਸ਼ ਕੁਮਾਰ ਨਰਿੰਦਰ ਸਿੰਘ ਹਸਨਪੁਰ ਰੋਕੀ ਅਟਵਾਲ ਸੰਜੀਵ ਕੁਮਾਰ ਗੁਰਜੀਤ ਸਿੰਘ ਰਕੇਸ਼ ਕੁਮਾਰ ਬੰਟੀ ਸੰਜੀਵ ਕੁਮਾਰ ਅਟਵਾਲ ਸੰਕਰਪੁਰ ਚਰਨ ਦਾਸ ਬਾਲੂ ਕੁਲਵੰਤ ਸਿੰਘ ਦੁੰਦੀ ਮਾਜਰਾ ਅਮੀਰ ਚੰਦ ਕਾਠਗੜ੍ਹ ਜਸਵੀਰ ਸਿੰਘ ਨੈਨ ਕਲਾਂ ਗੋਲਡੀ ਮਸਿੰਘਣ ਵੀਰਪਾਲ ਪੰਚੋਲਾ ਸਵਰਨ ਸਿੰਘ ਬੋਲੜ ਕਲਾ ਵਿਸ਼ਾਲ ਕੁਮਾਰ ਸਾਰੇ ਹੀ ਮੈਂਬਰ ਹਾਜ਼ਰ ਸਨ।