ਐੱਮਪੀ ਡਾ. ਅਮਰ ਸਿੰਘ ਵੱਲੋਂ ਸਰਹਿੰਦ ’ਚ ਬੈਂਚ ਤੇ ਵਾਟਰ ਕੂਲਰਾਂ ਦੀ ਵੰਡ
ਐਮਪੀ ਡਾ. ਅਮਰ ਸਿੰਘ ਵੱਲੋਂ ਸਰਹਿੰਦ ਵਿਚ ਬੈਂਚ ਅਤੇ ਵਾਟਰ ਕੂਲਰਾਂ ਦੀ ਵੰਡ
Publish Date: Sat, 04 Apr 2026 04:55 PM (IST)
Updated Date: Sat, 04 Apr 2026 04:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ: ਹਲਕਾ ਫਤਹਿਗੜ੍ਹ ਸਾਹਿਬ ਦੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਵੱਲੋਂ ਐਮਪੀ ਲੈੱਡ ਫੰਡ ਤਹਿਤ ਸਰਹਿੰਦ ਦੇ 23 ਵਾਰਡਾਂ ਲਈ 230 ਬੈਂਚ ਅਤੇ ਵੱਖ-ਵੱਖ ਵਾਰਡਾਂ ਲਈ 11 ਵਾਟਰ ਕੂਲਰ ਅਤੇ 3 ਮੋਰਚਰੀ ਫਰਿਜ਼ ਵੰਡੇ ਗਏ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਮੌਜੂਦ ਸਨ। ਡਾ. ਅਮਰ ਸਿੰਘ ਨੇ ਆਪਣੇ ਸੰਬੋਧਨ ਵਿਚ ਹੋਰ ਕਿਹਾ ਕਿ ਇਲਾਕੇ ਦੇ ਹਰ ਵਾਰਡ ਵਿਚ ਬੁਨਿਆਦੀ ਸਹੂਲਤਾਂ ਦਾ ਵਿਸਥਾਰ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਉਹ ਇਸ ਕੰਮ ਨੂੰ ਪੂਰੀ ਨਿਸ਼ਠਾ ਨਾਲ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਹੋਰ ਵਿਕਾਸੀ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਵਾਟਰ ਕੂਲਰਾਂ ਦੀ ਵੰਡ ਇਕ ਮਹੱਤਵਪੂਰਨ ਕਦਮ ਹੈ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਡਾ. ਅਮਰ ਸਿੰਘ ਨੇ ਕਿਹਾ ਕਿ ਐੱਮਪੀ ਫੰਡਾਂ ਦਾ ਸਹੀ ਤੇ ਪਾਰਦਰਸ਼ੀ ਉਪਯੋਗ ਕਰਨਾ ਉਨ੍ਹਾਂ ਦੀ ਪ੍ਰਥਮਤਾ ਹੈ ਅਤੇ ਹਰ ਪੈਸਾ ਲੋਕ ਭਲਾਈ ਲਈ ਹੀ ਖ਼ਰਚਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਹਲਕੇ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਹਰ ਪਿੰਡ ਅਤੇ ਸ਼ਹਿਰ ਤੱਕ ਸੁਵਿਧਾਵਾਂ ਪਹੁੰਚਾਈਆਂ ਜਾਣਗੀਆਂ।ਡਾ. ਅਮਰ ਸਿੰਘ ਨੇ ਕਿਹਾ ਕਿ ਇਲਾਕੇ ਦੇ ਹਰ ਵਾਰਡ ਵਿਚ ਬੁਨਿਆਦੀ ਸਹੂਲਤਾਂ ਦਾ ਵਿਸਥਾਰ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਉਹ ਇਸ ਕੰਮ ਨੂੰ ਪੂਰੀ ਨਿਸ਼ਠਾ ਨਾਲ ਨਿਭਾ ਰਹੇ ਹਨ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਲੋਕਹਿਤੀ ਉਪਰਾਲਿਆਂ ਨਾਲ ਸਰਹਿੰਦ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਬੈੱਚਾਂ ਅਤੇ ਵਾਟਰ ਕੂਲਰਾਂ ਤੇ ਮੋਰਚਰੀ ਫਰਿਜ਼ ਦੀ ਵੰਡ ਨਾਲ ਨਾ ਸਿਰਫ਼ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਸ: ਨਾਗਰਾ ਨੇ ਕਿਹਾ ਕਿ ਡਾ. ਅਮਰ ਸਿੰਘ ਵੱਲੋਂ ਐਮਪੀ ਲੈੱਡ ਫੰਡ ਦਾ ਲੋਕ ਭਲਾਈ ਲਈ ਕੀਤਾ ਜਾ ਰਿਹਾ ਸਹੀ ਉਪਯੋਗ ਕਾਬਿਲ-ਏ-ਤਾਰੀਫ਼ ਹੈ ਅਤੇ ਇਸ ਨਾਲ ਇਲਾਕੇ ਵਿਚ ਵਿਕਾਸ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਬੀਬੀ ਮਨਦੀਪ ਕੌਰ ਨਾਗਰਾ, ਨਗਰ ਕੌਂਸਲ ਸਰਹਿੰਦ ਦੇ ਪ੍ਰਧਾਨ ਅਸ਼ੋਕ ਸੂਦ, ਸਾਬਕਾ ਪ੍ਰਧਾਨ ਚਰਨਜੀਵ ਸ਼ਰਮਾ, ਕੌਸਲਰ ਗੁਲਸ਼ਨ ਰਾਏ ਬੋਬੀ, ਸਾਬਕਾ ਪ੍ਰਧਾਨ ਨਰਿੰਦਰ ਕੁਮਾਰ ਪ੍ਰਿੰਸ, ਕੌਸ਼ਲਿਆ ਸ਼ਰਮਾ, ਪਵਨ ਕਾਲੜਾ, ਅਨੰਦ ਮੋਹਨ, ਵਿਸਾਖੀ ਰਾਮ, ਅਮਰਦੀਪ ਸਿੰਘ ਬੈਨੀਪਾਲ, ਯਸਪਾਲ ਲਹੌਰੀਆ ਸਾਰੇ ਕੌਂਸਲਰ, ਬਲਾਕ ਪ੍ਰਧਾਨ ਸਰਹਿੰਦ ਗੁਰਮੁੱਖ ਸਿੰਘ ਪੰਡਰਾਲੀ, ਬਲਾਕ ਪ੍ਰਧਾਨ ਖਮਾਣੋਂ ਸਰਬਜੀਤ ਸਿੰਘ ਜੀਤੀ, ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲਾ, ਭੁਪਿੰਦਰ ਸਿੰਘ ਬਧੌਛੀ, ਗੁਰਲਾਲ ਸਿੰਘ ਲਾਲੀ, ਸੁਖਵਿੰਦਰ ਸਿੰਘ ਕਾਲਾ, ਹਰਿੰਦਰ ਸਿੰਘ ਮੂਲੇਪੁਰ, ਪਰਮਿੰਦਰ ਸਿੰਘ ਨੋਨੀ, ਧਰਮਿੰਦਰ ਸਿੰਘ ਨਬੀਪੁਰ, ਸਵਰਨਦੀਪ ਸਿੰਘ, ਅਨਿਲ ਗੁਪਤਾ, ਰਵਿੰਦਰ ਸਿੰਘ ਬਾਸੀ, ਗੁਰਜੀਤ ਸਿੰਘ ਲੌਗੀ, ਸਰਜੀਵਨ, ਰਾਕੇਸ਼ ਗੁਪਤਾ, ਪ੍ਰਿੰਸ ਔਜਲਾ, ਜੰਗ ਸਿੰਘ, ਗੁਰਪ੍ਰੀਤ ਸਿੰਘ ਗੋਲੂ, ਤਾਰੂ ਸਿੰਘ ਨੰਬਰਦਾਰ, ਵੰਨੀ ਸਿੰਗਲਾ, ਰਾਜੀਵ ਸ਼ਰਮਾ, ਨੀਟੂ ਜੱਗੀ, ਮਨਦੀਪ ਸਿੰਗਲਾ, ਕੁਲਵੰਤ ਸਿੰਘ ਢਿੱਲੋਂ, ਬਿੰਦਰ, ਕ੍ਰਿਸ਼ਨ ਪਾਲ, ਰਾਕੇਸ਼ ਸ਼ਰਮਾ, ਸੂਰਜ ਕੁਮਾਰ, ਰਵਿੰਦਰ ਸਿੰਘ ਹਰੀਪੁਰ, ਸ਼ਿੰਦਰਪਾਲ ਸਿੰਘ, ਰਾਜੀਵ ਸ਼ਰਮਾ, ਬਿੱਟਾ ਬਧੌਛੀ, ਲਾਡੀ ਟਿਵਾਣਾ ਆਦਿ ਮੌਜੂਦ ਸਨ।