ਨੂੰਹ ਨੂੰ ਹਰਾ ਕੇ ਸਰਪੰਚ ਬਣੀ ਸੱਸ ਦਾ ਵਿਧਾਇਕ ਵੱਲੋਂ ਸਨਮਾਨ
ਨੂੰਹ ਨੂੰ ਹਰਾ ਕੇ ਸਰਪੰਚ ਬਣੀ ਸੱਸ ਗੱਜਣ ਮਾਜਰਾ ਵੱਲੋਂ ਸਨਮਾਨਿਤ
Publish Date: Wed, 23 Oct 2024 05:14 PM (IST)
Updated Date: Wed, 23 Oct 2024 05:15 PM (IST)
ਨੂੰਹ ਨੂੰ ਹਰਾ ਕੇ ਸਰਪੰਚ ਬਣੀ ਸੱਸ ਦਾ ਵਿਧਾਇਕ ਵੱਲੋਂ ਸਨਮਾਨ
ਸੁਖਜਿੰਦਰ ਸਿੰਘ ਝੱਲ, ਪੰਜਾਬੀ ਜਾਗਰਣ, ਅਮਰਗੜ੍ਹ ਸਾਲ 2024 ਦੀਆਂ ਪੰਚਾਇਤੀ ਚੋਣਾਂ ਜਿੱਥੇ ਪਰਿਵਾਰਾਂ ਅਤੇ ਸ਼ਰੀਕੇ ਕਬੀਲੇ ਵੱਲੋਂ ਇਕੱਠੇ ਹੋ ਕੇ ਲੜੀਆਂ ਗਈਆਂ, ਉੱਥੇ ਹੀ ਕਈ ਥਾਵਾਂ ਤੇ ਇਸ ਨਾਲ ਸ਼ਰੀਕਾ ਕਬੀਲਾ ਵੰਡਿਆ ਵੀ ਗਿਆ। ਪਿੰਡ ਲਾਡੇਵਾਲ ਵਿਖੇ ਵੀ ਇਸੇ ਤਰ੍ਹਾਂ ਦਾ ਵਾਕਿਆ ਵੇਖਣ ਨੂੰ ਮਿਲਿਆ ਜਿੱਥੇ ਨੇੜਲੇ ਸ਼ਰੀਕੇ ਪਰਿਵਾਰ ਵਿੱਚ ਨੂੰਹ ਅਤੇ ਸੱਸ ਦਰਮਿਆਨ ਸਰਪੰਚੀ ਲਈ ਮੁਕਾਬਲਾ ਵੇਖਣ ਨੂੰ ਮਿਲਿਆ ਜਿੱਥੇ ਸੱਸ ਸਵਰਨਜੀਤ ਕੌਰ ਪਤਨੀ ਨਿਰਮਲ ਸਿੰਘ ਨੇ ਆਪਣੀ ਨੂੰਹ ਸੁਮਨਦੀਪ ਕੌਰ ਨੂੰ ਮਾਤ ਦਿੰਦਿਆਂ ਸਰਪੰਚੀ ਦੀ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਹਰਜਿੰਦਰ ਸਿੰਘ ਪੱਪੂ ਲਾਡੇਵਾਲ ਦੀ ਟੀਮ ਵੱਲੋਂ ਗੁਰਦੁਆਰਾ ਸਾਹਿਬ ਪਿੰਡ ਲਾਡੇਵਾਲ ਵਿਖੇ ਅਖੰਡ ਪਾਠ ਸਾਹਿਬ ਕਰਵਾਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਅਦਾ ਕੀਤਾ ਗਿਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦੇ ਧਰਮ ਪਤਨੀ ਪ੍ਰਿੰਸੀਪਲ ਪਰਮਿੰਦਰ ਕੌਰ ਮੜੇਰ ਵੱਲੋਂ ਜਿੱਥੇ ਪਿੰਡ ਲਾਡੇਵਾਲ ਦੀ ਨਵੀਂ ਚੁਣੀ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਹੀ ਪਿੰਡ ਚੌਂਦਾ ਤੋਂ ਸਰਪੰਚ ਅੰਮ੍ਰਿਤ ਸਿੰਘ ਅਤੇ ਹੋਰ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇਜਪਾਲ ਸਿੰਘ , ਮਨਪ੍ਰੀਤ ਸਿੰਘ , ਜੋਬਨ ਢੀਂਡਸਾ, ਆਕਾਸ਼ ਬੋਪਾਰਾਏ , ਪਲਵਿੰਦਰ ਢੀਂਡਸਾ, ਲਾਲੀ ਜੈਲਦਾਰ, ਸੁਖਪਾਲ ਸਿੰਘ ਧੀਰੋ ਮਾਜਰਾ, ਜਥੇਦਾਰ ਨਰੰਗ ਸਿੰਘ ਲਾਡੇਵਾਲ , ਜਥੇਦਾਰ ਬਲਿਹਾਰ ਸਿੰਘ ਢੀਡਸਾ ਆਦਿ ਹਾਜ਼ਰ ਸਨ ।