‘ਆਪ’ ਨੂੰ ਛੱਡ ਕੇ ਸਰਹਿੰਦ ਦੇ 50 ਤੋਂ ਵੱਧ ਪਰਿਵਾਰ ਅਕਾਲੀ ਦਲ 'ਚ ਸ਼ਾਮਲ : ਭੁੱਟਾ
‘ਆਪ’ ਨੂੰ ਛੱਡ ਕੇ ਸਰਹਿੰਦ ਦੇ 50 ਤੋਂ ਵੱਧ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ : ਭੁੱਟਾ
Publish Date: Tue, 28 Apr 2026 05:42 PM (IST)
Updated Date: Tue, 28 Apr 2026 05:46 PM (IST)

ਫ਼ੋਟੋ ਫ਼ਾਈਲ : 9 ਅਕਾਲੀ ਦਲ ’ਚ ਸ਼ਾਮਿਲ ਹੋਣ ਵਾਲਿਆਂ ਦਾ ਸਨਮਾਨ ਕਰਦੇ ਹੋਏ ਬਲਜੀਤ ਸਿੰਘ ਭੁੱਟਾ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਦੱਸਿਆ ਕਿ ਸਰਹਿੰਦ ਸ਼ਹਿਰ ਵਿਖੇ ਪਾਰਟੀ ਨੂੰ ਉਸ ਸਮੇਂ ਭਾਰੀ ਮਜਬੂਤੀ ਮਿਲੀ ਜਦੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ 50 ਤੋਂ ਵੱਧ ਪਰਿਵਾਰ ਅਕਾਲੀ ਦਲ ’ਚ ਸ਼ਾਮਿਲ ਹੋ ਗਏ। ਹਲਕਾ ਇੰਚਾਰਜ ਭੁੱਟਾ ਨੇ ਪਾਰਟੀ ’ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਸਿਰੋਪਾਓ ਭੇਂਟ ਕਰਕੇ ਜੀ ਆਇਆ ਕਿਹਾ। ਇਸ ਮੌਕੇ ਹਰਜਿੰਦਰ ਕੁਮਾਰ, ਪਵਨ ਕੁਮਾਰ, ਵਿਜੇ, ਲੱਕੀ, ਬੂਟਾ, ਨਰਿੰਦਰ, ਅਰੁਣ, ਰਾਜਕੁਮਾਰ, ਅਮਰੀਸ਼ ਕੁਮਾਰ, ਬਬਲ ਪ੍ਰੀਤ ਕੌਰ, ਸ਼ਿੰਗਾਰ ਰਾਣੀ, ਸਵਿਤਾ ਰਾਣੀ, ਬਬਲੀ ਦੇਵੀ, ਦੀਪਕ ਕੁਮਾਰ, ਅਨਿਲ ਕੁਮਾਰ, ਪਰਵੀਨ ਬੋਬੀ, ਗੁਰਸੇਵਕ ਸਨੀ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਉਹ ਬਦਲਾਅ ਦੀ ਉਮੀਦ ’ਚ ’ਆਪ’ ਨਾਲ ਜੁੜੇ ਸਨ, ਪਰ ਸਰਕਾਰ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਅਕਾਲੀ ਦਲ ’ਚ ਪਰਤਣ ਵਾਲੇ ਵਰਕਰਾਂ ਨੇ ਦੋਸ਼ ਲਾਇਆ ਕਿ ’ਆਪ’ ਸਰਕਾਰ ਨੇ ਸਿਰਫ਼ ਵੋਟਾਂ ਲੈਣ ਤੱਕ ਹੀ ਵਾਅਦੇ ਕੀਤੇ ਸਨ, ਜਦਕਿ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਉਹ ਵਾਪਸ ਆਪਣੀ ਮਾਂ ਪਾਰਟੀ ’ਚ ਪਰਤ ਰਹੇ ਹਨ। ਇਸ ਮੌਕੇ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਤੋਂ ਲੋਕ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਬਦਲਾਅ ਦੇ ਨਾਂ ਹੇਠ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ, ਜਿਸ ਦਾ ਜਵਾਬ ਆਉਣ ਵਾਲੀਆਂ ਚੋਣਾਂ ’ਚ ਦਿੱਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਪਾਰਟੀ ’ਚ ਸ਼ਾਮਿਲ ਹੋਣ ਵਾਲਿਆਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਮਨੀਸ਼ ਕੁਮਾਰ, ਹਰਪ੍ਰੀਤ ਸਿੰਘ, ਬਲਜੀਤ ਸਿੰਘ ਖਾਲਸਾ, ਸੁਖਵਿੰਦਰ ਸਿੰਘ ਸਰਹਿੰਦ, ਤਜਿੰਦਰ ਸਿੰਘ ਕੋਲੀ, ਤਰੁਣ ਦੇਵੀ, ਮੰਗਤ ਕੁਮਾਰ, ਬਲਜੀਤ ਸਿੰਘ ਦਿਓਲ, ਗੁਲਜਾਰੀ ਲਾਲ, ਬਲਜਿੰਦਰ ਸਿੰਘ ਜਲਵੇੜੀ ਗਹਿਲਾ, ਮਨਪ੍ਰੀਤ ਸਿੰਘ ਮਨੀ, ਕੁਲਵੀਰ ਸਿੰਘ, ਗੁਰਤੇਜ ਸਿੰਘ ਗਿੱਲ, ਸਵਰਨਜੀਤ ਸਿੰਘ ਸੋਨੂ, ਮਨਜੀਤ ਸਿੰਘ ਮਾਨ ਅਤੇ ਹਰਪ੍ਰੀਤ ਸਿੰਘ ਤਲਾਣੀਆਂ ਵੀ ਮੌਜੂਦ ਸਨ।