ਸ਼੍ਰੀ ਗਨੇਸ਼ ਜੀ ਦੀ ਮੂਰਤੀ ਵਿਸਰਜਨ ਕੀਤੀ
ਸ੍ਰੀ ਗਨੇਸ਼ ਜੀ ਦੀ ਮੂਰਤੀ ਵਿਸਰਜਨ ਬੜੀ ਧੂਮ ਧਾਮ ਨਾਲ ਕੀਤਾ
Publish Date: Sat, 06 Sep 2025 06:25 PM (IST)
Updated Date: Sat, 06 Sep 2025 06:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੀ ਗਨੇਸ਼ ਜੀ ਦੀ ਮੂਰਤੀ ਵਿਸਰਜਨ ਬੜੀ ਧੂਮਧਾਮ ਨਾਲ ਸੁਧਾਰ ਸਭਾ ਸ਼੍ਰੀ ਕੇਦਾਰ ਨਾਥ ਮੱਥੁਰਾ ਕਾਲੋਨੀ ਵੱਲੋਂ ਕੀਤੀ ਗਈ। ਇਹ ਮੂਰਤੀ ਰਾਧਾ ਅਸ਼ਟਮੀ ਵਾਲੇ ਦਿਨ ਭਗਵਾਨ ਸ਼ਿਵ ਜੀ ਦੇ ਚਰਨਾਂ ਵਿੱਚ ਪ੍ਰਾਚੀਨ ਮੰਦਿਰ ਸ਼੍ਰੀ ਕੇਦਾਰ ਨਾਥ ਮਥੁਰਾ ਕਾਲੋਨੀ ਵਿਚ ਸੁਧਾਰ ਸਭਾ ਦੇ ਸਾਰੇ ਮੈਂਬਰ ਅਤੇ ਕਾਲੋਨੀ ਵਾਸੀ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ ਅਤੇ ਸਾਰੇ ਮੈਂਬਰਾਂ ਨੇ ਦਿਨ-ਰਾਤ ਸੇਵਾ ਕੀਤੀ। ਆਰਤੀ ਉਪਰੰਤ ਤਰ੍ਹਾਂ-ਤਰ੍ਹਾਂ ਦਾ ਪ੍ਰਸ਼ਾਦ ਵੰਡਿਆ ਗਿਆ। ਦੁਰਗਾ ਮਾਤਾ ਮੰਦਿਰ ਦੇ ਪੁਜਾਰੀ ਬਾਬੂ ਲਾਲ ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੇ ਪੀਲੇ ਮਿੱਠੇ ਚੌਲ ਬਣਾ ਕੇ ਵੱਡੀ ਨਦੀ ’ਤੇ ਚੜ੍ਹਾ ਕੇ ਹੜ੍ਹ ਨਾ ਆਉਣ ਦੀ ਅਰਦਾਸ ਕੀਤੀ ਗਈ। ਇਸ ਉਪਰੰਤ ਚੌਲਾਂ ਦਾ ਪ੍ਰਸ਼ਾਦ ਵੀ ਵਰਤਾਇਆ ਗਿਆ। ਸ਼ਿਵ ਮੰਡਲੀ ਵੱਲੋਂ ਗਣਪਤੀ ਬਾਬਾ ਦੇ ਭਜਨ ਗਾਏ ਗਏ, ਕੀਰਤਨ ਉਪਰੰਤ ਕੜੀ ਚੌਲ, ਹਲਵੇ ਅਤੇ ਲੱਡੂ ਦਾ ਅਤੁੱਟ ਲੰਗਰ ਮੰਦਿਰ ਵਿੱਚ ਬਿਠਾ ਕੇ ਅਤੇ ਸ਼ਿਵ ਜੀ ਦੀ ਮੂਰਤੀ ਦੇ ਕੋਲ ਰੋਡ ’ਤੇ ਵੰਡਿਆ ਗਿਆ। ਵਿਸਰਜਨ ਵਾਸਤੇ ਟਰਾਲੀਆਂ, ਟੈਂਪੂ, ਕਾਰਾਂ, ਮੋਟਰਸਾਈਕਲ ਤੇ ਭਾਰੀ ਗਿਣਤੀ ਵਿੱਚ ਨਾਭਾ ਰੋਡ ਭਾਖੜਾ ’ਤੇ ਜਾ ਕੇ ਆਸਥਾ ਨਾਲ ਵਿਸਰਜਨ ਕੀਤਾ ਗਿਆ। ਪ੍ਰਧਾਨ ਮਿਠੁਨ ਨੇ ਦੱਸਿਆ ਕਿ 2 ਅਕਤੂਬਰ ਨੂੰ ਦੁਸਹਿਰਾ ਅਤੇ 2 ਨਵੰਬਰ ਨੂੰ ਤੁਲਸੀ ਵਿਵਾਹ ਆ ਰਿਹਾ ਹੈ। ਇਹ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਸਰਪ੍ਰਸਤ ਸਤਨਾਮ ਹਸੀਜਾ ਨੇ ਦੱਸਿਆ ਕਿ ਸੁਧਾਰ ਸਭਾ ਦੇ ਸਾਰੇ ਮੈਂਬਰ ਤਨ ਮਨ ਧਨ ਨਾਲ ਸੇਵਾ ਕਰ ਰਹੇ ਹਨ ਅਤੇ ਚੇਅਰਮੈਨ ਰਣਬੀਰ ਸਿੰਘ ਕਾਟੀ ਅਤੇ ਰਣਜੀਤ ਸਿੰਘ ਚੰਡੋਕ ਐੱਮਸੀ ਵਾਰਡ ਨੰਬਰ 32 ਨੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਦੀ ਸ਼ਲਾਘਾ ਕੀਤੀ।