ਮੋਹਿਤ ਮਹਿੰਦਰਾ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ
ਸਰਹਿੰਦ ਰੋਡ ਸਥਿਤ ਵਾਰਡ ਨੰਬਰ 16 ਦੇ ਵਸਨੀਕਾਂ ਨਾਲ ਕੌਂਸਲਰ ਮਨੋਜ ਠਾਕੁਰ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਯੂਥ ਕਾਂਗਰਸ ਦੇ ਜਨ
Publish Date: Tue, 20 Aug 2019 03:00 AM (IST)
Updated Date: Tue, 20 Aug 2019 03:00 AM (IST)

ਪੱਤਰ ਪ੍ਰਰੇਰਕ, ਪਟਿਆਲਾ : ਸਰਹਿੰਦ ਰੋਡ ਸਥਿਤ ਵਾਰਡ ਨੰਬਰ 16 ਦੇ ਵਸਨੀਕਾਂ ਨਾਲ ਕੌਂਸਲਰ ਮਨੋਜ ਠਾਕੁਰ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਮੋਹਿਤ ਮਹਿੰਦਰਾ ਨੇ ਸ਼ਿਰਕਤ ਕੀਤੀ, ਉਥੇ ਉਹਨਾਂ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਹੀ ਉਹਨਾਂ ਸਰਹਿੰਦ ਰੋਡ ਘੁੰਮਣ ਨਗਰ ਦੇ ਸਾਹਮਣੇ ਬਣ ਰਹੇ ਪਾਰਕ ਦਾ ਕੰਮ ਜਲਦ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ। ਕੈਂਪ ਵਿਚ ਮੰਤਰੀ ਬ੍ਹਮ ਮਹਿੰਦਰਾ ਦਾ ਸੁਪਨਾ ਹੈ ਕਿ ਉਹਨਾਂ ਦੇ ਹਲਕੇ ਦੇ ਪਿੰਡਾਂ ਦੇ ਵਾਰਡਾਂ ਦੇ ਵਿਕਾਸ ਕਾਰਜਾਂ ਵਿਚ ਕੋਈ ਖੜੌਤ ਨਾ ਆਵੇ ਤੇ ਉਹਨਾਂ ਦਾ ਹਲਕਾ ਵਿਕਾਸ ਪੱਖੋਂ ਲੰਬਰ ਇਕ ਦੀ ਪੁਜੀਸ਼ਨ ਹਾਸਲ ਕਰੇ। ਮਹਿੰਦਰਾ ਨੇ ਕਿਹਾ ਕਿ ਪਾਰਕ ਤੇ ਗਲੀਆਂ, ਨਾਲੀਆਂ ਦਾ ਕੰਮ ਜਲਦ ਮੁਕੰਮਲ ਕਰ ਲਿਆ ਜਾਵੇਗਾ, ਜੇਕਰ ਵਾਰਡਾਂ ਦੇ ਹੋ ਰਹੇ ਕੰਮਾਂ ਵਿਚ ਠੇਕੇਦਾਰਾਂ ਵਲੋਂ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਵਰਤੀ ਜਾਵੇਗੀ ਤਾਂ ਉਸ ਖਿਲਾ ਵਿਭਾਗੀ ਕਾਰਵਾਈ ਹੋਣੀ ਤੈਅ ਹੈ। ਮੋਹਿਤ ਮਹਿੰਦਰਾ ਨੇ ਪਾਰਕ ਦਾ ਨਾਮ ਬਾਬਾ ਆਲਾ ਸਿੰਘ ਦੇ ਨਾਮ 'ਤੇ ਰੱਖਣ ਦਾ ਵਾਰਡ ਵਾਸੀਆਂ ਦੀ ਸਹਿਮਤੀ ਅਨੁਸਾਰ ਆਪਣਾ ਭਰੋਸਾ ਪ੍ਰਗਟਾਇਆ। ਕੌਂਸਲਰ ਮਨੋਜ ਠਾਕੁਰ ਨੇ ਮੋਹਿਤ ਮਹਿੰਦਰਾ ਤੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਬਲੂ, ਕੈਪਟਨ ਬੱਬੂ ਮਾਨ, ਰਜਿੰਦਰ ਭੋਲਾ, ਮੇਘ ਸਿੋਂਘ, ਸ਼ਾਮ ਲਾਲ, ਸੰਤ ਰਾਮ ਸੋਨੀ ਭੁਪਿੰਦਰਾ ਪਲਾਜਾ, ਪ੍ਰਵੀਨ ਹੁਸਨ, ਨਵਤੇਜ ਸਿੰਘ, ਗੁਰਲੀਨ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।