‘ਬਿਜਲੀ ਦੀ ਵਰਤੋਂ ਕਿਉਂ ਤੇ ਕਿਵੇਂ ਕਰੀਏ’ ਵਿਸ਼ੇ ’ਤੇ ਜਾਗਰੂਕਤਾ ਸਮਾਗਮ
“ਬਿਜਲੀ ਦੀ ਵਰਤੋਂ ਕਿਉਂ ਤੇ ਕਿਵੇਂ ਕਰੀਏ” ਵਿਸ਼ੇ ਉੱਤੇ ਜਾਗਰੂਕਤਾ ਸਮਾਗਮ ਆਯੋਜਿਤ
Publish Date: Thu, 07 May 2026 05:05 PM (IST)
Updated Date: Fri, 08 May 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਾਡਲ ਟਾਊਨ ਪਟਿਆਲਾ ਵਿਖੇ ‘ਬਿਜਲੀ ਦੀ ਵਰਤੋਂ ਕਿਉਂ ਤੇ ਕਿਵੇਂ ਕਰੀਏ’ ਵਿਸ਼ੇ ’ਤੇ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਊਰਜਾ ਬੱਚਤ ਬਾਰੇ ਜਾਣੂ ਕਰਵਾਇਆ ਗਿਆ। ਇਸ ਸਮਾਗਮ ’ਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. (ਪੀਐੱਸਪੀਸੀਐਲ) ਦੇ ਡੀਐੱਸਐੱਮ ਦਫਤਰ ਦੇ ਇੰਜੀ. ਸਲੀਮ ਮੁਹੰਮਦ, ਉਪ ਮੁੱਖ ਇੰਜੀ., ਇੰਜੀ. ਸ਼ੰਮੀ ਜਿੰਦਲ, ਵਧੀਕ ਨਿਗਰਾਨ ਇੰਜੀ., ਇੰਜ: ਭੁਪਿੰਦਰ ਸਿੰਘ, ਏਈਈ, ਇੰਜੀ. ਦਿਪਾਂਸੂ ਨਿਮਲ, ਏਈਈ ਇੰਜੀ. ਗਰੀਸ਼ ਕੁਮਾਰ ਮਹਾਜਨ, ਏਈ, ਇੰਜੀ. ਅਮਰਜੀਤ ਸਿੰਘ, ਏਏਈ ਤੇ ਇੰਜੀ. ਕਰਮਜੀਤ ਸਿੰਘ ਏਏਈ ਨੇ ਹਿੱਸਾ ਲਿਆ। ਉਨ੍ਹਾਂ ਵਿਦਿਆਰਥੀਆਂ ਨੂੰ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ ਲਈ ਵੱਖ-ਵੱਖ ਵਿਧੀਆਂ ਤੇ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਊਰਜਾ ਸੰਜਮਤਾ ਵਿਸ਼ੇ ’ਤੇ ਪੇਪਰ ਪੜ੍ਹੇ ਗਏ। ਇਸ ਮੌਕੇ ਸਕੂਲ ਦੇ ਪੰਜਾਬੀ ਦੇ ਲੈਕਚਰਾਰ ਰਜਿੰਦਰ ਕੁਮਾਰ ਨੇ ਸਟੇਜ ਦੀ ਪ੍ਰਕਿਰਿਆ ਬਾਖੁਬੀ ਨਿਭਾਈ। ਰਜਿੰਦਰ ਕੁਮਾਰ ਪੰਜਾਬੀ ਲੈਕਚਰਾਰ ਤੇ ਜਸਕਿਰਨ ਕੌਰ ਵਿਰਕ, ਲੈਕਚਰਾਰ ਫਾਈਨ ਆਰਟਸ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਸਕੂਲ ਦੇ ਇੰਚਾਰਜ ਭਗਵੰਤ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਸਮਾਗਮ ਦੇ ਅੰਤ ’ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪੀਐੱਸਪੀਸੀਐੱਲ ਦੀ ਡੀਐੱਸਐੱਮ ਟੀਮ ਵੱਲੋਂ ਇਨਾਮ ਵਜੋਂ ਊਰਜਾ ਸੰਜਮਤਾ ਸਬੰਧੀ ਸਲੋਗਨ ਦਰਸਾਉਂਦੀਆਂ ਕਾਪੀਆਂ ਅਤੇ ਮੱਗ ਵੰਡੇ ਗਏ। ਅੰਤ ’ਚ ਸਕੂਲ ਦੇ ਇੰਚਾਰਜ ਭਗਵੰਤ ਸਿੰਘ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ।