ਮਾਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਂ ਦਿਵਸ ਮਨਾਇਆ
ਮਾਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਂ ਦਿਵਸ ਮਨਾਇਆ
Publish Date: Mon, 11 May 2026 04:54 PM (IST)
Updated Date: Mon, 11 May 2026 04:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਕੂਲ ਦੀ ਸਵੇਰ ਦੀ ਸਭਾ ਵਿਚ ਪੋਖਰਨ ਨਿਊਕਲੀਅਰ ਟੈਸਟਾਂ ਦੀ ਵਰ੍ਹੇਗੰਢ ਤੇ ਕੌਮੀ ਤਕਨਾਲੋਜੀ ਦਿਵਸ ਮਨਾਇਆ। ਇਸ ਮੌਕੇ ਸਕੂਲ ਦੇ ਵਿਦਿਆਰਥਣਾਂ ਗੁਰਜੋਤ ਕੌਰ ਤੇ ਹਰਗੂਨ ਕੌਰ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਦੇਸ਼ ਦੀਆਂ ਹਾਲੀਆ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਭਾਸ਼ਣ ਦਿੱਤਾ। ਸਕੂਲ ਦੇ ਇੰਚਾਰਜ ਸਤਵੀਰ ਸਿੰਘ ਗਿੱਲ ਵੱਲੋਂ ਵਿਦਿਆਰਥੀਆਂ ਨੂੰ ਟੈਕਨਾਲੋਜੀ ਦੀ ਗੱਲ ਕਰਦਿਆਂ ਉੱਚ ਦਿ੍ਸ਼ਟੀ ਰੱਖਣ ਦੀ ਗੱਲ ਆਖੀ ਅਤੇ ਹਾਲ ਦੀ ਘੜੀ ਵਾਪਰੀ ਜੰਗ ਵਿੱਚ ਵਰਤੇ ਗਏ ਨਵੀਂ ਟੈਕਨਾਲੋਜੀ ਦੀ ਵੀ ਸ਼ਲਾਘਹ ਕੀਤੀ ਅਤੇ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਦਿੱਤੀ। ਇਸ ਨਾਲ ਹੀ ਇੰਚਾਰਜ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਸਰਹਿੰਦ ਫਤਿਹ ਦਿਵਸ ਬਾਰੇ ਵੀ ਚਾਨਣਾ ਪਾਇਆ ਉਨ੍ਹਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਕਿ ਅੱਜ ਦੇ ਦਿਨ 12 ਮਈ 1710 ਨੂੰ ਬਾਬਾ ਬੰਦਾ ਸਿੰਘ ਬਹਾਦੁਰ ਨੇ ਸਰਹਿੰਦ ਫਤਿਹ ਕੀਤੀ ਸੀ। ਇਸ ਮੌਕੇ ਮਾਂ ਦਿਵਸ ਵੀ ਮਨਾਇਆ ਗਿਆ। ਸਕੂਲ ਦੇ ਵਿਦਿਆਰਥਣਾਂ ਗੁਰਜੋਤ ਕੌਰ ਅਤੇ ਹਰਗੂਨ ਕੌਰ ਨੇ ਮਾਂ ਦਿਵਸ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਇੰਚਾਰਜ ਵੱਲੋਂ ਵਿਦਿਆਰਥੀਆਂ ਨੂੰ ੳਪਰੇਸ਼ਨ ਸਿੰਦੂਰ ਡੇਅ ਸ਼ਹੀਦ ਸੈਨੀਕਾਂ ਨੂੰ ਸ਼ਰਧਾਂਜਲੀ ਦਿੱਤੀ।