ਸਿਵਲ ਹਸਪਤਾਲ ’ਚ ਫਾਇਰ ਸੇਫ਼ਟੀ ਹਫ਼ਤੇ ਤਹਿਤ ਕਰਵਾਈ ਮੌਕ ਡਰਿੱਲ
ਸਿਵਲ ਹਸਪਤਾਲ ’ਚ ਫਾਇਰ ਸੇਫ਼ਟੀ ਹਫ਼ਤੇ ਤਹਿਤ ਕਰਵਾਈ ਮੋਕ ਡਰਿੱਲ
Publish Date: Thu, 07 May 2026 06:48 PM (IST)
Updated Date: Fri, 08 May 2026 04:15 AM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਵਿੱਚ 4 ਤੋਂ 10 ਮਈ ਤੱਕ ਫਾਇਰ ਸੇਫ਼ਟੀ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸੈਮੀਨਾਰ, ਪੋਸਟਰ ਮੇਕਿੰਗ ਮੁਕਾਬਲੇ ਅਤੇ ਮੋਕ ਡਰਿੱਲ ਵਰਗੀਆਂ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਡਾ. ਬੇਦੀ ਨੇ ਕਿਹਾ ਕਿ ਅੱਗ ਬੁਝਾਊ ਜੰਤਰਾਂ ਦੀ ਸਹੀ ਵਰਤੋਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਸਮੇਂ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਮੌਕੇ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਸਰਹਿੰਦ ਦੀ ਟੀਮ ਵੱਲੋਂ ਹਸਪਤਾਲ ਦੇ ਸਟਾਫ਼ ਨੂੰ ਅੱਗ ਬੁਝਾਉਣ ਸਬੰਧੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਗਈ। ਫਾਇਰ ਸੇਫ਼ਟੀ ਵਿਭਾਗ ਦੇ ਸ਼ਿਵ ਕੁਮਾਰ ਸੈਨੀ ਅਤੇ ਗੁਰਜੀਤ ਸਿੰਘ ਨੇ ਅੱਗ ਬੁਝਾਊ ਜੰਤਰ ਚਲਾਉਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਿਆ। ਡਾ. ਬੇਦੀ ਨੇ ਫਾਇਰ ਸੇਫ਼ਟੀ ਨੋਡਲ ਅਫ਼ਸਰ ਡਾ. ਯੋਗਿਤਾ ਨੂੰ ਹਸਪਤਾਲ ਦੇ ਸਾਰੇ ਉਪਕਰਨਾਂ ਦੀ ਸਮੇਂ-ਸਮੇਂ ਸਿਰ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਡਾ. ਸਤਨਾਮ ਸਿੰਘ, ਡਾ. ਓਮਕਾਰਵੀਰ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਸੰਪਨ ਅਤਰੀ ਅਤੇ ਬਲਜਿੰਦਰ ਸਿੰਘ ਸਮੇਤ ਹੋਰ ਸਟਾਫ਼ ਮੈਂਬਰ ਮੌਜੂਦ ਸਨ।