ਵਿਧਾਇਕ ਰਾਏ ਨੇ ਮੂਲੇਪੁਰ ਵਿਖੇ ਅੰਡਰਗਰਾਊਂਡ ਪਾਈਪ ਲਾਈਨ ਦਾ ਰੱਖਿਆ ਨੀਂਹ ਪੱਥਰ
ਵਿਧਾਇਕ ਰਾਏ ਨੇ ਮੂਲੇਪੁਰ ਵਿਖੇ ਅੰਡਰਗਰਾਊਂਡ ਪਾਈਪ ਲਾਈਨ ਦਾ ਰੱਖਿਆ ਨੀਂਹ ਪੱਥਰ
Publish Date: Thu, 30 Apr 2026 07:07 PM (IST)
Updated Date: Thu, 30 Apr 2026 07:10 PM (IST)

ਪਰਦੀਪ ਸਿੰਘ ਢਿੱਲੋਂ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪਿੰਡ ਮੂਲੇਪੁਰ ਵਿਖੇ 1.56 ਕਰੋੜ ਦੀ ਲਾਗਤ ਨਾਲ ਪਾਈ ਜਾ ਰਹੀ ਨਵੀਂ ਅੰਡਰਗਰਾਊਂਡ ਨਹਿਰੀ ਪਾਈਪ ਲਾਈਨ ਦਾ ਨੀਂਹ ਪੱਥਰ ਰੱਖਿਆ। ਇਸ ਕਾਰਜ ਦੇ ਸ਼ੁਰੂ ਹੋਣ ਨਾਲ ਇਲਾਕੇ ’ਚ ਖ਼ੁਸ਼ੀ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਮੂਲੇਪੁਰ ਵਿਧਾਇਕ ਲਖਬੀਰ ਸਿੰਘ ਰਾਏ ਦਾ ਆਪਣਾ ਪਿੰਡ ਹੈ। ਉਨ੍ਹਾਂ ਵੱਲੋਂ ਹਲਕੇ ਦੇ ਸਰਬਪੱਖੀ ਵਿਕਾਸ ਲਈ ਦੂਸਰੇ ਪਿੰਡਾਂ ਨੂੰ ਵੀ ਬਰਾਬਰ ਗਰਾਂਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜਿੱਥੇ ਪਿੰਡ ਮੂਲੇਪੁਰ ਨੂੰ 1.56 ਕਰੋੜ ਦਾ ਪ੍ਰਾਜੈਕਟ ਦਿੱਤਾ ਗਿਆ ਹੈ, ਉੱਥੇ ਹੀ ਮੁਹੰਮਦੀਪੁਰ ਨੂੰ 1.30 ਕਰੋੜ ਦੀ ਲਾਗਤ ਨਾਲ 2 ਪਾਈਪ ਲਾਈਨਾਂ ਮੁਹਈਆ ਕਰਵਾਈਆਂ ਗਈਆਂ ਹਨ। ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਹਿਰੀ ਪਾਣੀ ਨੂੰ ਪਿੰਡਾਂ ਦੀਆਂ ਟੇਲਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਜਿੱਥੇ ਰਜਵਾਹਿਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਰ-ਦੁਰਾਡੇ ਦੇ ਪਿੰਡਾਂ ਨੂੰ ਨਵੀਆਂ ਪਾਈਪ ਲਾਈਨਾਂ ਵਿਛਾ ਕੇ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ। ਸਾਲ 2022 ’ਚ ਜਦੋਂ ਸਰਕਾਰ ਬਣੀ ਸੀ, ਉਸ ਸਮੇਂ ਸੂਬੇ ਦੇ ਲੋਕ ਸਿਰਫ਼ 20 ਫ਼ੀਸਦੀ ਨਹਿਰੀ ਪਾਣੀ ਇਸਤੇਮਾਲ ਕਰਦੇ ਸੀ ਪਰ ਅੱਜ ਸੂਬੇ ’ਚ 80 ਫ਼ੀਸਦੀ ਨਹਿਰੀ ਪਾਣੀ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਪੰਜਾਬ ਦੇ ਹਿੱਤ ’ਚ ਕੰਮ ਨਹੀਂ ਕੀਤਾ, ਜਿਸ ਦਾ ਫ਼ਾਇਦਾ ਬਾਹਰਲੇ ਸੂਬਿਆਂ ਨੂੰ ਹੁੰਦਾ ਰਿਹਾ ਹੈ। ਇਸ ਮੌਕੇ ਜਸਵੰਤ ਸਿੰਘ ਨੰਬਰਦਾਰ, ਸਰਪੰਚ ਦਿਲਦਾਰ ਮੁਹੰਮਦ, ਬਹਾਦਰ ਖਾਨ, ਹਾਕਮ ਸਿੰਘ ਗਰੇਵਾਲ, ਨਿਰਮਲ ਸਿੰਘ ਖਰੌੜ, ਅਮਰਜੀਤ ਖਾਨ, ਪ੍ਰਿਥੀ ਸਿੰਘ, ਬਲਦੀਪ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਕਮਲਜੀਤ ਸਿੰਘ, ਰੁਪਿੰਦਰ ਸਿੰਘ ਪਿੰਦੀ, ਬਾਲੀ ਪੰਡਿਤ, ਲਾਭ ਸਿੰਘ ਫੌਜੀ, ਸਰਪੰਚ ਅਰਸ਼ਦੀਪ ਸ਼ਰਮਾ, ਲਖਵਿੰਦਰ ਜਾਗੋ, ਜਗਦੀਪ ਸਿੰਘ ਜਖਵਾਲੀ, ਰਾਜਦੀਪ ਰਾਜੂ, ਸਾਬਕਾ ਸਰਪੰਚ ਅਮਰੀਕ ਸਿੰਘ ਬਾਲਪੁਰ ਤੇ ਮਾਨਵ ਟਿਵਾਣਾ ਸਮੇਤ ਸਮੂਹ ਪੰਚਾਇਤ ਮੈਂਬਰ ਮੌਜੂਦ ਸਨ।