ਵਿਧਾਇਕ ਰਾਏ ਤੇ ਹੈਪੀ ਨੇ ਕੀਤੀ ਇਫਤਾਰ ਪਾਰਟੀ ’ਚ ਸ਼ਿਰਕਤ
ਵਿਧਾਇਕ ਰਾਏ ਤੇ ਹੈਪੀ ਨੇ ਕੀਤੀ ਇਫਤਾਰ ਪਾਰਟੀ ’ਚ ਸ਼ਿਰਕਤ
Publish Date: Thu, 19 Mar 2026 06:18 PM (IST)
Updated Date: Thu, 19 Mar 2026 06:19 PM (IST)

ਪਰਦੀਪ ਸਿੰਘ ਢਿੱਲੋਂ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬੱਚਤ ਭਵਨ ਫਤਹਿਗੜ੍ਹ ਸਾਹਿਬ ਵਿਖੇ ਰਮਜਾਨ ਦੇ ਪਵਿੱਤਰ ਮਹੀਨੇ ਨੂੰ ਮੁੱਖ ਰੱਖਦੇ ਹੋਏ ਰੋਜ਼ਾ ਇਫ਼ਤਾਰ ਪਾਰਟੀ ਕਰਵਾਈ ਗਈ। ਇਫਤਾਰ ਪਾਰਟੀ ਕਰਵਾਉਣ ਸਮੇਂ ਜ਼ਿਲ੍ਹਾ ਪ੍ਰਧਾਨ ਘੱਟ ਗਿਣਤੀਆ ਡਾ.ਚਮਨ ਕੁਰੈਸ਼ੀ, ਬਹਾਦਰ ਖਾਨ, ਖਲੀਫਾ ਸਾਦਿਕ ਰਜਾ, ਸ਼ੁਕਰਦੀਨ, ਹਾਕਮ ਖਾਨ, ਲਿਆਕਤ ਅਲੀ, ਬੌਬੀ ਮਲਿਕ ਆਰਿਫ ਹੋਰਨਾ ਦੁਆਰਾ ਕੀਤਾ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਇਫਤਾਰ ਪਾਰਟੀ ਵਿਚ ਵਿਸ਼ੇਸ਼ ਤੌਰ ’ਤੇ ਆਮ ਆਦਮੀ ਪਾਰਟੀ ਦੇ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ, ਹਲਕਾ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ, ਮਨੀ ਬੜਿੰਗ ,ਪੰਜਾਬ ਸਟੇਟ ਕੰਟੇਨਰ ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ , ਮੂਸਾ ਖਾਨ ਆਦਿ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਤੌਰ ’ਤੇ ਪਹੁੰਚੇ ਆਗੂਆਂ ਨੇ ਕਿਹਾ ਕੇ ਇਹ ਇਫਤਾਰ ਪਾਰਟੀ ਆਪਸੀ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਹੈ, ਕਿਉਂਕਿ ਇੱਥੇ ਮੁਸਲਿਮ ਭਾਈਚਾਰੇ ਦੇ ਨਾਲ ਹਿੰਦੂ ਤੇ ਸਿੱਖ ਭਾਈਚਾਰੇ ਨੇ ਇਕੱਠੇ ਹੋ ਕੇ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮਿਲਵਰਤਨ ਦੇ ਪ੍ਰਤੀਕ ਦਾ ਸੁਨੇਹਾ ਦਿੰਦੇ ਹੋਏ ਅਜਿਹੇ ਸਮਾਗਮ ਜ਼ਰੂਰ ਕਰਵਾਏ ਜਾਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਇਕ ਗੁਲਦਸਤੇ ਦੇ ਵਾਂਗ ਹੈ ਜਿੱਥੇ ਸਾਰੇ ਰਲ ਮਿਲ ਆਪਸੀ ਪਿਆਰ ਨਾਲ ਰਹਿੰਦੇ ਹਨ ਤੇ ਸਾਰੇ ਇਕ ਦੂਜੇ ਦੇ ਤਿਉਹਾਰਾਂ ਨੂੰ ਇਕੱਠੇ ਹੋ ਕਿ ਪਿਆਰ ਨਾਲ ਮਨਾਉਂਦੇ ਹਨ। ਇਸ ਮੌਕੇ ਤਰਸੇਮ ਉਪਲ, ਰਜੀਸ਼ ਉਪਲ, ਅਮਰਿੰਦਰ ਸਿੰਘ ਮੜੋਫਲ, ਕੁਲਵਿੰਦਰ ਸਿੰਘ ਡੇਰਾ, ਸਤੀਸ਼ ਲਟੋਰ, ਰਾਜਪੂਰੀ, ਬਲਦੇਵ ਜਲਾਲ, ਦਿਲਪ੍ਰੀਤ ਸਿੰਘ ਭੱਟੀ, ਅਸੀਸ ਅਤਰੀ ਆਦਿ ਵੀ ਮੌਜੂਦ ਸਨ।