ਵਿਧਾਇਕ ਨੇ ਪੰਚਾਇਤਾਂ ਨੂੰ ਵੰਡੇ ਕਰੋੜਾਂ ਰੁਪਏ ਦੇ ਸੈਕਸ਼ਨ ਪੱਤਰ
ਵਿਧਾਇਕ ਨੇ ਪੰਚਾਇਤਾਂ ਨੂੰ ਵੰਡੇ ਕਰੋੜਾਂ ਰੁਪਏ ਦੇ ਸੈਕਸ਼ਨ ਪੱਤਰ
Publish Date: Sat, 16 May 2026 04:28 PM (IST)
Updated Date: Sun, 17 May 2026 04:01 AM (IST)

ਆਪ ਸਰਕਾਰ ਨੇ ਚਾਰੇ ਪਾਸੇ ਵਿਕਾਸ ਦੀ ਹਨੇਰੀ ਲਿਆਂਦੀ : ਪੰਡੋਰੀ ਬੜੀ ਦੀ ਪੰਚਾਇਤ ਨੂੰ ਲੱਖਾਂ ਰੁਪਏ ਦੇ ਸੈਂਕਸ਼ਨ ਪੱਤਰ ਦਿੱਤੇ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਸ਼ਨਿੱਚਰਵਾਰ ਨੂੰ ਬਲਾਕ ਵਿਕਾਸ ਪੰਚਾਇਤ ਦਫ਼ਤਰ ਸ਼ੇਰਪੁਰ ਵਿਖੇ ਬਲਾਕ ਸੰਮਤੀ ਦੇ ਚੇਅਰਮੈਨ ਚਰਨ ਸਿੰਘ ਖੇੜੀ ਦੀ ਅਗਵਾਈ ਹੇਠ ਪਿੰਡਾਂ ਦੀਆਂ ਪੰਚਾਇਤਾਂ ਨੂੰ ਰੰਗਲਾ ਪੰਜਾਬ ਵਿਕਾਸ ਸਕੀਮ ਤਹਿਤ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਪੱਤਰ ਵੰਡਣ ਸਬੰਧੀ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕਲਵੰਤ ਸਿੰਘ ਪੰਡੋਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਸ਼ੇਰਪੁਰ ਇਲਾਕੇ ਦੀਆਂ ਵੱਖ-ਵੱਖ ਪੰਚਾਇਤਾਂ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਦੇ ਸੈਕਸ਼ਨ ਪੱਤਰ ਵੰਡੇ। ਇਸ ਮੌਕੇ ਬੋਲਦਿਆਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਹਰ ਪੰਚਾਇਤ ਦੁਆਰਾ ਬਿਨਾਂ ਕਿਸੇ ਪੱਖਪਾਤ ਤੋਂ ਪੈਸਾ ਖਰਚਿਆ ਜਾ ਰਿਹਾ ਹੈ। ਜਿਸ ਨਾਲ ਪਿੰਡਾਂ ਦੇ ਜਿੱਥੇ ਰੁਕੇ ਹੋਏ ਕੰਮ ਤੇਜ਼ੀ ਨਾਲ ਹੋ ਰਹੇ ਹਨ। ਉਹਨਾਂ ਕਿਹਾ ਕਿ ਸਮੁੱਚੇ ਹਲਕੇ ਦੀਆਂ ਸੜਕਾਂ ਦਾ ਵੀ ਵੱਡੀ ਪੱਧਰ ਤੇ ਨਿਰਮਾਣ ਹੋ ਰਿਹਾ ਹੈ। ਹਲਕੇ ਦੀ ਕੋਈ ਵੀ ਸੜਕ ਨੂੰ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਖੇਤਰ ਵਿੱਚ ਇਤਿਹਾਸਿਕ ਕੰਮ ਕੀਤੇ ਹਨ ਜਿਨਾਂ ਨੂੰ ਰਹਿੰਦੀ ਦੁਨੀਆਂ ਤੱਕ ਲੋਕ ਯਾਦ ਰੱਖਣਗੇ। ਇਸ ਮੌਕੇ ਸੀਨੀਅਰ ਆਗੂ ਦਵਿੰਦਰ ਸਿੰਘ ਬਧੇਸਾ, ਬਲਾਕ ਪ੍ਰਧਾਨ ਹੈਪੀ ਔਲਖ ਸ਼ੇਰਪੁਰ, ਐਸਸੀ ਵਿੰਗ ਦੇ ਬਲਾਕ ਆਗੂ ਹਰਜਿੰਦਰ ਸਿੰਘ ਕਾਕਾ, ਬਸੰਤ ਸਿੰਘ ਸਲੇਮਪੁਰ, ਦੀਪ ਸਿੰਘ ਗੁੰਮਟੀ, ਸਰਪੰਚ ਮਨਵੀਰ ਸਿੰਘ ਬੜੀ, ਸਰਪੰਚ ਗਗਨਦੀਪ ਸਿੰਘ ਘਨੌਰੀ ਖੁਰਦ,ਸਰਪੰਚ ਡਾਕਟਰ ਰਣਜੀਤ ਸਿੰਘ ਕਾਲਾਬੂਲਾ, ਸਰਪੰਚ ਦਵਿੰਦਰ ਸਿੰਘ ਗੋਬਿੰਦਪੁਰਾ, ਸਰਪੰਚ ਭੀਮ ਸਿੰਘ ਸਲੇਮਪੁਰ,ਸੰਮਤੀ ਮੈਂਬਰ ਹਰਜਿੰਦਰ ਸਿੰਘ ਬਿੱਲੂ ਬੜੀ, ਸਰਪੰਚ ਸੋਮਾ ਸਿੰਘ ਈਨਾ ਬਾਜਵਾ, ਬਲਵਿੰਦਰ ਸਿੰਘ ਬਿੰਦਾ, ਬੋਬੀ ਚੀਮਾ, ਸੁੱਖਾ ਬੜਿੰਗ, ਅਨਵਰ ਘਨੌਰੀ, ਸਿੰਗਾਰਾ ਸਿੰਘ ਕਾਲਾਬੂਲਾ, ਸਿੰਦਰ ਸਿੰਘ ਹਾਜ਼ਰ ਸਨ।