ਵਿਧਾਇਕ ਦੇਵ ਮਾਨ ਵੱਲੋਂ ਸੜਕ ਦਾ ਉਦਘਾਟਨ
ਵਿਧਾਇਕ ਦੇਵ ਮਾਨ ਵੱਲੋਂ ਕੀਤਾ ਸੜਕ ਦਾ ਉਦਘਾਟਨ
Publish Date: Fri, 15 May 2026 06:15 PM (IST)
Updated Date: Fri, 15 May 2026 06:18 PM (IST)
ਮਹਿੰਦਰਪਾਲ ਬੱਬੀ•, ਪੰਜਾਬੀ ਜਾਗਰਣ, •ਭਾਦਸੋਂ : ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਲਗਾਤਾਰ ਨਵੀਆਂ ਸੜਕਾਂ ਦੇ ਜਾਲ ਵਿਛਾਏ ਜਾ ਰਹੇ ਹਨ, ਇਸ ਲੜੀ ਤਹਿਤ ਹਲਕਾ ਨਾਭਾ ਦੇ ਪਿੰਡ ਵਜੀਦੜੀ ਤੋਂ ਪਿੰਡ ਨਾਨੋਵਾਲ ਤੱਕ 2. 45 ਕਿਲੋਮੀਟਰ ਲੰਬੀ ਸੜਕ ਦਾ ਉਦਘਾਟਨ ਗੁਰਦੇਵ ਸਿੰਘ ਦੇਵ ਮਾਨ ਐਮਐਲਏ ਨਾਭਾ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਸੜਕ ਪਹਿਲੀ ਵਾਰ ਬਣ ਰਹੀ ਹੈ ਜੋ ਤਕਰੀਬਨ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਬਣਕੇ ਤਿਆਰ ਹੋਵੇਗੀ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਧੰਨਵਾਦ ਕੀਤਾ ਗਿਆ ਅਤੇ ਲੋਕਾਂ ਵੱਲੋਂ ਖ਼ੁਸ਼ੀ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਅਮਨਦੀਪ ਸਿੰਘ ਸਰਪੰਚ, ਰਾਮ ਸਿੰਘ ਭੰਗੂ ਪੰਚ , ਰਾਮ ਸਿੰਘ ਪੰਚ , ਸੁਖਦੀਪ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ , ਏਕਉਮਕਾਰ ਸਿੰਘ ਪੰਚ, ਲੋਕ ਨਿਰਮਾਣ ਵਿਭਾਗ ਦੇ ਜੇ.ਈ. ਜਸਬੀਰ ਸਿੰਘ, ਜਸਪਾਲ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਨੰਬਰਦਾਰ, ਕੁਲਵਿੰਦਰ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਮਟੋਰੜਾ, ਜੋਗਿੰਦਰ ਸਿੰਘ ਸਾਬਕਾ ਸਰਪੰਚ ,ਜੀਵਨ ਸਿੰਘ ਭੰਗੂ ,ਨਿਰਮਲ ਸਿੰਘ, ਮਨਦੀਪ ਸਿੰਘ ਬਦੇਸ਼ਾ, ਸਰਬਜੀਤ ਸਿੰਘ ਖੱਟੜਾ, ਸਾਧਾ ਰਾਮ ਸ਼ਰਮਾ, ਮਨਪ੍ਰੀਤ ਸਿੰਘ ਸਵੈਚ, ਮਨਦੀਪ ਰਾਜਪੁਰਾ, ਸਿਮਰਨ ਅੜਕ ਚੋਹਾਨ , ਜਸਵੀਰ ਸਿੰਘ ਵਜੀਦਪੁਰ ਅਤੇ ਪਿੰਡ ਵਾਸੀ ਮੌਜੂਦ ਸਨ ।