ਆੜ੍ਹਤੀ ਐਸੋਸੀਏਸ਼ਨ ਦੇ 5ਵੀਂ ਵਾਰ ਪ੍ਰਧਾਨ ਬਣੇ ਮਿੱਤਲ
ਆੜਤੀ ਐਸੋਸੀਏਸ਼ਨ ਦੇ ਲਗਾਤਾਰ 5ਵੀਂ ਵਾਰ ਪ੍ਰਧਾਨ ਬਣੇ ਮਿੱਤਲ
Publish Date: Fri, 06 Mar 2026 04:07 PM (IST)
Updated Date: Sat, 07 Mar 2026 04:00 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਸ਼ੁੱਕਰਵਾਰ ਨੂੰ ਆੜ੍ਹਤੀਆ ਐਸੋਸੀਏਸ਼ਨ ਅਨਾਜ ਮੰਡੀ ਭਵਾਨੀਗੜ੍ਹ ਦੀ ਜਰਨਲ ਹਾਊਸ ਦੀ ਮੀਟਿੰਗ ਹੋਈ, ਜਿਸ ਵਿਚ ਸਮੂਹ ਆੜ੍ਹਤੀ ਸਾਹਿਬਾਨ ਹਾਜ਼ਰ ਹੋਏ। ਮੀਟਿੰਗ ਦੌਰਾਨ ਪਿਛਲੇ ਚਾਰ ਸਾਲਾਂ ਤੋਂ ਪ੍ਰਧਾਨ ਚੱਲੇ ਆ ਰਹੇ ਪ੍ਰਦੀਪ ਮਿੱਤਲ ਦੀਪਾ ਵੱਲੋਂ ਕਾਰਜਕਾਰਣੀ ਕਮੇਟੀ ਦੇ ਸਾਲਾਨਾ ਕਾਰਜਕਾਲ ਦੱਸਣ ਤੇ ਕਮੇਟੀ ਭੰਗ ਕਰਨ ਉਪਰੰਤ ਨਵੀਂ ਕਮੇਟੀ ਦੀ ਚੋਣ ਲਈ ਜਰਨਲ ਹਾਊਸ ਨੂੰ ਸੱਦਾ ਦਿੱਤਾ ਗਿਆ। ਇਸ ਮੌਕੇ ਸਮੂਹ ਆੜ੍ਹਤੀ ਸਾਹਿਬਾਨ ਵੱਲੋਂ ਸਰਵਸੰਮਤੀ ਨਾਲ ਲਗਾਤਾਰ ਪੰਜਵੀਂ ਵਾਰ ਪ੍ਰਦੀਪ ਮਿੱਤਲ ਦੀਪਾ ਨੂੰ ਆੜ੍ਹਤੀਆ ਐਸੋਸੀਏਸ਼ਨ ਅਨਾਜ ਮੰਡੀ ਭਵਾਨੀਗੜ੍ਹ ਦਾ ਪ੍ਰਧਾਨ ਚੁਣਿਆ ਗਿਆ। ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਅਤੇ ਭਵਾਨੀਗੜ੍ਹ ਦੀ ਐਸੋਸੀਏਸ਼ਨ ਦਾ ਮੁੜ ਪ੍ਰਧਾਨ ਚੁਣੇ ਜਾਣ ’ਤੇ ਸਮੂਹ ਮੈੰਬਰਾਂ ਨੇ ਪ੍ਰਦੀਪ ਮਿੱਤਲ ਦੀਪਾ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮਿੱਤਲ ਨੇ ਐਸੋਸੀਏਸ਼ਨ ਦੇ ਸਮੂਹ ਮੈੰਬਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਆੜਤੀਆਂ ਦੀਆਂ ਮੰਗਾਂ ’ਤੇ ਹੋਰ ਸਮੱਸਿਆਵਾਂ ਨੂੰ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਰਾਹੀਂ ਪੰਜਾਬ ਸਰਕਾਰ ਤੱਕ ਪਹੁੰਚਾ ਕੇ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਜਗਦੇਵ ਬੁੱਟਰ, ਈਸ਼ਵਰ ਬਾਂਸਲ, ਤਰਸੇਮ ਸਿੰਘ ਤੂਰ, ਦੇਵਿਸ਼ ਗੋਇਲ, ਯੇਤਿੰਦਰ ਮਿੱਤਲ, ਪ੍ਰੇਮ ਚੰਦ ਮਿੱਤਲ, ਮੰਗਤ ਸ਼ਰਮਾਂ, ਹੈਪੀ ਸ਼ਰਮਾਂ, ਗੁਰਮੇਲ ਆਸ਼ਟਾ, ਵਿਜੇ ਸਿੰਗਲਾ, ਹਰਬੰਸ ਮਿੱਤਲ, ਵਰਿੰਦਰ ਮਿੱਤਲ, ਧਰਮਿੰਦਰ ਸਿੰਘ, ਸਤੀਸ਼ ਕੁਮਾਰ ਹੈਪੀ, ਸਰਜੀਵਨ ਕੁਮਾਰ, ਕੁਲਵੰਤ ਸਿੰਘ, ਕੁਲਵੰਤ ਸਿੰਘ ਗਰੇਵਾਲ, ਅਮਨ ਗੋਇਲ, ਡਾ. ਕਰਮਜੀਤ, ਅਭੀ ਗੋਇਲ, ਟਵਿੰਕਲ ਗੋਇਲ, ਮਹੇਸ਼ ਵਰਮਾਂ, ਯੋਗੇਸ਼ ਕਟਾਰੀਆ, ਸੀਤਾ ਰਾਮ ਅਤੇ ਲੱਕੀ ਸ਼ਰਮਾਂ ਹਾਜ਼ਰ ਸਨ।