ਖੂਨਦਾਨ ਕੈਂਪਾਂ ਦੀ ਸੇਵਾ ਨੇ ਰਚਿਆ ਵਿਸ਼ਵ ਪੱਧਰੀ ਨਵਾਂ ਇਤਿਹਾਸ
ਖੂਨਦਾਨ ਕੈਂਪਾਂ ਦੀ ਸੇਵਾ ਨੇ ਰਚਿਆ ਵਿਸ਼ਵ ਪੱਧਰੀ ਨਵਾਂ ਇਤਿਹਾਸ
Publish Date: Mon, 27 Apr 2026 04:38 PM (IST)
Updated Date: Mon, 27 Apr 2026 04:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮਨੁੱਖਤਾ ਦੇ ਭਲੇ ਦੀ ਵਚਨਬੱਧਤਾ ਨੇ ਇਕ ਵਾਰ ਮੁੜ ਤੋਂ ਪੂਰੀ ਦੁਨੀਆਂ ਸਾਹਮਣੇ ਸੇਵਾ ਦਾ ਨਵਾਂ ਵਿਸ਼ਵ ਪੱਧਰੀ ਇਤਿਹਾਸ ਰਚ ਵਿਖਾਇਆ ਹੈ। ਬੇਸ਼ੱਕ ਤੈਅ ਤਰੀਕਾਂ ਨੂੰ ਲੜੀਵਾਰ ਖੂਨਦਾਨ ਕੈਂਪ ਲਗਾਉਣਾ ਆਪਣੇ ਆਪ ਵਿਚ ਹੀ ਇਕ ਅਹਿਮ ਚੁਣੌਤੀ ਹੈ, ਪਰ ਫਿਰ ਵੀ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਅਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਮਿਸ਼ਨ ਲਾਲੀ ਤੇ ਹਰਿਆਲੀ (ਸਵੈ ਇਛੁੱਕ ਖੂਨਦਾਨ ਤੇ ਬੂਟੇ ਲਾਉਣ ਦੀ ਜਾਗ੍ਰਤੀ ਲਹਿਰ) ਨਾਲ ਜੁੜੇ ਵਲੰਟੀਅਰ ਆਪਣੀ ਸੇਵਾ ’ਚ ਲਗਾਤਾਰ ਡਟੇ ਹੋਏ ਹਨ। ਜਿਨ੍ਹਾਂ ਸਦਕਾ ਥੈਲਾਸੀਮਕ ਬੱਚਿਆਂ ਲਈ, ਕੈਂਸਰ, ਡਿਲਵਰੀ, ਐਕਸੀਡੈਂਟ ਤੇ ਹੋਰ ਆਪਰੇਸ਼ਨਾਂ ਦੇ ਮਰੀਜ਼ਾਂ ਲਈ ਖੂਨ ਦੀ ਮੰਗ ਨੂੰ ਪੂਰਾ ਕਰਨ ਲਈ ਪਿਛਲੇ 14 ਸਾਲਾਂ ਤੋਂ ਲਗਾਤਾਰ ਹਰ ਮਹੀਨੇ 5 ਅਤੇ 20 ਤਰੀਕ ਨੂੰ ਬਲੱਡ ਬੈਂਕ, ਸਰਕਾਰੀ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਸਵੇਰੇ 9 ਵਜੇ ਤੋਂ 1 ਵਜੇ ਤੱਕ ਪਹੁੰਚ ਕੇ ਖੂਨ ਦਾਨ ਕਰਦੇ ਹਨ। ਇਨ੍ਹਾਂ ਕੈਂਪਾਂ ’ਚ 5 ਮਈ 2012 ਤੋਂ 20 ਅਪ੍ਰੈਲ 2026 ਤੱਕ 344 ਕੈਂਪਾਂ ਵਿਚ 7488 ਯੂਨਿਟ ਇਕੱਤਰ ਕੀਤੇ, ਜਿਨ੍ਹਾਂ ਵਿਚ 4 ਕੈਂਪ ਸਪੈਸ਼ਲ, ਲਾਕਡਾਊਨ ਤੇ ਕਰਫਿਊ ਦੌਰਾਨ 4 ਐਮਰਜੈਂਸੀ ਕੈਂਪ ਵੀ ਸ਼ਾਮਲ ਹਨ। ਜ਼ਿਰਕਯੋਗ ਹੈ ਕਿ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਬਲੱਡ ਬੈਂਕ ’ਚ ਲੱਗੇ ਇਨ੍ਹਾਂ ਖੂਨਦਾਨ ਕੈਂਪਾਂ ਦੌਰਾਨ ਗੁਰਪ੍ਰੀਤ ਸਿੰਘ ਕਰਨਪੁਰ, ਤਰਸੇਮ ਲਾਲ ਦੀਵਾਨਵਾਲਾ ਅਤੇ ਸੰਤੋਖ ਕੁਮਾਰ ਪਟਿਆਲਾ ਨੇ 36 ਵਾਰ, ਅਵਤਾਰ ਸਿੰਘ ਬਲਬੇੜਾ ਨੇ 34 ਵਾਰ, ਗੁਰਤੇਜ ਸਿੰਘ ਸਿਉਣਾ ਨੇ 32 ਵਾਰ, ਸੁਖਜੀਤ ਸਿੰਘ ਬਸੰਤਪੁਰਾ ਨੇ 31 ਵਾਰ, ਸੁਖਜਿੰਦਰ ਸਿੰਘ ਘੁੰਮਣ ਅਲੀਪੁਰ ਤੇ ਰਵਿੰਦਰ ਸਿੰਘ ਭਾਂਖਰ ਨੇ 28 ਵਾਰ, ਜਰਨੈਲ ਸਿੰਘ ਛਾਜਲਾ, ਗੁਰਤੇਜ ਸਿੰਘ ਭੱਟੀਆਂ ਤੇ ਸੰਦੀਪ ਕੁਮਾਰ ਪਟਿਆਲਾ ਨੇ 27 ਵਾਰ, ਸਾਬਕਾ ਡੀ. ਐਸ. ਪੀ. ਨਾਹਰ ਸਿੰਘ ਮਾਜਰੀ, ਨਰਿੰਦਰ ਕੁਮਾਰ ਵਰਮਾ ਸਾਹਿਬ ਨਗਰ ਥੇੜੀ, ਸੁਨਿੰਦਰ ਸਿੰਘ ਸੂਲਰ ਤੇ ਬਲਵਿੰਦਰ ਸਿੰਘ ਅਕੌਤ ਨੇ 26 ਵਾਰ, ਨਰਿੰਦਰ ਸਿੰਘ ਕਾਠਗੜ੍ਹ ਪ੍ਰਧਾਨ ਹਿਊਮਨ ਵੈਲਫੇਅਰ ਫਾਊਂਡੇਸ਼ਨ ਤੇ ਐਡਵੋਕੇਟ ਦਲਜੀਤ ਸਿੰਘ ਦੋਦੜਾ ਨੇ 25 ਵਾਰ, ਸੁਖਦੀਪ ਸਿੰਘ ਸੋਹਲ ਨੇ 24 ਵਾਰ, ਮਨੀ ਗੋਇਲ ਪਟਿਆਲਾ ਨੇ 23 ਵਾਰ, ਜਸਵੰਤ ਸਿੰਘ ਕਾਠਗੜ੍ਹ ਤੇ ਬਹਾਦਰ ਸਿੰਘ ਦਦਹੇੜਾ ਨੇ 21ਵੀਂ ਵਾਰ, ਗੌਰਵ ਬਾਂਸਲ, ਯੋਗੇਸ਼ ਕੁਮਾਰ ਬਲਬੇੜਾ ਨੇ 20 ਵਾਰ ਅਤੇ ਰਾਜ ਪੱਧਰੀ ਸਨਮਾਨ ਨਾਲ ਸਨਮਾਨਤ ਜਸਵੀਰ ਕੌਰ ਮਛਰਾਏ ਕਲਾਂ ਤੇ ਬਲਜਿੰਦਰ ਕੌਰ ਪਟਿਆਲਾ ਨੇ ਵੀ ਇਸ ਇਤਿਹਾਸਕ ਕਾਰਜ ਵਿਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਇਨ੍ਹਾਂ ਤੋਂ ਇਲਾਵਾ ਸੈਂਕੜੇ ਖੂਨਦਾਨੀਆਂ ਨੇ ਅਨੇਕਾਂ ਵਾਰ ਅਤੇ 500 ਦੇ ਕਰੀਬ ਵਲੰਟੀਅਰਾਂ ਨੇ ਪਹਿਲੀ ਵਾਰ ਖੂਨਦਾਨ ਕੀਤਾ।