ਸਰਕਾਰ ਤੋਂ ਵਿਗੜਦੀ ਕਾਨੂੰਨ ਵਿਵਸਥਾ ਨੂੰ ਸੁਧਾਰਿਆ ਜਾਵੇ : ਮਾਧੋਪੁਰ
ਘੱਟ ਗਿਣਤੀ ਅਤੇ ਦਲਿਤ ਦਲ ਦੀ ਮੀਟਿੰਗ ਹੋਈ
Publish Date: Sun, 10 May 2026 05:41 PM (IST)
Updated Date: Sun, 10 May 2026 05:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਘੱਟ ਗਿਣਤੀ ਅਤੇ ਦਲਿਤ ਦਲ ਦੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਮੁੱਖ ਦਫ਼ਤਰ ਬਸੀ ਪਠਾਣਾਂ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿਚ ਕੇਂਦਰ ਸਰਕਾਰ ਦੀ ਸ਼ਹਿ ’ਤੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਨਿਭਾਏ ਰੋਲ ਨੇ ਦੇਸ਼ ਵਿਚ ਸੰਘਾਤਮਕ ਲੋਕਤੰਤਰੀ ਢਾਂਚੇ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਲੋਕਤਾਂਤਰਿਕ ਸੰਘਾਤਮਕ ਢਾਂਚੇ ਤੇ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਰਾਜਨੀਤਿਕ ਪਾਰਟੀਆਂ ਨੂੰ ਸੰਘਰਸ਼ ਸ਼ੁਰੂ ਕਰਨਾ ਚਾਹੀਦਾ ਹੈ। ਇਸ ਮੌਕੇ ਮੀਟਿੰਗ ਵਿਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਵੱਲੋਂ ਮਰਦਮ ਸ਼ੁਮਾਰੀ ਦੇ ਫਾਰਮ ਵਿਚ ਜਾਤੀ ਆਧਾਰ ’ਤੇ ਵਰਜਿਤ ਸ਼ਬਦਾਂ ਨੂੰ ਹਟਾਉਣ ਦੀ ਮੰਗ ਕੀਤੀ। ਇਸ ਦੇ ਇਲਾਵਾ ਪੰਜਾਬ ਸਰਕਾਰ ਤੋਂ ਵਿਗੜਦੀ ਕਾਨੂੰਨ ਵਿਵਸਥਾ ਨੂੰ ਸੁਧਾਰਨ ਦੀ ਮੰਗ ਕੀਤੀ ਗਈ। ਮੀਟਿੰਗ ਨੂੰ ਭਗਤ ਸਿੰਘ ਪੰਜਕੋਹਾ ਮੁੱਖ ਸਲਾਹਕਾਰ, ਦਰਸ਼ਨ ਸਿੰਘ ਅਨਾਇਤਪੁਰਾ ਕੋਰ ਕਮੇਟੀ ਮੈਬਰ, ਸੰਜੀਵ ਕੁਮਾਰ ਡਾਇਰੈਕਟਰ, ਬਿਕਰਮਜੀਤ ਸਿੰਘ ਵਿੱਕੀ ਯੂਥ ਆਗੂ, ਪਰਮਿੰਦਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਗੁਰਨਾਮ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਸੁਰਜੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਪ੍ਰੇਮ ਸਿੰਘ ਖਾਲਸਾ ਜ਼ਿਲ੍ਹਾ ਪ੍ਰਚਾਰ ਸਕੱਤਰ, ਜੋਧ ਸਿੰਘ ਕਲੌੜ ਸਰਕਲ ਪ੍ਰਧਾਨ, ਰਾਮ ਰਾਜ ਸਰਕਲ ਪ੍ਰਧਾਨ ਬਸੀ, ਹਰਬੰਸ ਸਿੰਘ ਭੜੀ ਸਰਕਲ ਪ੍ਰਧਾਨ, ਅਮਰਜੀਤ ਸਿੰਘ ਹਾਜੀਪੁਰ ਸਰਕਲ ਪ੍ਰਧਾਨ, ਪਰੇਮ ਸਿੰਘ ਪੰਜਕੋਹਾ ਸਰਕਲ ਪ੍ਰਧਾਨ ਸੰਘੋਲ, ਗੁਰਪਾਲ ਸਿੰਘ ਸਰਕਲ ਪ੍ਰਧਾਨ ਨੌਗਾਵ੍ਰ, ਨਰਿੰਦਰ ਕੁਮਾਰ ਬੱਬੂ ਸਰਕਲ ਜਨਰਲ ਸਕੱਤਰ, ਦਰਸ਼ਨ ਸਿੰਘ ਘੁਮੰਡਗੜ, ਬਲਦੇਵ ਸਿੰਘ ਥਾਬਲਾਂ, ਗੁਰਨਾਮ ਸਿੰਘ ਬਹੇੜ, ਨਰਿੰਦਰ ਕੁਮਾਰ ਕਲੌਂਦੀ, ਇੰਦਰਪਾਲ ਸਿੰਘ, ਹਰਬੰਸ ਸਿੰਘ ਬਸੀ, ਸੁਰਿੰਦਰ ਸਿੰਘ ਸ਼ਹੀਦਗੜ੍ਹ, ਬਿਕਰਮਜੀਤ ਸਿੰਘ ਕਾਲਾ, ਅਵਤਾਰ ਸਿੰਘ ਫੱਗਣਮਾਜਰਾ, ਸ਼ਿੰਗਾਰਾ ਸਿੰਘ ਬਸੀ, ਸ਼ਾਮ ਲਾਲ ਚੋਪੜਾ, ਜਸਬੀਰ ਸਿੰਘ ਜੱਸੀ ਨੇ ਸੰਬੋਧਨ ਕੀਤਾ।