ਲੋਕ ਸਹਿਤ ਸੰਗਮ ਦੀ ਸਾਹਿਤਕ ਬੈਠਕ ’ਚ ਕਵੀਆਂ ਨੇ ਰੰਗ ਬੰਨਿਆ
ਲੋਕ ਸਹਿਤ ਸੰਗਮ ਦੀ ਸਾਹਿਤਕ ਬੈਠਕ ਵਿਚ ਕਵੀਆਂ ਨੇ ਰੰਗ ਬੰਨਿਆ
Publish Date: Tue, 05 May 2026 04:29 PM (IST)
Updated Date: Tue, 05 May 2026 04:32 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਲੋਕ ਸਾਹਿਤ ਸੰਗਮ ( ਰਜਿ) ਰਾਜਪੁਰਾ ਵੱਲੋਂ ਅੰਤਰਰਾਸ਼ਟਰੀ ਹਾਸਰਸ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਰੋਟਰੀ ਭਵਨ ਵਿਚ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਯਾਦਵਿੰਦਰ ਸਿੰਘ ਕਲੋਲੀ ਨੇ ਕੀਤੀ । ਅਵਤਾਰ ਪਵਾਰ ਨੇ ਆਪਣੀ ਰਚਨਾ ‘ਲੋਕ ਬਿਮਾਰ ਮਿਲਾਵਟ ਖੋਰੀ ਨੇ ਕਵਿਤਾ ਰਾਹੀਂ ਸਭਾ ਦਾ ਆਰੰਭ ਕੀਤਾ। ਰਣਜੀਤ ਸਿੰਘ ਫਤਿਹਗੜ੍ਹ ਸਾਹਿਬ ਨੇ ਕਹਾਣੀ ਸੁਣਾਈ। ਹਰਪਾਲ ਸਿੰਘ ਪਾਲ ਨੇ ਫੁੱਲਾਂ ਨਾਲ ਫੁਲਕਾਰੀ ਸੋਹਣੀ ਲੱਗਦੀ ਏ ਕਵਿਤਾ ਸੁਣਾਈ। ਰਾਜਵੰਤ ਕੌਰ ਨੇ ਮਜ਼ਦੂਰ ਦਿਵਸ ਬਾਰੇ ‘ ਸੁਣ ਕਿਰਤਿਆ ਸੁਣ ਕਾਮਿਆਂ ਤੇਰੀ ਕਿਰਤ ਨੂੰ ਸਲਾਮ’ ਸੁਣਾਕੇ ਮਈ ਦਿਵਸ ਨੂੰ ਸਲਾਮ ਕੀਤਾ। ਸੁਨੀਤਾ ਦੇਸਰਾਜ ਨੇ ਵਿਅੰਗਮਾਈ ਕਵਿਤਾ ਬੀਵੀ ਦਾ ਗੁਲਾਮ ਸੁਣਾਕੇ ਵਾਹ ਵਾਹ ਖੱਟੀ । ਸੰਤ ਸਿੰਘ ਸੋਹਲ ਨੇ ਕੰਮ ਨਾਲ ਤੂੰ ਸੁਰਾਂ ਦੇ ਸਾਰ ਲੈਣਾ ਸੁਣਾਈ । ਰਕੇਸ਼ ਕੁਮਾਰ ਨਾਦਾਨ ਨੇ ਅਗਲੇ ਸਫਰ ਦੀ ਤਿਆਰੀ ਕਵਿਤਾ ਸੁਣਾਈ। ਓਮ ਪ੍ਰਕਾਸ਼ ਮਦਾਨ ਅਤੇ ਨਰੇਸ਼ ਕੁਮਾਰ ਨੇ ਵਿਅੰਗ ਸੁਣਾਇਆ। ਬੁਲੰਦ ਆਵਾਜ਼ ਦੀ ਮਾਲਿਕ ਸੁਰਿੰਦਰ ਕੌਰ ਬਾੜਾ ਨੇ ਕਦੇ ਤਾਂ ਪੇਕੇ ਜਾ ਨੀ ਬੇਗਮ ਝਿੜਕਾ ਖਾ ਖਾ ਥਕ ਗਿਆ ਮੈਂ ਸੁਣਾਕੇ ਹਾਸਾ ਬਿਖੇਰਿਆ। ਗੁਰਵਿੰਦਰਪਾਲ ਸਿੰਘ ਜੀ ਪੀ ਨੇ ‘ਅੱਜ ਕੱਲ ਨੱਡੀਆਂ ਦਾ ਨੱਖਰਾ ਬੜਾ ਕਮਾਲ’ ਸੁਣਾਕੇ ਰੰਗ ਬੰਨਿਆ। ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ ‘ਕੰਮ ਕਰਨਾ ਨਾ ਧੰਦਾ ਹਰ ਵੇਲੇ ਮੌਜ ਉਡਾਈ ਦੀ। ਕੁਲਵੰਤ ਜੱਸਲ ਨੇ ਲੰਬੀ ਕਵਿਤਾ ਕਰਤਾਰੇ ਦੀ ਸੁਣਾਕੇ ਚੰਗਾ ਰੰਗ ਬੰਨ੍ਹਿਆ। ਜਸਵਿੰਦਰ ਕੌਰ ਪਟਿਆਲਾ ਨੇ ਕਹਾਣੀ ਸੁਣਾਈ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਸੁਖਵਿੰਦਰ ਕੌਰ ਪਟਿਆਲਾ ਨੇ ਮਧੁਰ ਆਵਾਜ਼ ਵਿੱਚ ਇੱਕ ਲੋਕ ਗੀਤ ਸੁਣਾਇਆ। ਯਾਦਵਿੰਦਰ ਸਿੰਘ ਕਲੋਨੀ ਨੇ ਆਪ ਮੁਹਾਰਾ ਟੱਬਰ ਕਵਿਤਾ ਸੁਣਾਈ। ਬਲਦੇਵ ਸਿੰਘ ਖੁਰਾਨਾ ਨੇ ਜਿੱਥੇ ਹਾਸਰਸ ਕਵਿਤਾਵਾਂ ਤੇ ਟੋਟਕੇ ਸੁਣਾਏ ਉੱਥੇ ਮੰਚ ਸੰਚਾਲਨ ਦੀ ਭੂਮਿਕਾ ਬਖੂਬ ਨਿਭਾਈ।