ਹੜ੍ਹ ਪੀੜਤਾਂ ਦੀ ਮਦਦ ਕਰਨ ਤੇ ਐੱਮਟੀਪੀ ਕਿੱਟਾਂ ਸਬੰਧੀ ਕੀਤੀ ਇਕੱਤਰਤਾ
ਹੜ ਪੀੜਤਾਂ ਦੀ ਮਦਦ ਕਰਨ ਅਤੇ ਐਮਟੀਪੀ ਕਿੱਟਾਂ ਸਬੰਧੀ ਹੋਈ ਮੀਟਿੰਗ
Publish Date: Sat, 06 Sep 2025 06:35 PM (IST)
Updated Date: Sat, 06 Sep 2025 06:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਵਿਖੇ ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਡਾ. ਸੰਜੀਵ ਕਾਕੂ, ਸਮੂਹ ਯੂਨਿਟਾਂ ਦੇ ਪ੍ਰਧਾਨ ਅਤੇ ਸਮੂਹ ਅਹੁਦੇਦਾਰਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ। ਇਸ ਮੌਕੇ ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਯੋਗੀ, ਜ਼ੋਨਲ ਲਾਇਸੈਂਸ ਅਥਾਰਟੀ ਜਸਵੀਰ ਸਿੰਘ, ਡਰੱਗ ਇੰਸਪੈਕਟਰ ਕਰੁਨਾ ਗੁਪਤਾ ਨੇ ਸ਼ਿਰਕਤ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਸੰਜੀਵ ਕਾਕੂ, ਜਨਰਲ ਸੈਕਟਰੀ ਜਤਿੰਦਰਪਾਲ ਸਿੰਘ ਸੇਠੀ ਸਮੇਤ ਹੋਰਨਾਂ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਐੱਮਟੀਪੀ ਕਿੱਟਾਂ ਅਤੇ ਹੜ੍ਹ ਪ੍ਰਭਾਵ ਦੇ ਇਲਾਕਿਆਂ ਦੇ ਵਿੱਚ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਜਗਪਾਲ ਇੰਦਰ ਸਿੰਘ ਅਤੇ ਜ਼ੋਨਲ ਲਾਇਸੈਂਸ ਅਥਾਰਿਟੀ ਜਸਵੀਰ ਸਿੰਘ ਵੱਲੋਂ ਸਮੂਹ ਕੈਮਿਸਟ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਬਿਨਾਂ ਕਿਸੇ ਔਰਤਾਂ ਦੇ ਰੋਗਾਂ ਦੇ ਮਾਹਰ ਡਾਕਟਰਾਂ ਦੀ ਪਰਚੀ ’ਤੇ ਬਗੈਰ ਐੱਮਟੀਪੀ ਕਿੱਟਾਂ ਨਾ ਦਿੱਤੀਆਂ ਜਾਣ। ਜਿਸ ’ਤੇ ਐਸੋਸੀਏਸ਼ਨ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਹੀਂ ਵਰਤੀ ਜਾਵੇਗੀ ਰਿਕਾਰਡ ਵੀ ਮੁਕੰਮਲ ਰੱਖਿਆ ਜਾਵੇਗਾ। ਜਿਸ ਦੇ ਸਮੂਹ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਇੱਕਜੁਟਤਾ ਦਾ ਸਬੂਤ ਦਿੱਤਾ। ਇਸ ਮੌਕੇ ਪ੍ਰਧਾਨ ਸ਼ੇਰ ਸਿੰਘ, ਗੁਰਜਿੰਦਰ ਸਿੰਘ ਲੱਕੀ, ਗੌਤਮ ਪੰਚਰਤਨ, ਰਣਜੀਤ ਸਿੰਘ ਸੰਧੂ ਦੇਵੀਗੜ, ਮੁਹੰਮਦ ਸਲੀਮ, ਪ੍ਰਵੀਨ ਕੁਮਾਰ, ਪੁਨੀਤ ਅਰੋੜਾ ਪ੍ਰਧਾਨ ਨਾਭਾ, ਸੰਦੀਪ ਕੁਮਾਰ ਪ੍ਰਧਾਨ ਹੋਲਸੇਲ ਕੈਮਿਸਟ ਐਸੋਸੀਏਸ਼ਨ, ਜਗਦੀਸ਼ ਚੌਧਰੀ ਪ੍ਰਧਾਨ ਰਾਜਪੁਰਾ, ਸੰਜੇ ਵਧਵਾ ਜਨਰਲ ਸੈਕਟਰੀ, ਭਗਵਾਨ ਦਾਸ, ਜੁਆਇੰਟ ਸੈਕਟਰੀ ਕ੍ਰਿਸ਼ਨ ਕਪੂਰ ਸਮੇਤ ਹੋਰਨਾਂ ਨੇ ਸਿਰਕਤ ਕੀਤੀ।