8ਵਾਂ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ, 234 ਮਰੀਜ਼ਾਂ ਦੀ ਜਾਂਚ
8ਵਾਂ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ, 234 ਮਰੀਜ਼ਾਂ ਦੀ ਜਾਂਚ
Publish Date: Sat, 13 Dec 2025 07:41 PM (IST)
Updated Date: Sun, 14 Dec 2025 04:10 AM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ: ਆਯੁਸ਼ਮਾਨ ਅਰੋਗਿਆ ਕੇਂਦਰ ਰਾਜਪੁਰਾ ਵੱਲੋਂ ਡਾਇਰੈਕਟਰ ਆਯੁਰਵੇਦ ਪੰਜਾਬ ਡਾ: ਰਮਨ ਖੰਨਾ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਪਟਿਆਲਾ ਡਾ: ਮੋਹਨ ਕੌਸ਼ਲ ਦੇ ਸਹਿਯੋਗ ਨਾਲ 8ਵਾਂ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ’ਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ। ਕੈਂਪ ਦੀ ਇੰਚਾਰਜ ਡਾ: ਪੂਜਾ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਕੁੱਲ 234 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜੋ ਕਿ ਕੇਂਦਰ ਦੇ ਪਿਛਲੇ ਸਾਰੇ ਰਿਕਾਰਡਾਂ ਤੋਂ ਕਾਫ਼ੀ ਵੱਧ ਹੈ। ਉਨ੍ਹਾਂ ਦੱਸਿਆ ਕਿ 164 ਮਰੀਜ਼ਾਂ ਦੀ ਹੱਡੀਆਂ ਦੀ ਘਣਤਾ (ਬੋਨ ਡੈਂਸਿਟੀ) ਦੀ ਮੁਫ਼ਤ ਜਾਂਚ ਕੀਤੀ ਗਈ, 50 ਮਰੀਜ਼ਾਂ ਦਾ ਮੁਫ਼ਤ ਸ਼ੂਗਰ ਟੈੱਸਟ ਕੀਤਾ ਗਿਆ ਅਤੇ 100 ਤੋਂ ਵੱਧ ਮਰੀਜ਼ਾਂ ਨੇ ਮੁਫ਼ਤ ਨਜ਼ਰ ਜਾਂਚ ਦਾ ਲਾਭ ਪ੍ਰਾਪਤ ਕੀਤਾ। ਡਾਬਰ ਫਾਰਮਾਂ, ਧਨਵੰਤਰੀ ਹਰਬਲਜ਼ ਅਤੇ ਬ੍ਰਦਰ ਆਪਟੀਕਲ ਰਾਜਪੁਰਾ ਦੇ ਸਹਿਯੋਗ ਨਾਲ ਮਰੀਜ਼ਾਂ ਨੂੰ ਮੁਫ਼ਤ ਆਯੁਰਵੈਦਿਕ ਦਵਾਈਆਂ ਵੀ ਵੰਡੀਆਂ ਗਈਆਂ। ਡਾ. ਪੂਜਾ ਅਰੋੜਾ ਨੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਮੌਸਮੀ ਬਿਮਾਰੀਆਂ ਤੋਂ ਬਚਣ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਸੰਤੁਲਿਤ ਅਤੇ ਪੌਸ਼ਟਿਕ ਭੋਜਨ ਖਾਣ ਅਤੇ ਨਿਯਮਤ ਯੋਗ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ। ਅਖੀਰ ਡਾ: ਪੂਜਾ ਅਰੋੜਾ ਨੇ ਹਰਵਿੰਦਰ ਕੌਰ ਉਪ ਵੈਦ, ਪ੍ਰਣਵ ਕੁਮਾਰ ਉਪ ਵੈਦ (ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਨਨਹੇੜਾ), ਸਾਹਿਲ ਅਤੇ ਕਿਰਨ ਯੋਗ ਇੰਸਟਰਕਟਰਾਂ ਦਾ ਕੈਂਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਡਾ: ਰਵੀਸ਼ ਚੌਹਾਨ, ਸਰਬਜੀਤ ਸਿੰਘ ਵਾਲੀਆ, ਕ੍ਰਿਸ਼ਨ ਕੁਮਾਰ, ਅਨਿਲ ਕੁਮਾਰ ਤੇ ਇਲਾਕਾ ਵਾਸੀ ਮੌਜੂਦ ਸਨ।