ਮਜ਼ਦੂਰ ਦਿਵਸ ਮੌਕੇ ਅਰਾਈਂਮਾਜਰਾ ਨੇ ਝੰਡੇ ਲਹਿਰਾਏ
ਮਜ਼ਦੂਰ ਦਿਵਸ ਮੌਕੇ ਅਰਾਈਂਮਾਜਰਾ ਨੇ ਝੰਡੇ ਲਹਿਰਾਏ
Publish Date: Sat, 02 May 2026 04:24 PM (IST)
Updated Date: Sat, 02 May 2026 04:26 PM (IST)
ਭੁਪਿੰਦਰਜੀਤ ਮੌਲਵੀਵਾਲਾ,• ਪੰਜਾਬੀ ਜਾਗਰਣ• ਪਾਤੜਾਂ : ਵਿਧਾਨ ਸਭਾ ਹਲਕਾ ਸ਼ੁਤਰਾਣਾ ਨਾਲ ਸੰਬੰਧਿਤ ਕਾਂਗਰਸ ਪਾਰਟੀ ਦੇ ਐੱਸਸੀ ਸੈੱਲ ਦੇ ਸੂਬਾ ਕੋਆਰਡੀਨੇਟਰ ਨਛੱਤਰ ਸਿੰਘ ਅਰਾਈਮਾਜਰਾ ਨੇ ਮਈ ਦਿਵਸ ਮੌਕੇ ਮਜ਼ਦੂਰਾਂ ਨਾਲ ਮਿਲ ਕੇ ਮਜ਼ਦੂਰ ਦਿਹਾੜਾ ਮਨਾਇਆ। ਇਸ ਦੌਰਾਨ ਉਨ੍ਹਾਂ ਘੱਗਾ ਅਤੇ ਪਾਤੜਾਂ ਵਿਖੇ ਝੰਡੇ ਲਹਿਰਾਉਂਦੇ ਹੋਏ ਮਜ਼ਦੂਰਾਂ ਦਾ ਮੂੰਹ ਮਿੱਠਾ ਕਰਾ ਕੇ ਮਜ਼ਦੂਰ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਕਾਂਗਰਸੀ ਆਗੂ ਨਛੱਤਰ ਸਿੰਘ ਅਰਾਈਮਾਜਰਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਮਗਰੋਂ ਕਾਂਗਰਸ ਪਾਰਟੀ ਨੇ ਲਗਾਤਾਰ ਮਜ਼ਦੂਰ ਵਰਗ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਉਹ ਮਜ਼ਦੂਰਾਂ ਦੇ ਹੱਕਾਂ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਇਸ ਮੌਕੇ ਸਰਪੰਚ ਮਾਲਕ ਸਿੰਘ ਦੁਤਾਲ, ਪ੍ਰਤਾਪ ਸਿੰਘ ਦੁਤਾਲ, ਪੁਸ਼ਪਿੰਦਰ ਸਿੰਘ ਦੁਤਾਲ, ਗੁਰਪ੍ਰੀਤ ਸਿੰਘ ਮਵੀ ਕਲਾਂ, ਹੈਪੀ ਮਵੀ ਕਲਾਂ, ਨਰਿੰਦਰ ਸਿੰਗਲਾ, ਬਿੱਲਾ ਅਰੋੜਾ, ਜੈ ਪ੍ਰਤਾਪ ਸਿੰਘ ਡੇਜੀ, ਸ਼ੇਖਰ ਚੰਦ, ਬਲਦੇਵ ਸਿੰਘ ਬੋਹੜੀਵਾਲ, ਬਹਾਦਰ ਸਿੰਘ, ਕੁਲਵੰਤ ਸਿੰਘ ਤੇਈਪੁਰ, ਹਰਦੀਪ ਸਿੰਘ ਕੁਲਾਰਾਂ, ਪ੍ਰਿਤਪਾਲ ਸਿੰਘ ਬਿੱਟੂ ਸ਼ਾਹਪੁਰ, ਜਸਵਿੰਦਰ ਸਿੰਘ ਘੱਗਾ, ਹਰਜਿੰਦਰ ਸਿੰਘ ਘੱਗਾ ਆਦਿ ਮੌਜੂਦ ਸਨ।