ਚੋਣਾਂ ਕਾਰਨ 26 ਮਈ ਨੂੰ ਡਰਾਈ-ਡੇ ਐਲਾਨਿਆ
ਜ਼ਿਲ੍ਹਾ ਮੈਜਿਸਟ੍ਰੇਟ ਡਾ. ਸੋਨਾ ਥਿੰਦ ਨੇ ਮਿਊਂਸਪਲ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ 26 ਮਈ ਨੂੰ ਜ਼ਿਲ੍ਹੇ ਅੰਦਰ ‘ਡਰਾਈ ਡੇ’ ਐਲਾਨ ਕੀਤਾ ਹੈ।
Publish Date: Mon, 25 May 2026 04:57 PM (IST)
Updated Date: Mon, 25 May 2026 05:31 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਮੈਜਿਸਟ੍ਰੇਟ ਡਾ. ਸੋਨਾ ਥਿੰਦ ਨੇ ਮਿਊਂਸਪਲ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ 26 ਮਈ ਨੂੰ ਜ਼ਿਲ੍ਹੇ ਅੰਦਰ ‘ਡਰਾਈ ਡੇ’ ਐਲਾਨ ਕੀਤਾ ਹੈ। ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹੇ ਦੀਆਂ ਨਗਰ ਕੌਂਸਲ ਸਰਹਿੰਦ, ਮੰਡੀ ਗੋਬਿੰਦਗੜ੍ਹ, ਬਸੀ ਪਠਾਣਾ ਅਤੇ ਨਗਰ ਪੰਚਾਇਤ ਖਮਾਣੋ ਦੀ ਹਦੂਦ ਅੰਦਰ ਸਾਰੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਅਤੇ ਸ਼ਰਾਬ ਸਟੋਰ ਕਰਨ ’ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਇਨ੍ਹਾਂ ਖੇਤਰਾਂ ’ਚ ਪੈਂਦੇ ਰੈਸਟੋਰੈਂਟਾਂ, ਅਹਾਤਿਆਂ, ਕਲੱਬਾਂ ਅਤੇ ਹੋਟਲਾਂ ਵਿਚ ਵੀ ਸ਼ਰਾਬ ਦੀ ਵਰਤੋਂ ’ਤੇ ਪੂਰਨ ਤੌਰ ’ਤੇ ਪਾਬੰਦੀ ਰਹੇਗੀ।