ਵਿਦਿਆਰਥੀਆਂ ਨੇ ਐੱਚਡੀਐੱਫਸੀ ਬੈਂਕ ਦਾ ਕੀਤਾ ਵਿੱਦਿਅਕ ਦੌਰਾ
ਮਾਤਾ ਗੁਜਰੀ ਸਕੂਲ ਦੇ ਵਿਦਿਆਰਥੀਆਂ ਨੇ ਬੈਂਕਿੰਗ ਪ੍ਰਣਾਲੀ ਦੇ ਗੁਰ ਸਿੱਖਣ ਲਈ ਐਚ.ਡੀ.ਐਫ. ਸੀ. ਬੈਂਕ ਦਾ ਕੀਤਾ ਵਿਦਿਅਕ ਦੌਰਾ
Publish Date: Sat, 09 May 2026 05:57 PM (IST)
Updated Date: Sat, 09 May 2026 05:59 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਅਤੇ ਕਿੱਤਾਮੁਖੀ ਜਾਣਕਾਰੀ ਦੇਣ ਦੇ ਮਕਸਦ ਨਾਲ ਇਲਾਕੇ ਦੀ ਨਾਮਵਰ ਵਿਦਿਆਕ ਸੰਸਥਾ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮਡ਼ਾ ਨੇਡ਼ੇ ਦੇਵੀਗਡ਼੍ਹ ਵੱਲੋਂ ਇੱਕ ਵਿਸ਼ੇਸ਼ ਪਹਿਲਕਦਮੀ ਕੀਤੀ ਗਈ। ਇਸ ਦੌਰਾਨ ਸਕੂਲ ਦੇ ਗਿਆਰਵੀਂ ਜਮਾਤ ਕਾਮਰਸ ਵਰਗ ਦੇ ਵਿਦਿਆਰਥੀਆਂ ਲਈ ਐੱਚਡੀਐੱਫਸੀ ਬੈਂਕ ਦਾ ਇੱਕ ਦਿਨ ਦਾ ਵਿਦਿਅਕ ਦੌਰਾ ਕਰਵਾਇਆ। ਇਸ ਦੌਰੇ ਦਾ ਮੁੱਖ ਉਦੇਸ਼ ਭਵਿੱਖ ਦੇ ਅਰਥਸਾਸ਼ਤਰੀਆਂ ਤੇ ਬੈਂਕਿੰਗ ਪੇਸ਼ੇਵਰਾਂ ਨੂੰ ਬੈਂਕਿੰਗ ਪ੍ਰਣਾਲੀ ਅਤੇ ਬੈਂਕ ਦੇ ਅੰਦਰੂਨੀ ਕੰਮਕਾਜ ਬਾਰੇ ਮੁਢਲੀ ਅਤੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਉਣਾ ਸੀ। ਇਸ ਦੌਰੇ ਦੌਰਾਨ ਵਿਦਿਆਰਥੀਆਂ ਦੇ ਨਾਂਲ ਸਕੂਲ ਦੇ ਤਜਰਬੇਕਾਰ ਅਧਿਆਪਕ ਅਮਨਦੀਪ ਕੌਰ ਤੇ ਪਰਮਿੰਦਰ ਕੁਮਾਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਬੈਂਕ ਪਹੁੰਚਣ ਤੇ ਬੈਂਕ ਸਟਾਫ ਵੱਲੋਂ ਵਿਦਿਆਰਥੀਆਂ ਦਾ ਨਿੱਘਾ ਸਗਾਗਤ ਕੀਤਾ ਗਿਆ। ਵਿਦਿਆਰਥੀਆਂ ਨੂੰ ਨਵਾਂ ਖਾਤਾ ਖੋਲ੍ਹਣ ਦੀ ਪ੍ਰਿਕ੍ਰਿਆ ਕੇ. ਵਾਈ. ਸੀ. ਨਕਦੀ ਸਮ੍ਹਾਂ ਕਰਵਾਉਣ ਅਤੇ ਨਿਕਾਸੀ ਦੀ ਪ੍ਰਣਾਲੀ, ਵੱਖ-ਵੱਖ ਤਰ੍ਹਾਂ ਦੇ ਕਰਜ਼ਿਆਂ ਦੀਆਂ ਸੇਵਾਵਾਂ ਅਤੇ ਫਿਕਸਿਡ ਡਿਪਾਜਿਟ ਐਫ.ਡੀ. ਵਰਗੀਆਂ ਅਹਿਮ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਕਾਮਰਸ ਦੇ ਵਿਦਿਆਰਥੀਆਂ ਨੇ ਆਪਣੀ ਪਾਠ ਪੁਸਤਕਾਂ ’ਚ ਪਡ਼੍ਹੀਆਂ ਜਾਣ ਵਾਲੀਆਂ ਥਿਊਰੀਆਂ ਨੂੰ ਜਦੋਂ ਅਮਲੀ ਰੂਪ ’ਚ ਵੇਖਿਆ ਤਾਂ ਉਨ੍ਹਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਵਿਦਿਆਰਥੀਆਂ ਨੇ ਇਸ ਦੌਰੇ ਨੂੰ ਆਪਣੇ ਕਰੀਅਰ ਲਈ ਬੇਹੱਦ ਗਿਆਨਵਰਧਕ ਅਤੇ ਲਾਭਕਾਰੀ ਦੱਸਿਆ। ਸਮਾਗਮ ਦੇ ਅੰਤ ਵਿੱਚ ਮਾਤਾ ਗੁਜਰੀ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਨੇ ਬੈਂਕ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।