ਮਾਤਾ ਗੁਜਰੀ ਸਕੂਲ ਦੇਵੀਗਡ਼੍ਹ ਵਿਖੇ ਮਾਂ ਦਿਵਸ ਮਨਾਇਆ
ਮਾਤਾ ਗੁਜਰੀ ਸਕੂਲ ਦੇਵੀਗਡ਼ ਵਿਖੇ ਮਾਂ ਦਿਵਸ ਮਨਾਇਆ ਗਿਆ
Publish Date: Sun, 10 May 2026 04:36 PM (IST)
Updated Date: Sun, 10 May 2026 04:39 PM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗਡ਼੍ਹ ਵਿਖੇ ਮਾਂ ਦਿਵਸ ਮੌਕੇ ’ਤੇ ਸਵੇਰ ਦੀ ਸਭਾ ਕਰਵਾਈ ਗਈ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਮਾਂ ਦੇ ਪਿਆਰ, ਤਿਆਗ ਅਤੇ ਮਹਾਨਤਾ ਨੂੰ ਸਮਰਪਿਤ ਪ੍ਰੋਗਰਾਮ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਰੱਬੀ ਬਾਣੀ ਅਤੇ ਪ੍ਰਾਰਥਨਾ ਨਾਲ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਵਿਚਾਰ ਅਤੇ ਮਾਤਾ ਦਿਵਸ ਸਬੰਧੀ ਭਾਵਪੂਰਣ ਸ਼ਬਦ ਪੇਸ਼ ਕੀਤੇ ਗਏ। ਜਮਾਤ ਚੌਥੀ ਤੋਂ ਅੱਠਵੀਂ ਦੇ ਵਿਦਿਆਰਥੀਆਂ ਵੱਲੋਂ ਅੰਗਰੇਜ਼ੀ ਗੀਤ ਦੀ ਸੁੰਦਰ ਪੇਸ਼ਕਾਰੀ ਕੀਤੀ ਗਈ, ਜਿਸ ਦੀ ਤਿਆਰੀ ਗੁਰਬਾਜ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਸੀ। ਕੇ.ਜੀ. ਵਿੰਗ ਅਤੇ ਕਲਾਸ ਚੌਥੀ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਨਾਚ ਪੇਸ਼ ਕਰਕੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ ਗਿਆ। ਕਲਾਸ ਯੂ.ਕੇ.ਜੀ. ਅਤੇ ਪੰਜਵੀਂ ਦੇ ਵਿਦਿਆਰਥੀਆਂ ਵੱਲੋਂ ਕਵਿਤਾ ਉਚਾਰਣ ਕੀਤੀ ਗਈ। ਕਲਾਸ ਸੱਤਵੀਂ ਅਤੇ ਅੱਠਵੀ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਗੀਤ ਦੀ ਪੇਸ਼ਕਾਰੀ ਨੂੰ ਵੀ ਭਰਪੂਰ ਸਰਾਹਨਾ ਮਿਲੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਅਤੇ ਅਕੈਡਮਿਕ ਡਾਇਰੈਕਟਰ ਵੱਲੋਂ ਮਾਂ ਦੀ ਮਹਾਨਤਾ ਅਤੇ ਬੱਚਿਆਂ ਦੀ ਜ਼ਿੰਦਗੀ ਵਿਚ ਮਾਂ ਦੇ ਯੋਗਦਾਨ ਬਾਰੇ ਪ੍ਰੇਰਣਾਦਾਇਕ ਸੰਬੋਧਨ ਕੀਤਾ ਗਿਆ। ਕਲਾਸ ਪੰਜਵੀਂ ਦੇ ਵਿਦਿਆਰਥੀਆਂ ਵੱਲੋਂ ਅੰਗਰੇਜ਼ੀ ਲਘੂ ਨਾਟਕ ਵੀ ਪੇਸ਼ ਕੀਤਾ ਗਿਆ, ਜਿਸ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਸਮਾਗਮ ਦੌਰਾਨ ਗਿਆਰਵੀਂ ਕਲਾਸ ਦੀ ਹਰਮੀਨ ਕੌਰ ਵੱਲੋਂ ਸੋਲੋ ਗੀਤ ਪੇਸ਼ ਕੀਤਾ ਗਿਆ। ਸਕੂਲ ਪ੍ਰਬੰਧਕਾਂ ਡਾਇਰੈਕਟਰ ਭੁਪਿੰਦਰ ਸਿੰਘ, ਪ੍ਰੈਜੀਡੈਂਟ ਰਵਿੰਦਰ ਕੌਰ, ਪ੍ਰਿੰਸੀਪਲ ਪੂਨਮ ਧੀਮਾਨ ਅਤੇ ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ ਵਾਲੀਆ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ’ਚ ਮਾਪਿਆਂ ਪ੍ਰਤੀ ਸਤਿਕਾਰ, ਸੱਭਿਆਚਾਰਕ ਮੁੱਲਾਂ ਅਤੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।