ਸਰਹਿੰਦ ਦੇ ਕਈ ਆਗੂ ਕਾਂਗਰਸ ਪਾਰਟੀ ’ਚ ਸ਼ਾਮਲ
ਸਰਹਿੰਦ ਦੇ ਕਈ ਆਗੂ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ’ਚ ਸ਼ਾਮਲ
Publish Date: Thu, 07 May 2026 05:58 PM (IST)
Updated Date: Fri, 08 May 2026 04:12 AM (IST)

ਲੋਕ ਆਮ ਆਦਮੀ ਪਾਰਟੀ ਦੀਆਂ ਨਾਕਾਮੀਆਂ ਤੋਂ ਤੰਗ : ਸਾਬਕਾ ਵਿਧਾਇਕ ਨਾਗਰਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਾਰਡ ਨੰਬਰ 2 ਬਹਾਦਰਗੜ੍ਹ ਸਰਹਿੰਦ ਵਿਖੇ ਕਈ ਆਗੂ ਸੁਖਵੰਤ ਸਿੰਘ, ਜਸਵੀਰ ਸਿੰਘ, ਰਤਨ ਸਿੰਘ, ਗੁਰਜੰਟ ਸਿੰਘ, ਕਰਨੈਲ ਕੋਰ, ਕ੍ਰਿਪਾਲ ਸਿੰਘ, ਅਮਰਜੀਤ ਕੌਰ, ਬੇਬੇ ਦੇਬੋ ਕੌਰ, ਹਰਵਿੰਦਰ ਕੌਰ, ਸੁਰਦਰਸ਼ਨ ਕੌਰ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਨ੍ਹਾਂ ਆਗੂਆਂ ਦਾ ਸਵਾਗਤ ਕਰਦੇ ਹੋਏ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੇ ਲੋਕਾਂ ਨੂੰ ਹਰੇਕ ਪਾਸੇ ਪਰੇਸ਼ਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਗ਼ਲਤ ਕਾਰਗੁਜ਼ਾਰੀ ਕਾਰਨ ਕਿਸਾਨ, ਨੌਜਵਾਨ, ਮਜ਼ਦੂਰ ਅਤੇ ਵਪਾਰੀ ਆਤਮ-ਨਿਰਭਰਤਾ ਦੀ ਥਾਂ ਤੇ ਬੇਬਸੀ ਵੱਲ ਵਧ ਰਹੇ ਹਨ। ਨਾਗਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਦਾ ਇਨਸਾਫ਼, ਭਾਈਚਾਰੇ ਤੇ ਵਿਕਾਸ ਦੀ ਰਾਜਨੀਤੀ ਕੀਤੀ ਹੈ। ਅਸੀਂ ਕਦੇ ਵੀ ਲੋਕਾਂ ਨੂੰ ਧਰਮ, ਜਾਤੀ ਜਾਂ ਭਾਸ਼ਾ ਦੇ ਨਾਂ ’ਤੇ ਵੰਡਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਨ੍ਹਾਂ ਨੂੰ ਇਕਠਾ ਕਰਕੇ ਅੱਗੇ ਵਧਣ ਦੀ ਸੋਚ ਦਿੱਤੀ। ਨਾਗਰਾ ਨੇ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ ਬੀ ਟੀਮ ਕਰਾਰ ਦਿੰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਨੇ ਮਿਲ ਕੇ ਪੰਜਾਬ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਹਰੇਕ ਵਰਗ ਦੀ ਭਲਾਈ ਲਈ ਕੰਮ ਕਰਦੀ ਆ ਰਹੀ ਹੈ ਅਤੇ ਲੋਕਾਂ ਦੀ ਵਧ ਰਹੀ ਹੋਈ ਰੁਚੀ ਇਸ ਗੱਲ ਦਾ ਸਾਫ਼਼ ਸੰਕੇਤ ਹੈ ਕਿ ਆਉਣ ਵਾਲੇ ਚੋਣਾਂ ਵਿਚ ਕਾਂਗਰਸ ਵਾਪਸ ਮਜ਼ਬੂਤੀ ਨਾਲ ਸੱਤਾ ਵਿਚ ਆਵੇਗੀ। ਇਸ ਮੌਕੇ ਬਲਾਕ ਪ੍ਰਧਾਨ ਸਰਹਿੰਦ ਗੁਰਮੁੱਖ ਸਿੰਘ ਪੰਡਰਾਲੀ, ਸਾਬਕਾ ਕੌਂਸਲਰ ਅਮਰਦੀਪ ਸਿੰਘ ਬੈਨੀਪਾਲ, ਸਤਨਾਮ ਸਿੰਘ, ਭੁਪਿੰਦਰ ਸਿੰਘ, ਰਿੰਕੂ ਤੁਲਾਨੀ ਰਤਨ ਸਿੰਘ, ਮੰਗਾ ਘੁੰਮਣ, ਬੱਬਲ ਨਾਗਰਾ ਆਦਿ ਮੌਜੂਦ ਸਨ।