ਗੁਰਦੁਆਰਾ ਗੁਰੂ ਨਾਨਕ ਸਿੰਘ ਸਭਾ ਵਿਖੇ ਮੈਨੂਅਲ ਥਰੈਪੀ ਕੈਂਪ ਲਗਾਇਆ
ਗੁਰਦੁਆਰਾ ਗੁਰੂ ਨਾਨਕ ਸਿੰਘ ਸਭਾ ਵਿਖੇ ਮੈਨੂਅਲ ਥਰੈਪੀ ਕੈਂਪ ਲਗਾਇਆ
Publish Date: Tue, 24 Mar 2026 04:54 PM (IST)
Updated Date: Tue, 24 Mar 2026 04:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਸਰਹਿੰਦ : ਦੀ ਫਤਹਿਗੜ੍ਹ ਸਾਹਿਬ ਸੋਸ਼ਲ ਵੈਲਫ਼ੇਅਰ ਸੁਸਾਇਟੀ ਵੱਲੋਂ ਗੁਰਦੁਆਰਾ ਨਾਨਕ ਸਿੰਘ ਸਭਾ ਸਰਹੰਦ ਮੰਡੀ ਵਿਖੇ ਮੈਨੁਅਲ ਥੈਰਪੀ ਦਾ ਛੇਵਾਂ ਕੈਂਪ ਲਗਾਇਆ ਗਿਆ, ਜਿਸ ਵਿਚ ਡਾ. ਜਗਤਾਰ ਸਿੰਘ ਦੀ ਟੀਮ ਵੱਲੋਂ 80 ਮਰੀਜ਼ਾਂ ਦਾ ਬਿਨਾਂ ਕਿਸੇ ਦਵਾਈ ਤੋਂ ਇਲਾਜ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਮੈਨੂਅਲ ਥੈਰਪੀ ਕੈਂਪ ਆਮ ਲੋਕਾਂ ਦੇ ਇਲਾਜ ਵਿਚ ਬਹੁਤ ਅਹਿਮ ਭੂਮਿਕਾ ਨਿਭਾ ਰਹੇ ਹਨ ਕਿਉਂਕਿ ਇਨ੍ਹਾਂ ਕੈਂਪਾਂ ਵਿਚ ਬਿਨਾਂ ਕਿਸੇ ਦਵਾਈ ਤੋਂ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੈਨੂਅਲ ਥੈਰਪੀ ਕੈਂਪ ਵਿਚ ਸਿਰ ਤੋਂ ਲੈ ਕੇ ਪੈਰਾਂ ਤੱਕ ਕਿਸੇ ਵੀ ਮਾਸਪੇਸ਼ੀ ਦੇ ਦਰਦ ਦਾ ਇਲਾਜ ਕਰਨ ਦੇ ਨਾਲ-ਨਾਲ ਸਰਵਾਈਕਲ, ਮਾਈਗਰੇਨ, ਪਿੱਠ ਦਾ ਦਰਦ, ਗੋਡੇ, ਮੋਡੇ, ਲੱਤਾਂ, ਬਾਹਾਂ ਤੇ ਅੱਡੀ ਦਰਦ ਦਾ ਇਲਾਜ ਬਿਨਾਂ ਕਿਸੇ ਦਵਾਈ ਤੋਂ ਕੀਤਾ ਜਾਂਦਾ ਹੈ। ਇਸ ਮੌਕੇ ਪ੍ਰੋਫੈਸਰ ਜੁਪਿੰਦਰ ਸਿੰਘ, ਮਨਿੰਦਰ ਸਿੰਘ ਲੱਕੀ, ਗੁਰਿੰਦਰ ਪਾਲ ਸਿੰਘ ਮਨੀ, ਬਿਕਰਮਜੀਤ ਸਿੰਘ ਮਿੱਠੂ, ਭੁਪਿੰਦਰ ਸਿੰਘ ਸੋਨੂ, ਤਜਿੰਦਰ ਸਿੰਘ, ਹਰਬਖ਼ਸ਼ ਸਿੰਘ ਬੋਬੀ, ਤਰਨਜੀਤ ਸਿੰਘ, ਸੋਹਨ ਕਮਲਪ੍ਰੀਤ ਸਿੰਘ, ਕੇ ਪੀ ਰਘਵੀਰ ਸਿੰਘ, ਡਾਕਟਰ ਜਗਤਾਰ ਸਿੰਘ, ਮਨਜੀਤ ਸਿੰਘ ਮਾਨ ਵਾਈਸ ਪ੍ਰਧਾਨ ਐਸੀ ਹਰਪ੍ਰੀਤ ਸਿੰਘ ਸਰਹਿੰਦ, ਬਲਜੀਤ ਸਿੰਘ ਖਾਲਸਾ ਸਰਹਿੰਦ, ਤਰੁਣ ਦੇਵੀ ਸਰਹਿੰਦ, ਪੰਕਜ ਸ਼ਰਮਾ ਸਰਹਿੰਦ, ਜਰਨੈਲ ਸਿੰਘ ਖਾਲਸਾ ਪ੍ਰਧਾਨ ਬੀਸੀ ਵਿੰਗ ਹਲਕਾ ਫਤਹਿਗੜ੍ਹ ਸਾਹਿਬ, ਜਸ਼ਨਪ੍ਰੀਤ ਸਿੰਘ, ਐਡਵੋਕੇਟ ਜਸ਼ਨ ਮਲੀ, ਮਨਿੰਦਰ ਸਿੰਘ ਤੇ ਐਸਪੀ ਕੋਹਲੀ ਆਦਿ ਮੌਜੂਦ ਸਨ।