ਮਨੋਲੀ ਸੂਰਤ ’ਚ ਦਰਜਨਾਂ ਪਰਿਵਾਰ ਕਾਂਗਰਸ ’ਚ ਸ਼ਾਮਲ
ਪਿੰਡ ਮਨੋਲੀ ਸੂਰਤ ਵਿਖੇ ਦਰਜਨਾਂ ਪਰਿਵਾਰ ਕਾਂਗਰਸ ਵਿੱਚ ਹੋਏ ਸ਼ਾਮਿਲ
Publish Date: Thu, 07 May 2026 04:59 PM (IST)
Updated Date: Fri, 08 May 2026 04:06 AM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ ਬਨੂੜ : ਨੇੜਲੇ ਪਿੰਡ ਮਨੋਲੀ ਸੂਰਤ ਵਿਖੇ 8 ਦਰਜਨ ਦੇ ਕਰੀਬ ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸਾਬਕਾ ਸਰਪੰਚ ਨੈਬ ਸਿੰਘ ਮਨੋਲੀ ਸੂਰਤ ਦੀ ਅਗਵਾਈ ਹੇਠ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ। ਕਾਂਗਰਸ ’ਚ ਸ਼ਾਮਲ ਹੋਣ ਵਾਲਿਆਂ ਨੂੰ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਾਰਟੀ ਨਿਸ਼ਾਨ ਦੇ ਪਟਕੇ ਪਾ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ’ਚ ਆਉਣ ਵਾਲਿਆਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਸੂਬੇ ਦੀ ‘ਆਪ’ ਦੀ ਸਰਕਾਰ ਤੋਂ ਨਿਰਾਸ਼ ਲੋਕ ਹੁਣ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ, ਜਿਸ ਦੀ ਮਿਸਾਲ ਅੱਜ ਪਾਰਟੀ ’ਚ 8 ਦਰਜਨ ਦੇ ਕਰੀਬ ਪਰਿਵਾਰ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਲੋਕ ਸੂਬੇ ਦੀਆਂ ਵਿਰੋਧੀ ਪਾਰਟੀਆਂ ਤੋਂ ਨਿਰਾਸ਼ ਹਨ ਉੱਥੇ ਹੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਨੂੰ ਖਤਮ ਕਰ ਕੇ ਗਰੀਬ ਲੋਕਾਂ ਦੇ ਰੁਜ਼ਗਾਰ ’ਤੇ ਲੱਤ ਮਾਰੀ ਹੈ, ਜਿਸ ਦਾ ਖਮਿਆਜ਼ਾ ‘ਆਪ’ ਤੇ ਭਾਜਪਾ ਨੂੰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ ਤੇ ਉਹ ਸੂਬੇ ’ਚ ਭਾਰੀ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣਾਉਣਗੇ। ਇਸ ਦੌਰਾਨ ਇਕਬਾਲ ਸਿੰਘ ਲਾਡੀ, ਗੁਰਮੀਤ ਸ਼ਰਮਾ, ਜੈ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਸੁਖਜੀਤ ਖਾਨ ਸਮੇਤ ਗੁਰਪ੍ਰੀਤ ਸਿੰਘ, ਜਗਤਾਰ ਸਿੰਘ, ਲੱਖੀ, ਗੁਰਨਾਮ ਸਿੰਘ, ਸੁੱਖਜੀਤ ਸਿੰਘ, ਲਾਡੀ, ਜਸਬੀਰ ਸਿੰਘ, ਰਾਜ ਕੁਮਾਰ, ਹਰਪ੍ਰੀਤ ਸਿੰਘ, ਭਾਗ ਸਿੰਘ, ਟਿੰਕੂ, ਹੁਕਮਾ ਸਿੰਘ, ਅਮਰੀਕ ਸਿੰਘ, ਵਰਿੰਦਰ ਸਿੰਘ (ਨਾਣਾ), ਬਿਰਮ ਦਾਸ, ਰਾਮਕਰਨ, ਬਲਵਿੰਦਰ ਸਿੰਘ, ਗੱਜਣ ਸਿੰਘ, ਪਵਨ ਕੁਮਾਰ, ਦਿਲਾ ਖਾਨ ਅਤੇ ਪਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਮੋਜੂਦ ਸਨ ਕਾਂਗਰਸ ਜਿਨ੍ਹਾਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ।