ਡਾ. ਅਜੇ ਨੂੰ ਅਕਾਦਮਿਕ ਤੇ ਖੋਜ ਖੇਤਰ ’ਚ ਐਕਸੀਲੈਂਸ ਪੁਰਸਕਾਰ
ਡਾ. ਅਜੇ ਗੁਪਤਾ ਨੂੰ ਅਕਾਦਮਿਕ ਤੇ ਖੋਜ ਖੇਤਰ ਵਿੱਚ ਐਕਸੀਲੈਂਸ ਪੁਰਸਕਾਰ
Publish Date: Mon, 27 Apr 2026 05:59 PM (IST)
Updated Date: Mon, 27 Apr 2026 06:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਦੇ ਪ੍ਰੋਫੈਸਰ ਡਾ. ਅਜੇ ਕੁਮਾਰ ਗੁਪਤਾ ਨੂੰ ਝਾਂਸੀ ਵਿਖੇ ਵਿਸ਼ਵ ਧਰਤੀ ਦਿਵਸ ਮੌਕੇ ਕਰਵਾਈ ਰਾਸ਼ਟਰੀ ਕਾਨਫਰੰਸ ਦੌਰਾਨ ਅਕਾਦਮਿਕ ਅਤੇ ਖੋਜ ਵਿੱਚ ਉੱਤਮਤਾ ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਆਈਸੀਏਆਰ-ਸੀਏਐਫਆਰਆਈ ਵੱਲੋਂ ਵਾਤਾਵਰਣ ਸਥਿਰਤਾ ਅਤੇ ਜਲਵਾਯੂ ਪ੍ਰਬੰਧਨ ਵਿਸ਼ੇ ਤੇ ਕਰਵਾਈ ਦੋ ਰੋਜ਼ਾ ਕਾਨਫਰੰਸ ਦੇ ਸਮਾਪਤੀ ਸੈਸ਼ਨ ਵਿੱਚ ਦਿੱਤਾ ਗਿਆ। ਪ੍ਰੋ. ਗੁਪਤਾ ਨੇ ਇਹ ਪੁਰਸਕਾਰ ਵਾਈਸ ਚਾਂਸਲਰ ਡਾ. ਏਕੇ ਸਿੰਘ, ਸਲਾਹਕਾਰ ਡਾ. ਨਿਲੋਏ ਖਰੇ, ਡਾਇਰੈਕਟਰ ਡਾ. ਏ ਅਰੁਣਾਚਲਮ ਅਤੇ ਡਾ. ਕਸ਼ਿਪਰਾ ਮਿਸ਼ਰਾ ਹੱਥੋਂ ਪ੍ਰਾਪਤ ਕੀਤਾ। ਕਾਨਫਰੰਸ ਦੌਰਾਨ ਪ੍ਰੋ. ਗੁਪਤਾ ਨੇ ਜਲਵਾਯੂ ਮੁੱਦਿਆਂ ਤੇ ਵਿਸ਼ੇਸ਼ ਲੈਕਚਰ ਦਿੱਤਾ ਅਤੇ ਯਮੁਨਾ ਨਦੀ ਦੇ ਪ੍ਰਦੂਸ਼ਣ ਤੇ ਉਨ੍ਹਾਂ ਦੀ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ। ਇਸ ਮੌਕੇ ਦੇਸ਼ ਭਰ ਤੋਂ 200 ਤੋਂ ਵੱਧ ਡੈਲੀਗੇਟਸ ਨੇ ਸ਼ਿਰਕਤ ਕੀਤੀ। ਇਸ ਪ੍ਰਾਪਤੀ ਤੇ ਡੀਬੀਯੂ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਡਾ. ਗੁਪਤਾ ਨੂੰ ਵਧਾਈ ਦਿੱਤੀ।