ਰੇਲ ਗੱਡੀ ਦੀ ਲਪੇਟ ’ਚ ਆਏ ਵਿਅਕਤੀ ਦੀ ਮੌਤ
ਰੇਲ ਗੱਡੀ ਦੀ ਲਪੇਟ ’ਚ ਆਏ ਵਿਅਕਤੀ ਦੀ ਮੌਤ
Publish Date: Fri, 08 May 2026 04:20 PM (IST)
Updated Date: Sat, 09 May 2026 04:03 AM (IST)
ਪੱਤਰ ਪ੍ਰੇਰਕ , ਪੰਜਾਬੀ ਜਾਗਰਣ, ਸੁਨਾਮ : ਰੇਲਵੇ ਲਾਈਨ ਪਾਰ ਕਰਦਿਆਂ ਲਪੇਟ ’ਚ ਆਏ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਸੁਨਾਮ ਰੇਲਵੇ ਸਟੇਸ਼ਨ ਦੀ ਜੀਆਰਪੀ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਅਜੇ ਕੁਮਾਰ ਨੇ ਦੱਸਿਆ ਕਿ ਰਵੀ ਸ਼ਰਮਾ (38) ਵਾਸੀ ਸੁਨਾਮ ਜਿਉਂ ਹੀ ਬੀਤੀ ਰਾਤ ਕਰੀਬ ਪੌਣੇ ਕੁ 8 ਵਜੇ ਰੇਲਵੇ ਲਾਈਨ ਪਾਰ ਕਰਨ ਲੱਗਿਆ ਤਾਂ ਲੋਹੀਆਂ ਖਾਸ ਤੋਂ ਰਾਏ ਸੁਹੇਲਾ ਜਾ ਰਹੀ ਸਰਬੱਤ ਦਾ ਭਲਾ ਐਕਸਪ੍ਰੈੱਸ ਨੇ ਅਚਾਨਕ ਉਸ ਨੂੰ ਲਪੇਟ ਵਿੱਚ ਲੈ ਲਿਆ। ਇਸ ਕਾਰਨ ਉਸਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਅਜੇ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਜੀਜਾ ਮਦਨ ਲਾਲ ਦੇ ਬਿਆਨਾਂ ’ਤੇ ਬੀਐੱਨਐੱਸਐੱਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।