20 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ
20 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ
Publish Date: Sun, 26 Apr 2026 03:50 PM (IST)
Updated Date: Mon, 27 Apr 2026 04:02 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੁਲਿਸ ਨੇ ਛਾਪੇਮਾਰੀ ਦੌਰਾਨ ਇਕ ਵਿਅਕਤੀ ਨੂੰ 20 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਹੌਲਦਾਰ ਜਗਰਾਜ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਤੇ ਚੈਕਿੰਗ ਸਬੰਧੀ ਬਾਹੱਦ ਪਿੰਡ ਸੇਖੂਵਾਸ ਮੌਜੂਦ ਸਨ। ਉਸ ਸਮੇਂ ਮੁਖਵਰ ਖਾਸ ਨੇ ਅਲਿਹਦਗੀ ’ਚ ਇਤਲਾਹ ਦਿੱਤੀ ਕਿ ਜਸਪਾਲ ਸਿੰਘ ਉਰਫ ਪਾਲ ਵਾਸੀ ਸੇਖੂਵਾਸ ਥਾਣਾ ਲਹਿਰਾ ਜੋ ਆਪਣੇ ਘਰ ’ਚ ਸ਼ਰਾਬ ਨਾਜਾਇਜ਼ ਕੱਢ ਕੇ ਵੇਚਣ ਦਾ ਆਦੀ ਹੈ। ਜਿਸਨੇ ਹੁਣ ਵੀ ਆਪਣੇ ਰਿਹਾਇਸ਼ੀ ਮਕਾਨ ’ਚ ਕਾਫੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਰੱਖੀ ਹੋਈ ਹੈ। ਜੇਕਰ ਰੇਡ ਕੀਤੀ ਜਾਵੇ ਤਾਂ ਜਸਪਾਲ ਸਿੰਘ ਉਕਤ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਕਰਕੇ ਥਾਣਾ ਲਹਿਰਾ ਵਿਖੇ ਰੁੱਕਾ ਭੇਜ ਕੇ ਮੁਕੱਦਮਾ ਦਰਜ ਕਰਵਾਇਆ ਗਿਆ। ਛਾਪੇਮਾਰੀ ਦੌਰਾਨ 20 ਬੋਤਲਾਂ ਸ਼ਰਾਬ ਨਾਜਾਇਜ਼ ਬਰਾਮਦ ਕੀਤੀਆਂ ਤੇ ਦੋਸ਼ੀ ਜਸਪਾਲ ਸਿੰਘ ਉਰਫ ਪਾਲ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਆਰੰਭੀ ਗਈ ਹੈ।