ਮੱਖਣ ਗੋਇਲ ਅਤੇ ਸਾਬਕਾ ਕੌਂਸਲਰ ਸੱਤਿਆਵਾਨ ਕਾਂਗਰਸ ’ਚ ਸ਼ਾਮਲ
ਮੱਖਣ ਗੋਇਲ ਅਤੇ ਸਾਬਕਾ ਕੌਂਸਲਰ ਸੱਤਿਆਵਾਨ ਕਾਂਗਰਸ ’ਚ ਸ਼ਾਮਲ
Publish Date: Wed, 13 May 2026 04:49 PM (IST)
Updated Date: Wed, 13 May 2026 04:51 PM (IST)
ਫੋਟੋ 13ਪੀਟੀਐਲ: 9 ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਨਗਰ ਕੌਂਸਲ ਪਾਤੜਾਂ ਦੀਆਂ ਚੱਲ ਰਹੀਆਂ ਚੋਣ ਸਰਗਰਮੀਆਂ ਦੌਰਾਨ ਕਾਂਗਰਸ ਪਾਰਟੀ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਵਾਰਡ ਨੰਬਰ 10 ਤੋਂ ਚੋਣ ਮੈਦਾਨ ਵਿੱਚ ਨਿਤਰੇ ਮੱਖਣ ਗੋਇਲ ਅਤੇ ਵਾਰਡ ਨੰਬਰ 9 ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਜਿੱਤ ਕੇ ਕੌਂਸਲਰ ਰਹਿ ਚੁੱਕੇ ਭਾਜਪਾ ਆਗੂ ਸੱਤਿਆਵਾਨ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੇ ਇਹਨਾਂ ਦੋਵਾਂ ਆਗੂਆਂ ਦਾ ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਨੇ ਸਵਾਗਤ ਕਰਦਿਆਂ ਪਾਰਟੀ ਵਿੱਚ ਮਾਨ ਸਨਮਾਨ ਦਾ ਭਰੋਸਾ ਦਿੱਤਾ। ਸਾਬਕਾ ਐਮਸੀ ਸੱਤਿਆਵਾਨ ਨਾਲ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਕਰਮਵੀਰ ਕਾਲਾ ਰਾਮ, ਰਮੇਸ਼ ਕੁਮਾਰ ਸੋਲੰਕੀ, ਬਚਨਾ ਰਾਮ ਅਤੇ ਛੋਟਾ ਰਾਮ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਇਸ ਤੋਂ ਰਾਣਾ ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਨੇ ਨਗਰ ਕੌਂਸਲ ਪਾਤੜਾਂ ਦੇ ਸਾਰੇ ਤੋ ਕਾਂਗਰਸ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਦਲੇਰ ਸਿੰਘ ਹਰਿਆਊ, ਬਲਾਕ ਕਾਂਗਰਸ ਦੇ ਪ੍ਰਧਾਨ ਰਣਜੀਤ ਸਿੰਘ ਮਤੋਲੀ, ਨੌਜਵਾਨ ਆਗੂ ਸਿਕੰਦਰ ਸਿੰਘ ਦੁਤਾਲ, ਸ਼ਹਿਰੀ ਪ੍ਰਧਾਨ ਰਕੇਸ਼ ਕੁਮਾਰ ਹੈਪੀ, ਧਰਮਪਾਲ ਬਰਾਸ, ਫਰਿੰਦਰ ਸ਼ਰਮਾ ਅਤੇ ਕੁਲਵੰਤ ਰਾਏ ਆਦਿ ਹਾਜ਼ਰ ਸਨ।