ਰਾਜੂ ਖੰਨਾ ਨੂੰ ਜਿਤਾਓ, ਹਲਕੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ : ਸੁਖਬੀਰ ਬਾਦਲ

ਗਰਗ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਕੀਤੀ ਗਈ ਲਾਮਿਸਾਲ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ 2027 ਵਿਚ ਸਰਕਾਰ ਬਣਨ ਤੇ ਪੰਜਾਬ ਨੂੰ ਰਾਹਤ ਦੇਣ ਲਈ ਐਲਾਨਾਂ ਦੀ ਝੜੀ ਲਗਾ ਦਿੱਤੀ ਗਈ। ਬਾਦਲ ਨੇ ਹਲਕਾ ਅਮਲੋਹ ਦੇ ਵਾਸੀਆਂ ਨੂੰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਹੱਕ ਵਿਚ ਅਪੀਲ ਕੀਤੀ ਕਿ ਇਸ ਮਿਹਨਤੀ ਤੇ ਇਮਾਨਦਾਰ ਨੌਜਵਾਨ ਨੂੰ 2027 ਵਿਚ ਵੱਡੀ ਜਿੱਤ ਦਰਜ ਕਰਵਾਓ ਤਾਂ ਜੋ ਹਲਕੇ ਦੀ ਨੁਹਾਰ ਬਦਲੀ ਜਾ ਸਕੇ। ਰਾਜੂ ਖੰਨਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਇਤਿਹਾਸਕ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਹੈ। ਰਾਜੂ ਖੰਨਾ ਨੇ ਕਿਹਾ ਕਿ ਹਲਕਾ ਵਿਧਾਇਕ ਅਤੇ ਉਸ ਦੇ ਭਰਾ ਵੱਲੋਂ ਕਥਿਤ ਤੌਰ ਤੇ ਮੰਡੀ ਗੋਬਿੰਦਗੜ੍ਹ ਵਿਚ ਵੱਡੇ ਪੱਧਰ ਤੇ ਜੀਐਸਟੀ ਚੋਰੀ ਕਰਵਾਈ ਜਾ ਰਹੀ ਹੈ। ਜੀਐਸਟੀ ਵਿਭਾਗ ਦੇ ਅਫ਼ਸਰਾਂ ਵੱਲੋਂ ਭੋਲੇ ਭਾਲੇ ਵਪਾਰੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਇੰਡਸਟਰੀ ਹੋਰ ਸੂਬਿਆਂ ਵਿਚ ਜਾ ਰਹੀ ਹੈ। ਰੈਲੀ ਵਿਚ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੀ ਸੱਜੀ ਬਾਂਹ ਮੰਨੇ ਜਾਂਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐਗਜੈਕਟਿਵ ਮੈਂਬਰ ਜੋਗਿੰਦਰ ਸਿੰਘ ਮੈਣੀ ਨੇ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲ ਫੜਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋਗਿੰਦਰ ਸਿੰਘ ਮੈਣੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੂਬਾ ਮੀਤ ਪ੍ਰਧਾਨ ਵੀ ਨਿਯੁਕਤ ਕਰਨ ਦਾ ਐਲਾਨ ਕੀਤਾ। ਇਸ ਰੈਲੀ ਨੂੰ ਜਿੱਥੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਕੋਰ ਕਮੇਟੀ ਮੈਂਬਰ ਦਰਬਾਰਾ ਸਿੰਘ ਗੁਰੂ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਐਸਓਆਈ ਦੇ ਕੌਮੀ ਪ੍ਰਧਾਨ ਰਣਬੀਰ ਸਿੰਘ ਰਾਣਾ ਢਿੱਲੋਂ, ਹਲਕਾ ਸਰਹਿੰਦ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ, ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਹਲਕਾ ਨਾਭਾ ਦੇ ਇੰਚਾਰਜ ਮੱਖਣ ਸਿੰਘ ਲਾਲਕਾ, ਹਲਕਾ ਇੰਚਾਰਜ ਖੰਨਾ ਯਾਦਵਿੰਦਰ ਸਿੰਘ ਯਾਦੂ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਜਥੇਦਾਰ ਹਰਿੰਦਰ ਸਿੰਘ ਦੀਵਾ, ਜਥੇਦਾਰ ਨਾਜ਼ਰ ਸਿੰਘ ਮੰਡੀ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜਥੇਦਾਰ ਬਲਜਿੰਦਰ ਸਿੰਘ ਸੇਖੋਂ, ਜਥੇਦਾਰ ਹਰਵਿੰਦਰ ਸਿੰਘ ਬਿੰਦਾ ਮਾਜਰੀ, ਜਥੇਦਾਰ ਸੋਮਨਾਥ ਅਜਨਾਲੀ, ਤੇ ਬਾਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭਗੜਾਣਾ ਨੂੰ ਸੰਬੋਧਨ ਕੀਤਾ। ਉੱਥੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ ਹਲਕਾ ਅਮਲੋਹ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਲੀ ਵਿਚ ਅਮਿਤ ਸਿੰਘ ਰਾਠੀ ਜ਼ਿਲ੍ਹਾ ਪ੍ਰਧਾਨ ਪਟਿਆਲਾ, ਸੁਰਜੀਤ ਸਿੰਘ ਗੜ੍ਹੀ ਹਲਕਾ ਇੰਚਾਰਜ ਰਾਜਪੁਰਾ, ਅਮਰਿੰਦਰ ਸਿੰਘ ਬਜਾਜ ਹਲਕਾ ਇੰਚਾਰਜ ਪਟਿਆਲਾ ਸ਼ਹਿਰੀ, ਡਾ. ਅਰਜੁਨ ਸਿੰਘ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ, ਕੈਪਟਨ ਜਸਵੰਤ ਸਿੰਘ ਬਾਜਵਾ, ਗੁਰਸਾਹਿਬ ਸਿੰਘ ਸ਼ੈਰੀ ਭਾਂਬਰੀ, ਭਾਰਤ ਭੂਸ਼ਨ ਟੋਨੀ, ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਸ਼ਰਧਾ ਸਿੰਘ ਛੰਨਾ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਬਾਬਾ ਨਿਸਾਨ ਸਿੰਘ, ਫੋਰਮੈਨ ਬਲਵੀਰ ਸਿੰਘ ਸਿੱਧੂ, ਰਣਜੀਤ ਸਿੰਘ ਘੋਲਾ ਰੁੜਕੀ, ਯੂਥ ਆਗੂ ਕੰਵਲਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਗੁਰਮੀਤ ਸਿੰਘ ਰਾਮਗੜ, ਚੈਰੀ ਭਾਂਬਰੀ, ਕੇਸਰ ਸਿੰਘ ਸਲਾਣਾ, ਪਰਮਿੰਦਰ ਨੀਟਾ ਸੰਧੂ, ਹੈਪੀ ਟਿੱਬੀ, ਅਮਰੀਕ ਮੇਜੀ, ਗੁਰਦੀਪ ਸਿੰਘ ਬੱਬੀ, ਗੁਰਬਖ਼ਸ਼ ਸਿੰਘ ਬੈਣਾ, ਗੁਰਦੀਪ ਸਿੰਘ ਮੰਡੋਫਲ, ਜੁਝਾਰ ਸਿੰਘ ਮਛਰਾਏ, ਭਿੰਦਰ ਸਿੰਘ ਮੰਡੀ, ਸੁਖਦੇਵ ਸਿੰਘ ਬੈਣੀ, ਰਾਜਿੰਦਰ ਕੁਮਾਰ ਟੀਟੂ, ਹਰਮੀਤ ਸਿੰਘ ਖਾਲਸਾ, ਹਰਮਿੰਦਰ ਸਿੰਘ ਕੁੰਭੜਾ, ਜੋਗਿੰਦਰ ਪਾਲ ਸਿੰਗਲਾ, ਕੇਵਲ ਖਾ ਧਰਮਗੜ੍ਹ, ਅਮਨਦੀਪ ਕਪੂਰਗੜ, ਚਰਨਜੀਤ ਚੰਨਾ, ਸੱਤਪਾਲ ਸੱਤਾ, ਅਮਰਜੀਤ ਸਿੰਘ ਲਾਡਪੁਰ, ਕੁਲਵਿੰਦਰ ਸਿੰਘ ਕਾਲਾ, ਹਰਬੰਸ ਸਿੰਘ ਕਾਲੂ, ਡਾ. ਮਨਜੀਤ ਸਿੰਘ ਲੁਹਾਰਮਾਜਰਾ, ਬਿਕਰਮ ਸਿੰਘ ਬੀਕਾ, ਰੌਸ਼ਨ ਸਿੰਘ ਮੰਡੀ, ਗੁਰਪ੍ਰੀਤ ਸਿੰਘ ਨੋਨੀ, ਪ੍ਰਦੀਪ ਮਿੱਟੂ, ਬੀਬੀ ਕਿਰਨਦੀਪ ਕੌਰ, ਬੀਬੀ ਸੁਖਵਿੰਦਰ ਕੌਰ ਸੁੱਖੀ, ਬੀਬੀ ਪਰਮਜੀਤ ਕੌਰ ਭਗੜਾਣਾ, ਬੀਬੀ ਰੁਪਿੰਦਰ ਕੌਰ ਮੰਡੀ, ਬੀਬੀ ਰਾਜਪ੍ਰੀਤ ਕੌਰ ਬੁੱਗਾ, ਗੁਰਕੀਰਤ ਸਿੰਘ ਸਲਾਣਾ, ਅਮਨਦੀਪ ਸਿੰਘ ਭੱਦਲਥੂਹਾ, ਜੌਨੀ ਕੌਂਸਲ, ਬੀਬੀ ਗੁਰਮੀਤ ਕੌਰ ਵਿਰਕ, ਬੀਬੀ ਰਾਜਵਿੰਦਰ ਕੌਰ ਭਗਵਾਨਪੁਰਾ, ਬੀਬੀ ਮਧੂ ਕੌਂਸਲ, ਗੁਰਪ੍ਰੀਤ ਸਿੰਘ ਮਾਲੋਵਾਲ, ਅਮੋਲਕ ਸਿੰਘ ਕੁੰਜਾਰੀ, ਨਵਜੋਤ ਸਿੰਘ ਨਰੈਣਗੜ, ਯਾਦਵਿੰਦਰ ਸਿੰਘ ਸਾਲਾਣਾ, ਗਿਆਨ ਸਿੰਘ ਕੁੰਭ, ਜਸ਼ਨਪ੍ਰੀਤ ਸਿੰਘ ਸ਼ਾਹਪੁਰ, ਦਿਲਮਨਪ੍ਰੀਤ ਸਿੰਘ ਰੁੜਕੀ, ਜਸਵਿੰਦਰ ਸਿੰਘ ਗਰੇਵਾਲ, ਜੱਗੀ ਬੁੱਗਾ, ਮਲਕੀਤ ਸਿੰਘ ਮਾਨਗੜ੍ਹ, ਡਾ. ਬਲਕਾਰ ਸਿੰਘ ਘੁੰਡਰ, ਨਰਿੰਦਰ ਸਿੰਘ ਸਲਾਣਾ, ਪ੍ਰਿੰਸ ਭੱਦਲਥੂਹਾ, ਕੁਲਵਿੰਦਰ ਸਿੰਘ ਰਹਿਲ, ਰੁਪਿੰਦਰ ਸਿੰਘ ਕੁੰਜਾਰੀ, ਗੁਰਵਿੰਦਰ ਸਿੰਘ ਸਲਾਣਾ, ਰੇਸ਼ਮ ਸਿੰਘ ਵਿਰਕ, ਬਿੱਟੂ ਕਪੂਰਗੜ, ਸੁਰਜੀਤ ਸਿੰਘ ਬਰੌਗਾ ਮੌਜੂਦ ਸਨ।