ਮੰਡੀ ਗੋਬਿੰਦਗੜ੍ਹ ਦੀ ਫਰਨੇਸ ਇਕਾਈ 'ਚ ਵੱਡਾ ਧਮਾਕਾ, ਚਾਰ ਮਜਦੂਰ ਝੁਲਸੇ; ਪੀਜੀਆਈ ਚੰਡੀਗੜ੍ਹ ਰੈਫਰ
ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਭਾਦਲਾ ਰੋਡ 'ਤੇ ਸਥਿਤ ਇੱਕ ਫਰਨੇਸ ਇਕਾਈ 'ਚ ਹੋਏ ਹਾਦਸੇ ਦੌਰਾਨ ਕਰੀਬ ਚਾਰ ਮਜ਼ਦੂਰਾਂ ਦੇ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Publish Date: Tue, 03 Mar 2026 07:33 PM (IST)
Updated Date: Tue, 03 Mar 2026 07:37 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਭਾਦਲਾ ਰੋਡ 'ਤੇ ਸਥਿਤ ਇੱਕ ਫਰਨੇਸ ਇਕਾਈ 'ਚ ਹੋਏ ਹਾਦਸੇ ਦੌਰਾਨ ਕਰੀਬ ਚਾਰ ਮਜ਼ਦੂਰਾਂ ਦੇ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਐੱਸਬੀਜੇ ਨਾਮਕ ਫਰਨੇਸ ਇਕਾਈ ਵਿੱਚ ਉਸੇ ਸਮੇਂ ਹਾਦਸਾ ਵਾਪਰ ਗਿਆ ਜਦੋਂ ਫਰਨੇਸ ਦੀ ਭੱਠੀ ਵਿੱਚ ਲੋਹਾ ਪਿਗਲਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਮਜ਼ਦੂਰ ਲੋਹਾ ਸਕਰੈਪ ਨੂੰ ਭੱਠੀ ਵਿੱਚ ਪਾ ਰਹੇ ਸਨ, ਇਸੇ ਦੌਰਾਨ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਪਿਘਲਦਾ ਹੋਇਆ ਲੋਹਾ ਮਜ਼ਦੂਰਾਂ ਉੱਪਰ ਪੈ ਗਿਆ ਜਿਸ ਨਾਲ ਭੱਠੀ ਦੇ ਨੇੜੇ ਕੰਮ ਕਰ ਰਹੇ ਮਜ਼ਦੂਰ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਿਨ੍ਹਾਂ ਨੂੰ ਫਰਨੇਸ ਮਾਲਕਾਂ ਵਲੋਂ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਝੁਲਸੇ ਹੋਏ ਮਜ਼ਦੂਰਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਦੇ ਕੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਈ ਰੈਫਰ ਕਰ ਦਿੱਤਾ।
ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਜਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਦਾ ਸ਼ਿਕਾਰ ਹੋਏ ਮਜ਼ਦੂਰਾਂ ਵਿੱਚ ਵਿਜੇ ਕੁਮਾਰ (26 ਸਾਲ), ਪਿਆਨ (30 ਸਾਲ), ਚੰਦਨ (30 ਸਾਲ), ਰੋਸ਼ਨ (40 ਸਾਲ) ਦੱਸੇ ਜਾ ਰਹੇ ਹਨ। ਇਸ ਹਾਦਸੇ ਦਾ ਕਾਰਨ ਭੱਠੀ ਵਿੱਚ ਉਬਾਲ ਆਉਣਾ ਦੱਸਿਆ ਜਾ ਰਿਹਾ ਹੈ।