ਮਜ਼ਦੂਰ ਦਿਵਸ ਮੌਕੇ ਕਿਸਾਨ ਆਗੂ ਘੁਮਾਣਾ ਦਾ ਸਨਮਾਨ
ਮਜਦੂਰ ਦਿਵਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਘੁਮਾਣਾ ਦਾ ਸਨਮਾਨ
Publish Date: Fri, 01 May 2026 04:38 PM (IST)
Updated Date: Fri, 01 May 2026 04:41 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਅੱਜ ਮਜ਼ਦੂਰ ਦਿਵਸ ਨੂੰ ਮਨਾਉਣ ਦੇ ਲਈ ਰਾਜਪੁਰਾ ਦੇ ਭੋਗਲਾ ਰੋਡ ’ਤੇ ਸਥਿਤ ਲੇਬਰ ਚੌਕ ਵਿਖੇ ਸਾਬਕਾ ਕੌਂਸਲਰ ਗੁਰਧਿਆਨ ਸਿੰਘ ਜੋਗਾ ਪ੍ਰਧਾਨ ਲੇਬਰ ਚੌਕ ਦੀ ਅਗਵਾਈ ਵਿਚ ਸਮੂਹ ਕੀਰਤੀ ਕਾਮਿਆ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੁਆਏ ਗਏ। ਜਿੱਥੇ ਸਾਰੇ ਕੀਰਤੀ ਕਾਮਿਆਂ ਦੀ ਭਲਾਈ ਦੀ ਅਰਦਾਸ ਕੀਤੀ ਗਈ ਕਿ ਪਰਮਾਤਮਾ ਸਾਰੇ ਕੀਰਤੀ ਕਾਮਿਆ ਅਤੇ ਉਹਨਾਂ ਦੇ ਪਰਿਵਾਰਾਂ ਤੇ ਆਪਣੀ ਰਹਿਮਤ ਕਿਰਪਾ ਬਣਾ ਕੇ ਰੱਖੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਭਾਰਤ) ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ, ਬਲਕਾਰ ਸਿੰਘ ਸੈਦਖੇੜੀ ਸੂਬਾ ਸਕੱਤਰ ਪੰਜਾਬ, ਸੋਨੂ ਕੁਆਰਟਰ ਪਹੁੰਚੇ। ਉੱਥੇ ਪਹੁੰਚ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਘੁਮਾਣਾ ਵੱਲੋਂ ਕਿਰਤੀ ਕਾਮਿਆਂ ਨੂੰ ਵਿਸ਼ਵਾਸ ਦਵਾਇਆ ਕਿ ਸਾਡੀ ਜਥੇਬੰਦੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਤੁਹਾਡੇ ਹਰ ਇੱਕ ਦੁੱਖ ਸੁਖ ਦੇ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਨਾਲ ਖੜੇਗੀ ਅਤੇ ਉਹਨਾਂ ਨੂੰ ਬਣਦਾ ਹੱਕ ਦੁਆਉਣ ਦੇ ਲਈ ਲੜ੍ਹਾਈ ਜਾਰੀ ਰੱਖੇਗੀ। ਇਸ ਦੌਰਾਨ ਪ੍ਰਧਾਨ ਗੁਰਧਿਆਨ ਸਿੰਘ ਜੋਗਾ ਵੱਲੋਂ ਕਿਸਾਨ ਆਗੂ ਮਨਜੀਤ ਸਿੰਘ ਘੁਮਾਣਾ ਅਤੇ ਉਹਨਾਂ ਦੇ ਨਾਲ ਆਈ ਟੀਮ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬਲਕਾਰ ਸਿੰਘ, ਗੁਰਧਿਆਨ ਸਿੰਘ, ਪ੍ਰਵੀਨ ਕੁਮਾਰ, ਬੂਟਾ ਸਿੰਘ, ਸ਼੍ਰੀ ਚੰਦ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਵੱਖ ਵੱਖ ਕੀਰਤੀ ਕਾਮੇ ਹਾਜ਼ਰ ਸਨ।