ਮਜ਼ਦੂਰ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਯਾਦਗਾਰੀ ਹੋ ਨਿਬੜਿਆ
ਮਜ਼ਦੂਰ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਯਾਦਗਾਰੀ ਹੋ ਨਿਬੜਿਆ
Publish Date: Sun, 03 May 2026 03:27 PM (IST)
Updated Date: Mon, 04 May 2026 04:02 AM (IST)

ਕੁਲਵੰਤ ਸਿੰਘ ਬੂੰਗਾ ਦੇ ਕਾਵਿ ਸੰਗ੍ਰਹਿ ਅਤੀਤ ਚ ਡੁਬਿਆ ਵਰਤਮਾਨ ਉੱਤੇ ਕਰਵਾਈ ਗੋਸ਼ਟੀ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਸਾਹਿਤ ਸਭਾ ਸ਼ੇਰਪੁਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ ਸਥਾਨਕ ਕਮਿਊਨਿਟੀ ਹਾਲ ਵਿਖੇ ਕੌਮਾਂਤਰੀ ਮਜ਼ਦੂਰ ਦਿਵਸ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਕੁਲਵੰਤ ਸਿੰਘ ਬੂੰਗਾ ਦੇ ਕਾਵਿ ਸੰਗ੍ਰਹਿ ਅਤੀਤ ਚ ਡੁਬਿਆ ਵਰਤਮਾਨ ਉੱਤੇ ਗੋਸ਼ਟੀ ਕਰਵਾਈ ਗਈ। ਜਿਸ ਵਿੱਚ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ , ਸਰਪੰਚ ਰਾਜਵਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਹਰਜੀਤ ਸਿੰਘ ਕਾਤਿਲ ਪ੍ਰਧਾਨ , ਮਾਸਟਰ ਹਰਬੰਸ ਸਿੰਘ ਸ਼ੇਰਪੁਰ , , ਪ੍ਰੋਫੈਸਰ ਸੁਰਿੰਦਰ ਪਾਲ ਕੌਰ , ਨਾਮਵਰ ਗਜ਼ਲਗੋ ਕਰਮ ਸਿੰਘ ਜਖਮੀ , ਕੁਲਵੰਤ ਸਿੰਘ ਬੂੰਗਾ ਬਿਰਾਜਮਾਨ ਰਹੇ। ਕਾਵਿ ਸੰਗ੍ਰਹਿ ਅਤੀਤ ਚ ਡੁਬਿਆ ਵਰਤਮਾਨ ਇੱਕ ਵਿਸ਼ਲੇਸ਼ਣ ਦੇ ਤੌਰ ਤੇ ਪ੍ਰੋਫੈਸਰ ਸੁਰਿੰਦਰ ਪਾਲ ਕੌਰ ਨੇ ਆਪਣਾ ਪਰਚਾ ਪੜਿਆ ਜਿਸ ਤੇ ਉਸਾਰੂ ਬਹਿਸ ਹੋਈ। ਪਵਨ ਹਰਚੰਦਪੁਰੀ ਨੇ ਵਧਾਈ ਦਿੰਦਿਆਂ ਕਿਹਾ ਕਿ ਬਹੁਤ ਦੇਰ ਬਾਅਦ ਇਸ ਤਰ੍ਹਾਂ ਦੀ ਕਿਤਾਬ ਪੜਨ ਨੂੰ ਮਿਲੀ ਹੈ ਜਿਸ ਵਿੱਚ ਵਿਦਰੋਹੀ ,ਪ੍ਰਗਤੀਸ਼ੀਲ , ਪ੍ਰਗਤੀਵਾਦੀ, ਜੁਝਾਰਵਾਦੀ ਰਚਨਾਵਾਂ ਦਾ ਸੁਮੇਲ ਹੈ। ਉਹਨਾਂ ਕਿਹਾ ਕਿਤਾਬ ਸਾਹਿਤਕ ਖੇਤਰ ਵਿੱਚ ਮੀਲ ਪੱਥਰ ਸਾਬਿਤ ਹੋਵੇਗੀ। ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਲੋਕ ਪੱਖੀ ਚੰਗਾ ਸਾਹਿਤ ਪਾਠਕਾਂ ਦੀ ਝੋਲੀ ਵਿੱਚ ਪਾਉਣਾ ਸਮੇਂ ਦੀ ਮੁੱਖ ਲੋੜ ਹੈ । ਸਾਹਿਤ ਸਭਾ ਸ਼ੇਰਪੁਰ ਵੱਲੋਂ ਕਿਤਾਬ ਦੇ ਰਚੇਤਾ ਕੁਲਵੰਤ ਸਿੰਘ ਬੂੰਗਾ ਅਤੇ ਇਸ ਉੱਤੇ ਪਰਚਾ ਪੜਨ ਲਈ ਪ੍ਰੋਫੈਸਰ ਸੁਰਿੰਦਰ ਪਾਲ ਕੌਰ ਦਾ ਯਾਦਗਾਰੀ ਚਿੰਨ੍ਹ ਅਤੇ ਫੁਲਕਾਰੀ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਗੁਲਜਾਰ ਸਿੰਘ ਸੌਂਕੀ ,ਗੁਰਜਿੰਦਰ ਸਿੰਘ ਰਸੀਆ , ਜੀਨਤ , ਹਰਪ੍ਰੀਤ ਕੌਰ , ਨਾਇਬ ਸਿੰਘ ਬੁੱਕਣਵਾਲ , ਭਗਵੰਤ ਸਿੰਘ ਕੰਗ , ਕਰਮਿੰਦਰ ਸਿੰਘ ਲਾਲੀ ਹੇੜੀਕੇ ,ਪਰਮਜੀਤ ਸਿੰਘ , ਨਿਰਮਲ ਸਿੰਘ ਫਲੌਡ , ਦਰਸ਼ਨ ਸਿੰਘ ਬਾਜਵਾ , ਭੋਲਾ ਸਿੰਘ ਟਿੱਬਾ , ਮੁਖਤਿਆਰ ਬੜੈਚ ਅਲਾਲ , ਕਮਲੇਸ਼ ਕੁਮਾਰ , ਬਹਾਦਰ ਸਿੰਘ ਧੌਲਾ , ਪਵਨ ਕੁਮਾਰ ਹੋਸੀ , ਸੁਰਜੀਤ ਸਿੰਘ ਮੌਜੀ , ਹਰਬੰਸ ਸਿੰਘ ਦੌਦ , ਬਲਵੰਤ ਕੌਰ ਘਨੌਰੀ , ਹਰਨੇਕ ਸਿੰਘ ਸ਼ੇਰਪੁਰੀ , ਮਾਸਟਰ ਸੁਖਦੀਪ ਸਿੰਘ ਚਹਿਲ , ਕੁਲਵੰਤ ਸਿੰਘ ਟਿੱਬਾ , ਮਾਸਟਰ ਮਹਿੰਦਰ ਪ੍ਰਤਾਪ ਸ਼ੇਰਪੁਰ , ਮੇਘਰਾਜ ਜੋਸ਼ੀ , ਡਾ. ਰਣਜੀਤ ਕਾਲਾ ਬੂਲਾ , ਰਾਕੇਸ਼ ਪ੍ਰੀਤ ਰਿਸ਼ੀ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ ਸਮਾਗਮ ਦੌਰਾਨ ਸਟੇਜ ਸੰਚਾਲਕ ਦੀ ਜਿੰਮੇਵਾਰੀ ਸਰਬਾਂਗੀ ਲੇਖਕ ਅਤੇ ਸਭਾ ਦੇ ਸਰਪ੍ਰਸਤ ਸੁਖਦੇਵ ਸਿੰਘ ਔਲਖ਼ ਨੇ ਬਾਖੂਬੀ ਨਿਭਾਈ।