ਵਕੀਲਾਂ ਨੇ ਤਿੰਨ ਦਿਨਾਂ ਕੀਤੀ ਹੜਤਾਲ
ਵਕੀਲਾਂ ਨੇ ਤਿੰਨ ਦਿਨਾਂ ਹੜਤਾਲ ਕੀਤੀ
Publish Date: Sat, 21 Feb 2026 08:14 PM (IST)
Updated Date: Sat, 21 Feb 2026 08:15 PM (IST)
ਮਾਮਲਾ ਹਰੇਕ ਸ਼ਨਿਚਰਵਾਰ ਛੁੱਟੀ ਦੀ ਮੰਗ ਦਾ, ਅਦਾਲਤਾਂ ’ਚ ਡਿਫੈਂਸ ਕੌਂਸਲ ਲਾਏ ਜਾਣ ਤੇ ਗ੍ਰਾਮ ਅਦਾਲਤਾਂ ਖੋਲ੍ਹੇ ਜਾਣ ਦਾ
ਪਰਦੀਪ ਸਿੰਘ ਢਿੱਲੋਂ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਕੀਲ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਦੀ ਅਗਵਾਈ ਵਿਚ ਜ਼ਿਲ੍ਹਾ ਅਦਾਲਤਾਂ ਅੱਗੇ ਤਿੰਨ ਦਿਨਾਂ ਕੰਮ ਛੱਡ ਹੜਤਾਲ ਕੀਤੀ ਗਈ। ਇਸ ਦੌਰਾਨ ਵਕੀਲਾਂ ਨੇ ਮੰਗਾਂ ਪੂਰੀਆਂ ਕਰਨ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਅਤੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਦੱਸਿਆ ਕਿ ਅਦਾਲਤਾਂ ਵੱਲੋਂ ਕੇਸਾਂ ਵਿਚ ਰੋਜ਼ਾਨਾ ਅਗਲੀਆਂ ਤਰੀਕਾਂ ਪਾਉਣ ਨੂੰ ਵਕੀਲ ਭਾਈਚਾਰਾ ਰੋਸ ਪ੍ਰਗਟ ਕਰ ਰਿਹਾ ਹੈ। ਉਨ੍ਹਾਂ ਨੇ ਦੇਸ਼ ਭਰ ਵਿਚ 2-2 ਕਿੱਲੋਮੀਟਰ ਦੇ ਦਾਇਰੇ ਵਿਚ ਗ੍ਰਾਮ ਨਿਆਲਿਆ ਖੋਲ੍ਹਣ ਦਾ ਵਿਰੋਧ ਕੀਤਾ ਅਤੇ ਅਦਾਲਤਾਂ ਵਿਚ ਡਿਫੈਂਸ ਕੌਂਸਲ ਲਗਾਏ ਜਾਣ ਦਾ ਵੀ ਡਟ ਕੇ ਵਿਰੋਧ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਹਰ ਸ਼ਨਿਚਰਵਾਰ ਨੂੰ ਅਦਾਲਤਾਂ ਦੀ ਛੁੱਟੀ ਦੀ ਮੰਗ ਵੀ ਕੀਤੀ।
ਉਨ੍ਹਾਂ ਅਨੁਸਾਰ ਇਹ ਹੜਤਾਲ ਲਗਾਤਾਰ 9 ਦਿਨ ਚੱਲ ਸਕਦੀ ਹੈ ਅਤੇ ਜੇ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਇਸ ਨੂੰ ਹੋਰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ ਵਕੀਲਾਂ ਦੀ ਕੰਮ ਛੱਡ ਹੜਤਾਲ ਜਾਰੀ ਰਹੇਗੀ। ਇਸ ਮੌਕੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਟੀਐੱਸ ਸਲਾਣਾ, ਸਾਬਕਾ ਪ੍ਰਧਾਨ ਐਡਵੋਕੇਟ ਬ੍ਰਿਜ ਮੋਹਨ ਸਿੰਘ, ਅਜੀਤ ਪਾਲ ਸਿੰਘ, ਜਨਰਲ ਸਕੱਤਰ ਹਰਜੀਤ ਸਿੰਘ ਭਲਮਾਜਰਾ, ਅਮਨਦੀਪ ਸਿੰਘ ਸੇਖਵਾਂ, ਸਾਬਕਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਚੀਮਾ, ਕੁਲਵੰਤ ਸਿੰਘ ਖੇੜਾ, ਹਰਦੇਵ ਸਿੰਘ ਰਾਏ, ਵੀਰ ਦਵਿੰਦਰ ਸਿੰਘ ਬਾਜਵਾ, ਆਰਐੱਸ ਲੋਂਗੋਵਾਲ, ਨਵਜੋਤ ਸਿੰਘ ਸਿੱਧੂ, ਨਰਿੰਦਰ ਸ਼ਰਮਾ, ਸੁਮਿਤ ਗੁਪਤਾ, ਗਗਨਦੀਪ ਸਿੰਘ ਗੁਰਾਇਆ, ਕਰਮਜੀਤ ਸਿੰਘ ਮੋਹੀ, ਅਮਨਦੀਪ ਸਿੰਘ ਚੀਮਾ, ਅੰਕੁਸ਼ ਖੱਤਰੀ, ਹਰਸ਼ਿਤ ਧੀਰ, ਜਸਪ੍ਰੀਤ ਸਿੰਘ ਝਿੰਜਰ, ਜਗਵਿੰਦਰ ਸਿੰਘ ਮੱਟੂ, ਵਿਨੋਦ ਕੁਮਾਰ, ਸੁਮਿਤ ਗੁਪਤਾ, ਗੁਰਿੰਦਰ ਸਿੰਘ ਟਿਵਾਣਾ, ਭਵਨਪ੍ਰੀਤ ਸਿੰਘ, ਦਮਨਦੀਪ ਸ਼ਰਮਾ, ਜਸ਼ਨਪ੍ਰੀਤ ਸਿੰਘ, ਮਯੰਕ ਖੁਰਮੀ, ਐਡਵੋਕੇਟ ਗੁਰਮੀਤ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਕੈੜਾ, ਦਲਵੀਰ ਸਿੰਘ ਮਡੌਰ, ਮਨਰਾਜ ਸਿੰਘ ਕੰਗ, ਰਜਿੰਦਰ ਸਿੰਘ ਖੁਰਮੀ, ਗੁਰਚਰਨ ਸਿੰਘ, ਹਰਕਮਲ ਸਿੰਘ ਅਤੇ ਹੋਰ ਮੌਜੂਦ ਸਨ।