ਆਪ ਦੇ ਰਾਜ ’ਚ ਸ਼ਹਿਰ ਵਾਸੀ ਗੰਦਲਾ ਪਾਣੀ ਪੀਣ ਲਈ ਮਜਬੂਰ : ਕਲਿਆਣ
ਆਪ ਸਰਕਾਰ ਦੇ ਰਾਜ ਵਿੱਚ ਸ਼ਹਿਰ ਵਾਸੀ ਗੰਦਲਾ ਪਾਣੀ ਪੀਣ ਲਈ ਮਜਬੂਰ: ਕੁਸ਼ਵਿੰਦਰ ਕਲਿਆਣ
Publish Date: Mon, 18 May 2026 04:36 PM (IST)
Updated Date: Mon, 18 May 2026 04:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਬੀਤੇ 20 ਦਿਨ ਤੋਂ ਬਡੂੰਗਰ ਅਤੇ ਪ੍ਰਤਾਪ ਨਗਰ ਵਿਖੇ ਹਜ਼ਾਰਾਂ ਲੋਕ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਆਪ ਦੀ ਸਰਕਾਰ ਅਧੀਨ ਕੰਮ ਕਰ ਰਿਹਾ ਪ੍ਰਸ਼ਾਸਨ ਲੋਕਾਂ ਦੀ ਇਸ ਸਮੱਸਿਆ ਦਾ ਸਮਾਧਾਨ ਕਰਨ ’ਚ ਫੇਲ ਵਿਖਾਈ ਦੇ ਰਿਹਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀਆਂ ਤੇ ਸਵਾਲ ਚੁਕਦਿਆ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਜਨਰਲ ਸਕੱਤਰ ਕੁਸ਼ਵਿੰਦਰ ਕਲਿਆਣ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਡੂੰਗਰ ਤੇ ਪ੍ਰਤਾਪ ਨਗਰ ਵੱਖ-ਵੱਖ ਵਾਰਡਾਂ ਹਨ, ਜਿੱਥੇ ਕਿ ਬੀਤੇ ਕਈ ਦਿਨਾਂ ਤੋਂ ਬੂੰਦ ਬੂੰਦ ਪਾਣੀ ਆ ਰਿਹਾ ਹੈ ਅਤੇ ਉਹ ਵੀ ਗੰਦਲਾ ਪਾਣੀ ਵਾਰਡ ਨੰਬਰ 54 ਦੇ ਬਡੂੰਗਰ ਇਲਾਕੇ ਵਿਚ ਤਾਂ ਅੱਜ ਵੀ ਬੁੰਦ ਬੂੰਦ ਗੰਦਲਾ ਦੁਸ਼ਿਤ ਪਾਣੀ ਆ ਰਿਹਾ ਹੈ। ਬਸਪਾ ਆਗੂ ਕੁਸ਼ਵਿੰਦਰ ਕਲਿਆਣ ਨੇ ਅੱਗੇ ਕਿਹਾ ਕਿ ਆਪ ਦੀਆਂ ਕਾਰਗੁਜ਼ਾਰੀਆਂ ਤੋਂ ਲੋਕ ਭਲੀ ਭਾਂਤ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਲੋਕ ਆਮ ਆਦਮੀ ਪਾਰਟੀ ਨੂੰ ਕਦੇ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੀ ਸਰਕਾਰਾਂ ਦੀ ਕਾਰਗੁਜ਼ਾਰੀਆਂ ਵੇਖ ਲਈਆਂ ਹਨ ਅਤੇ ਹੁਣ ਲੋਕਾਂ ਨੇ ਬਸਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ।