ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਬਲਾਕ ਸਮਾਣਾ ਦੀ ਚੋਣ ਸਰਬਸੰਮਤੀ ਨਾਲ ਹੋਈ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਬਲਾਕ ਸਮਾਣਾ ਦੀ ਚੋਣ ਸਰਬ ਸੰਮਤੀ ਨਾਲ ਹੋਈ
Publish Date: Mon, 18 May 2026 06:19 PM (IST)
Updated Date: Mon, 18 May 2026 06:21 PM (IST)

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਜ਼ਿਲਾ ਪ੍ਰਧਾਨ ਜ਼ੋਰਾਵਰ ਸਿੰਘ ਬਲਵੇੜਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਨੌਵੀਂ ਕਰਹਾਲੀ ਸਾਹਿਬ ਵਿਖੇ ਹੋਈ। ਇਸ ਮੌਕੇ ਬਲਾਕ ਸਮਾਣਾ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ, ਜਿਸ ਵਿਚ ਕਰਮਜੀਤ ਸਿੰਘ ਕਕਰਾਲਾ ਨੂੰ ਸਮਾਣਾ ਦਾ ਪ੍ਰਧਾਨ ਚੁਣਿਆ ਗਿਆ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਚਹੁੜਪੁਰ, ਜਰਨਲ ਸਕੱਤਰ ਧਨਤਰ ਸਿੰਘ ਝੰਡੀ, ਖ਼ਜ਼ਾਨਚੀ ਬੰਤ ਸਿੰਘ ਬਲਬੇੜਾ, ਮੀਤ ਪ੍ਰਧਾਨ ਬਲਵੀਰ ਸਿੰਘ ਭਾਨਰੀ, ਮੀਤ ਪ੍ਰਧਾਨ ਜਸਵੀਰ ਸਿੰਘ (ਜੱਸਾ) ਕਰਹਾਲੀ ਸਾਹਿਬ, ਅਤੇ ਪ੍ਰੈਸ ਸਕੱਤਰ ਮੱਖਣ ਸਿੰਘ ਚੌਰਾ ਨੂੰ ਲਗਾਇਆ ਗਿਆ। ਇਸ ਮੌਕੇ ਚੁਣੇ ਗਏ ਪ੍ਰਧਾਨ ਕਰਮਜੀਤ ਸਿੰਘ ਕਕਰਾਲਾ ਅਤੇ ਸਮੁੱਚੀ ਕਿਸਾਨ ਲੀਡਰਸ਼ਿਪ ਨੇ ਆਏ ਹੋਏ ਕਿਸਾਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਕਿਸਾਨੀ ਹਿੱਤਾਂ ਲਈ ਦ੍ਰਿੜ ਨਿਸ਼ਚੇ ਨਾਲ ਆਪਣੀ ਜ਼ਿੰਮੇਵਾਰੀ ਤੇ ਇਮਾਨਦਾਰੀ ਨਾਲ ਪਹਿਰਾ ਦੇ ਕੇ ਕਿਸਾਨੀ ਕਿੱਤੇ ਦੀ ਭਲਾਈ ਲਈ ਕੰਮ ਕਰਨਗੇ। ਇਸ ਮੌਕੇ ਸੀਨੀਅਰ ਕਿਸਾਨ ਆਗੂ ਮੌਜੂਦ ਰਹੇ, ਜਿਨਾਂ ਵੱਲੋਂ ਬਲਾਕ ਸਮਾਣਾ ਦੀ ਚੁਣੀ ਗਈ ਸਮੁੱਚੀ ਨਵੀਂ ਟੀਮ ਨੂੰ ਕਿਸਾਨੀ ਹਿੱਤਾਂ ਦੀ ਸੇਵਾ ਕਰਨ ਲਈ ਮੌਕਾ ਮਿਲਣ ਤੇ ਵਧਾਈ ਦਿੱਤੀ ਗਈ। ਇਸ ਮੌਕੇ ਜਿਲਾ ਮੀਤ ਪ੍ਰਧਾਨ ਮਹਿੰਦਰ ਸਿੰਘ ਨੂਰਖੇੜੀਆਂ, ਪ੍ਰੇਮ ਸਿੰਘ ਭੈਣੀ ਮੀਤ ਪ੍ਰਧਾਨ, ਮਹਿੰਦਰ ਸਿੰਘ ਬਲਾਕ ਸਨੌਰ ਯੂਥ ਪ੍ਰਧਾਨ, ਹਰਜੀਤ ਸਿੰਘ ਸੂਬੇਦਾਰ ਬਠੋਈ, ਭੋਲਾ ਸਿੰਘ ਬਲਬੇੜਾ, ਕਸ਼ਮੀਰ ਸਿੰਘ, ਬਲਕਾਰ ਸਿੰਘ, ਮਧੂਰਾਮ ਜੋਸ਼ੀ, ਹਰਬੰਸ ਸਿੰਘ ਨੰਬਰਦਾਰ, ਗੁਰਜੰਟ ਸਿੰਘ ਸਵਾਜਪੁਰ, ਅਮਰੀਕ ਸਿੰਘ ਖੇੜਾ, ਕਰਮਜੀਤ ਸਿੰਘ ਕਕਰਾਲਾ ਤੋਂ ਇਲਾਵਾ ਵੱਡੀ ਗਿਣਤੀ ਚ ਕਿਸਾਨ ਆਗੂਆਂ ਨੇ ਹਾਜ਼ਰੀ ਭਰੀ।