ਕਿਸਾਨਾਂ ਨੇ ਪਿੰਡਾਂ ’ਚ ਚਿੱਪ ਵਾਲੇ ਮੀਟਰ ਲਗਾਉਣੇ ਬੰਦ ਕਰਨ ਦੀ ਕੀਤੀ ਮੰਗ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੀ ਮੀਟਿੰਗ ਦੇ ਦੌਰਾਨ ਹੋਇਆ ਵਿਚਾਰ ਵਟਾਂਦਰਾ
Publish Date: Fri, 08 May 2026 04:56 PM (IST)
Updated Date: Fri, 08 May 2026 04:56 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਪੰਜਾਬ) ਦੀ ਇਕ ਅਹਿਮ ਮੀਟਿੰਗ ਸਤਨਾਮ ਸਿੰਘ ਖਲੋਰ ਤੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਬੂਟਾ ਸਿੰਘ ਖਰਾਜਪੁਰ ਦੀ ਅਗਵਾਈ ’ਚ ਕੀਤੀ ਗਈ। ਇਸ ਮੌਕੇ ਸੁਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ, ਸੂਬਾ ਜਨਰਲ ਸਕੱਤਰ ਬਲਕਾਰ ਸਿੰਘ ਬੈਂਸ ਵਿਸੇਸ਼ ਤੌਰ ’ਤੇ ਪੁਹੰਚੇ। ਮੀਟਿੰਗ ’ਚ ਪਟਿਆਲਾ ਤੇ ਮੋਹਾਲੀ ਜ਼ਿਲ੍ਹੇ ਦੇ ਕਿਸਾਨਾਂ ਆਗੂਆਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਰੱਖੇ ਹੋਏ ਪ੍ਰੋਗਰਾਮਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ, ਸੂਬਾ ਜਨਰਲ ਸਕੱਤਰ ਬਲਕਾਰ ਸਿੰਘ ਬੈਂਸ, ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਖਰਾਜਪੁਰ ਨੇ ਦੱਸਿਆ ਕਿ ਜਦੋਂ ਤੱਕ ਪੰਜਾਬ ਸਰਕਾਰ ਸ਼ੰਭੂ ਧਰਨੇ ਤੋਂ ਜੋ ਸਾਮਾਨ ਚੋਰੀ ਹੋਇਆ ਉਸ ਦੀ ਭਰਪਾਈ ਨਹੀਂ ਕਰਦੀ ਤਾਂ ਸੰਘਰਸ਼ ਹੋਰ ਤਿੱਖੇ ਕੀਤੇ ਜਾਣਗੇ ਅਤੇ 2027 ਦੀਆਂ ਵੋਟਾਂ ਤੋ ਪਹਿਲਾਂ ਪਿੰਡਾਂ ਵਿਚ ਆਪ ਪਾਰਟੀ ਦਾ ਬਾਈਕਾਟ ਕਰਦਿਆਂ ਹੋਇਆਂ ਉਨ੍ਹਾਂ ਦੇ ਫਲ਼ੈਕਸ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਵੜਨ ਤੇ ਤਿੱਖੇ ਸਵਾਲ ਕਰਦੇ ਹੋਏ ਘਿਰਾਓ ਕੀਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਸੁਸਾਇਟੀਆਂ ਦੇ ਕਰਜ਼ੇ ਹੱਦ ਵਿਚ ਵਾਧਾ ਕਰਕੇ ਨਾਲ ਦੀ ਨਾਲ ਲਾਗੂ ਕੀਤਾ ਜਾਵੇ ਖਾਦਾਂ ਨਾਲ ਜੋ ਕਿਸਾਨਾਂ ਨੂੰ ਦਵਾਈ ਆਦਿ ਜੋੜ ਕੇ ਦਿੱਤੀ ਜਾਂਦੀ ਹੈ ਉਸ ਨੂੰ ਤਰੂੰਤ ਬੰਦ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ ਤੇ ਘਿਰਾਓ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਐਕਟ ਰੱਦ ਕਰਦੇ ਹੋਏ ਪਿੰਡਾਂ ਵਿਚ ਚਿੱਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ, ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰੇ ਅਤੇ ਕੇਂਦਰ ਸਰਕਾਰ ਬੀਜ ਐਕਟ ਅਮਰੀਕਾ ਸੰਧੀ ਰੱਦ ਕਰੇ। ਮੀਟਿੰਗ ’ਚ ਸਤਨਾਮ ਸਿੰਘ ਖਲੋਰ ਖ਼ਜ਼ਾਨਚੀ, ਗੁਰਦੀਪ ਸਿੰਘ ਮਰਦਾਪੁਰ, ਬੁਟਾ ਸਿੰਘ ਖਰਾਜਪੁਰ, ਜਸਵਿੰਦਰ ਸਿੰਘ ਖਰਾਜਪੁਰ, ਅਵਤਾਰ ਸਿੰਘ ਥੂਹਾਂ, ਅਵਤਾਰ ਸਿੰਘ ਆਕੜੀ, ਮਨਮੋਹਨ ਸਿੰਘ, ਗੁਰਧਿਆਨ ਸਿੰਘ, ਗੁਰਤੇਜ ਸਿੰਘ ਹਰਦੀਪ ਸਿੰਘ, ਗੁਰਦੀਪ ਸਿੰਘ, ਬਿੰਦਰ ਸਿੰਘ, ਬਿੱਲਾ ਖਲੋਰ, ਹੈਪੀ ਗੁਰਨਾਖੇੜੀ, ਬਲਵਿਦਰ ਸਿੰਘ ਰਾਜਗੜ, ਬੀਬੀ ਰਵਿੰਦਰ ਕੋਰ, ਜਸਵਿੰਦਰ ਕੋਰ ਹਾਜ਼ਰ ਸਨ।