ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਮੀਟਿੰਗ ਦੌਰਾਨ ਹੋਈਆਂ ਵਿਚਾਰਾਂ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਮੀਟਿੰਗ ਹਲਕਾ ਰਾਜਪੁਰਾ ਅਧੀਨ ਪੈਂਦੇ ਪਿੰਡ ਜਲਾਲਪੁਰ ਵਿਖੇ ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ’ਚ ਹੋਈ। ਮੀਟਿੰਗ ’ਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਤੇਜਿੰਦਰ ਸਿੰਘ ਮੋਹੀ ਮੀਤ ਪ੍ਰਧਾਨ ਭਾਰਤ, ਲੱਖਾ ਸਿੰਘ ਸੌਟੀ ਲੰਬੜਦਾਰ ਜਨਰਲ ਸਕੱਤਰ,ਪੰਜਾਬ ਨੀਤਿਨ ਰੇਖੀ ਆਈਟੀ ਸੈਲ ਇੰਚਾਰਜ ਪੰਜਾਬ, ਸੋਨੂ ਕੁਆਟਰ, ਕੁਲਦੀਪ ਸਿੰਘ ਸਾਹਲ ਬਲਾਕ ਸਕੱਤਰ, ਹਰਮੇਲ ਸਿੰਘ ਸਾਹਲ,ਲਾਡੀ ਸਾਹਲ , ਸਤਨਾਮ ਸਿੰਘ ਸਾਹਲ ਪਹੁੰਚੇ ਇਸ ਮੌਕੇ ਇਸ ਮੌਕੇ ਕਿਸਾਨਾਂ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਜੋ ਅਮਰੀਕਾ ਤੇ ਭਾਰਤ ਦੀ ਟਰੇਡ ਡੀਲ ਦਾ ਸਮਝੌਤਾ ਹੋਇਆ ਹੈ ਉਸ ਤੋਂ ਆਮ ਲੋਕਾਂ ਨੂੰ ਕੀ ਨੁਕਸਾਨ ਹੈ ਉਸ ਬਾਰੇ ਦੱਸਿਆ ਗਿਆ ਅਤੇ ਜਿਹੜੇ ਬਿਜਲੀ ਦੇ ਪ੍ਰੀਪੇਡ ਮੀਟਰ ਲੱਗੇ ਹੋਏ ਹਨ ਉਹਨਾਂ ਨੂੰ ਉਤਾਰਨ ਬਾਰੇ ਵਿਚਾਰ ਚਰਚਾ ਹੋਈ ਇਸ ਮੌਕੇ ਜੋ ਪੰਜਾਬ ’ਚ ਚਿੱਟੇ ਦਾ ਕੋਹੜ ਚੱਲ ਰਿਹਾ ਹੈ ਉਸ ਤੋਂ ਨੌਜਵਾਨੀ ਨੂੰ ਬਚਾਉਣ ਲਈ ਖਸ ਖਸ ਦੀ ਖੇਤੀ ਕਰਨ ਬਾਰੇ ਜਾਂ ਪੰਜਾਬ ਸਰਕਾਰ ਵੱਲੋਂ ਜੋ ਲੋਕ ਚਿੱਟਾ ਜਾ ਮੈਡੀਕਲ ਨਸ਼ਾ ਲੈਂਦੇ ਹਨ ਉਹਨਾਂ ਨੂੰ ਬਚਾਉਣ ਲਈ ਅਫੀਮ ਜਾਂ ਪੋਸਤ ਦੇ ਲਾਈਸੈਂਸ ਬਣਾ ਕੇ ਦਿਤੇ ਜਾਣ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਦੀ ਤਰ੍ਹਾਂ ਇਹ ਅਫੀਮ ਜਾਂ ਪੋਸਤ ਸਰਕਾਰ ਵੱਲੋਂ ਦਿੱਤੀ ਜਾਵੇ ਤਾਂ ਜੋ ਨੌਜਵਾਨੀ ਜਾ ਨਸ਼ੇ ਦੇ ਆਦੀ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਵੱਲੋਂ ਇੰਦਰਜੀਤ ਸਿੰਘ ਜਲਾਲਪੁਰ ਨੂੰ ਮੀਤ ਪ੍ਰਧਾਨ ਬਨੂੰੜ ਦਾ ਨਿਯੁਕਤੀ ਪੱਤਰ ਦਿੱਤਾ ਗਿਆ ਅਤੇ ਪਿੰਡ ਸਹਿਮਤੀ ਨਾਲ ਪਿੰਡ ਵਿੱਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਇਕਾਈ ਦਾ ਗਠਨ ਕੀਤਾ ਗਿਆ। ਜਿਸ ਵਿੱਚ ਕਰਨੈਲ ਸਿੰਘ ਜਲਾਲਪੁਰ ਨੂੰ ਇਕਾਈ ਪ੍ਰਧਾਨ ਕਰਮਜੀਤ ਸਿੰਘ ਜਰਨਲ ਸਕੱਤਰ, ਰਣਧੀਰ ਸਿੰਘ ਖਜਾਨਚੀ, ਅਵਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਸਕੱਤਰ,ਸੁਰਿੰਦਰ ਸਿੰਘ ਸਲਾਹਕਾਰ,ਰਜਿੰਦਰ ਸਿੰਘ ਮੈਂਬਰ ਨਿਯੁਕਤ ਕੀਤੇ ਗਏ ਇਸ ਮੌਕੇ ਨਵੀਂ ਚੁਣੀ ਕਮੇਟੀ ਨੇ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਵੱਲੋਂ ਜੋ ਵੀ ਸੰਘਰਸ਼ ਉਲੀਕਿਆ ਜਾਵੇਗਾ ਉਸ ’ਚ ਵੱਧ ਚੜ ਕੇ ਸਾਥ ਦੇਵਾਂਗੇ ਅਤੇ ਤਨ ਮਨ ਧਨ ਤੋਂ ਸੇਵਾ ਕਰਾਂਗੇ। ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਭੁਪਿੰਦਰ ਸਿੰਘ ਬਿੱਟੂ ,ਰੁਪਿੰਦਰ ਕੌਰ ਕੰਗ ਜਲਾਲਪੁਰ ਸੀਨੀਅਰ ਆਗੂ ਮਹਿਲਾ ਵਿੰਗ, ਹਜ਼ੂਰਾ ਸਿੰਘ, ਬੰਤ ਸਿੰਘ, ਰਜਿੰਦਰ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ, ਅਮਰਜੀਤ ਸਿੰਘ ਸੈਣੀ ਮੌਜੂਦਾ ਬਲਾਕ ਸੰਮਤੀ ਮੈਂਬਰ, ਤਰਸੇਮ ਸਿੰਘ, ਮਨਪ੍ਰੀਤ ਸਿੰਘ, ਲਾਲ ਸਿੰਘ, ਪਰਮਜੀਤ ਸਿੰਘ, ਹਰਦਿਆਲ ਸਿੰਘ, ਰਿੰਕੂ, ਰਾਣਾ, ਦਵਿੰਦਰ, ਕਾਲੂ ਆਦਿ ਹਾਜ਼ਰ ਸਨ।