ਭਾਕਿਯੂ ਡਕੌਂਦਾ ਨੇ ਕੋਆਪਰੇਟਿਵ ਦਫਤਰ ਸਾਹਮਣੇ ਲਗਾਇਆ ਧਰਨਾ
ਕੋਆਪਰੇਟਿਵ ਸੁਸਾਇਟੀਆਂ ’ਚੋਂ ਪੈਸੇ ਨਾ ਦੇਣ ’ਤੇ ਭਾਕਿਯੂ ਡਕੌਂਦਾ ਨੇ ਕੋਆਪਰੇਟਿਵ ਦਫਤਰ ਸਾਹਮਣੇ ਲਗਾਇਆ ਧਰਨਾ
Publish Date: Fri, 08 May 2026 06:41 PM (IST)
Updated Date: Fri, 08 May 2026 06:41 PM (IST)

-ਪੰਜਾਬ ਸਰਕਾਰ ਵਧਾਏ ਹੱਦ ਕਰਜੇ ਤੁਰੰਤ ਲਾਗੂ ਕਰੇ : ਬੂਟਾ ਸਿੰਘ ਫੋਟੋ 08ਪੀਟੀਐੱਲ- 36 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਕਿਸਾਨਾਂ ਵੱਲੋਂ ਕੋਆਪਰੇਟਿਵ ਸੁਸਾਇਟੀਆਂ ਦੇ ਪੈਸੇ ਭਰਨ ਉਪਰੰਤ ਕੋਆਪਰੇਟਿਵ ਬੈਂਕਾਂ ਵੱਲੋਂ ਕਿਸਾਨਾਂ ਦੀਆਂ ਲਿਮਿਟਾਂ ਜਾਮ ਕਰਕੇ ਮੁੜ ਕਰਜਾ ਨਾ ਦੇਣ ਦੇ ਵਿਰੋਧ ’ਚ ਸ਼ੁੱਕਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਕਨਸੂਹਾ ਕਲਾਂ ਦੀ ਅਗਵਾਈ ਹੇਠ ਜ਼ਿਲ੍ਹਾ ਮੈਨੇਜਰ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ਼ ਧਰਨੇ ’ਚ ਵਿਸ਼ੇਸ ਤੌਰ ’ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਸਿਰਕਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਅੱਗੇ ਗੋਡੇ ਟੇਕੂ ਨੀਤੀਆਂ ’ਤੇ ਚਲਦਿਆਂ ਕਿਸਾਨੀ ਮਸਲਿਆਂ ਤੇ ਚੁੱਪ ਧਾਰੀ ਬੈਠੀ ਪੰਜਾਬ ਸਰਕਾਰ ਹੁਣ ਕੋਆਪਰੇਟਿਵ ਬੈਂਕਾਂ ਦੇ ਵਧਾਏ ਹੱਦ ਕਰਜੇ ਨੂੰ ਲਾਗੂ ਕਰਨ ਵਿਚ ਲਗਾਤਾਰ ਫੇਲ੍ਹ ਹੋ ਰਹੀ ਹੈ, ਜਿਸ ਕਰਕੇ ਕਿਸਾਨ ਬੈਂਕਾਂ ਵਿਚ ਪੈਸੇ ਭਰ ਚੁੱਕੇ ਹਨ ਲੇਕਿਨ ਹੁਣ ਪੈਸੇ ਲੈਣ ਲਈ ਬੈਂਕਾਂ ਅੱਗੇ ਠੋਕਰਾਂ ਖਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਸਰਕਾਰ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਸੂਬਾ ਕੈਸ਼ੀਅਰ ਰਾਮ ਸਿੰਘ ਮਟੋਰੜਾ ਨੇ ਕਿਹਾ ਕਿ ਪਹਿਲਾਂ ਦਿੱਲੀ ਦੇ ਲਾਲਿਆਂ ਅੱਗੇ ਲੱਗ ਕੇ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰਨੀ ਚਾਹੀ ਜੋ ਕਿ ਲੋਕਾਂ ਦੇ ਰੋਹ ਅੱਗੇ ਰੱਦ ਕਰਨੀ ਪਈ ਅਤੇ ਹੁਣ ਵੱਡੀਆਂ ਕਾਰਪੋਰੇਸ਼ਨਾਂ ਦੇ ਥੱਲੇ ਲੱਗ ਕੇ ਚਿੱਪ ਵਾਲੇ ਮੀਟਰ ਧੱਕੇ ਨਾਲ ਲਗਾਏ ਜਾ ਰਹੇ ਹਨ ,ਜਿਸ ਤੋਂ ਪੰਜਾਬ ਸਰਕਾਰ ਦੀ ਕਹਿਣੀ ਅਤੇ ਕਰਨੀ ਹੋਰ ਦੀਆਂ ਨੀਤੀਆਂ ਦਾ ਭਲੀ ਪ੍ਰਕਾਰ ਪਤਾ ਲੱਗਦਾ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ 15 ਮਈ ਨੂੰ ਰਾਜਪਾਲ ਨੂੰ ਪਾਣੀਆਂ ਸਮੇਤ ਹੋਰ ਕਿਸਾਨ ਮੰਗਾਂ ਸਬੰਧੀ ਚੰਡੀਗੜ੍ਹ ਲਈ ਵੱਡੇ ਕਾਫਲਿਆਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਆਪਣੇ ਸਾਥੀਆਂ ਸਮੇਤ ਹਾਜ਼ਰ ਹੋਏ। ਸਟੇਜ ਸਕੱਤਰ ਦੀ ਜਿੰਮੇਵਾਰੀ ਜਗਮੇਲ ਸਿੰਘ ਸੁੱਧੇਵਾਲ ਨੇ ਨਿਭਾਈ।ਇਸ ਮੌਕੇ ਸੂਬਾ ਕਮੇਟੀ ਮੈਂਬਰ ਦਲਜਿੰਦਰ ਸਿੰਘ ਆਲੋਵਾਲ, ਜਿਲਾ ਮੀਤ ਪ੍ਰਧਾਨ ਬਲਜੀਤ ਸਿੰਘ ਪੰਜੋਲਾ, ਗੁਰਵਿੰਦਰ ਸਿੰਘ ਲੰਗ, ਪਰਵਿੰਦਰ ਸਿੰਘ ਆਲੋਵਾਲ, ਜਰਨੈਲ ਸਿੰਘ ਮਡੌੜ, ਹਰਭਗਵਾਨ ਸਿੰਘ,ਟਹਿਲ ਸਿੰਘ ਕਕੇਪੁਰ, ਬਲਾਕ ਪ੍ਰਧਾਨ ਸਰਬਜੀਤ ਸਿੰਘ ਭੜੀ, ਮੁਖਤਿਆਰ ਸਿੰਘ ਕਕੇਪੁਰ, ਸੁਰਜੀਤ ਸਿੰਘ ਲਚਕਾਣੀਸ ਨਿਰਮਲ ਸਿੰਘ ਨਿਰਮਾਣਾਸ ਸੁਖਵਿੰਦਰ ਸਿੰਘ ਫਤਿਹ ਮਾਜਰੀਸ ਸਤਵੰਤ ਸਿੰਘ ਧਬਲਾਨਸ ਸੁਰਿੰਦਰ ਸਿੰਘ ਕਬੂਲਪੁਰ ਆਦਿ ਸ਼ਾਮਿਲ ਹੋਏ।