ਓਮ ਪ੍ਰਕਾਂਸ ਬਾਂਸਲ ਸਕੂਲ ’ਚ ਕਿੰਡਰ ਗਾਰਡਨ ਮਦਰਜ ਡੇਅ ਮਨਾਇਆ
ਓਮ ਪ੍ਰਕਾਂਸ ਬਾਂਸਲ ਸਕੂਲ ’ਚ ਕਿੰਡਰ ਗਾਰਡਨ ਮਦਰਜ ਡੇਅ ਮਨਾਇਆ
Publish Date: Fri, 15 May 2026 05:54 PM (IST)
Updated Date: Fri, 15 May 2026 05:57 PM (IST)
ਫ਼ੋਟੋ ਫ਼ਾਈਲ :9 ਪ੍ਰੋਗਰਾਮ ’ਚ ਭਾਗ ਲੈਂਦੇ ਹੋਏ ਪ੍ਰਿੰਸੀਪਲ ਸੰਗੀਤਾ ਸਰਮਾ ਅਤੇ ਬੱਚਿਆਂ ਦੇ ਮਾਪੇ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਓਮ ਪ੍ਰਕਾਂਸ ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ ’ਚ ਕਿੰਡਰ ਗਾਰਡਨ ਮੰਦਰਜ ਡੇਅ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਅਨਮੋਲ ਰਿਸਤੇ ਨੂੰ ਸਮਰਪਿਤ ਕਰਦੇ ਹੋਏ ਸਕੂਲ ਦੇ ਕਿੰਡਰ ਗਾਰਡਨ ਵਿੰਗ ਵਿਚ ‘ਮਾਂ ਦਿਵਸ’ ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨੰਨ੍ਹੇ ਮੁੰਨੇ ਬੱਚਿਆਂ ਨੇ ਆਪਣੀਆਂ ਮਾਤਾਂਵਾਂ ਦੇ ਪ੍ਰੇਮ ਅਤੇ ਭਾਵਨਾ ਨੂੰ ਸਮਰਪਿਤ ਸਭਿਆਚਾਰਕ ਪ੍ਰੋਗਰਾਮ ਤੇ ਡਾਂਸ ਆਦਿ ਪੇਸ਼ ਕੀਤਾ। ਬੱਚਿਆਂ ਨੇ ਆਪਣੇ ਹੱਥਾਂ ਦੇ ਨਾਲ ਰੰਗ ਬਿਰਗੇ ਕਾਰਡ, ਸੁੰਦਰ ਕਰਾਫ਼ਟ ਆਈਟਮ, ਹੈਡ ਪ੍ਰਿੰਟ ਆਰਟ ਅਤੇ ਪਿਆਰੇ ਸੰਦੇਸ ਆਦਿ ਤਿਆਰ ਕੀਤੇ। ਇਸ ਮੌਕੇ ਸਕੂਲ ਪ੍ਰਿੰਸੀਪਲ ਸੰਗੀਤਾ ਸਰਮਾ ਨੇ ਇਸ ਦਿਹਾੜੇ ਦੀ ਵਧਾਈ ਦਿਦਿਆ ਮਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਗੁਰੂ ਮਾਂ ਹੁੰਦੀ ਹੈ। ਉਸ ਤੋਂ ਸੰਸਕਾਰ, ਪ੍ਰੇਮ ਅਤੇ ਮਾਰਗ ਦਰਸਨ ਤੋਂ ਹੀ ਬੱਚੇ ਦਾ ਭਵਿਖ ਬਣਦਾ ਹੈ। ਉਨ੍ਹਾਂ ਇਸ ਦਿਹਾੜੇ ਦੀ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਵਧਾਈ ਦਿਤੀ।