ਭੱਠਾ ਮਜਦੂਰਾਂ ਨੇ ਲਾਇਆ ਡੀਸੀ ਦਫਤਰ ਅੱਗੇ ਧਰਨਾ
ਭੱਠਾ ਮਜਦੂਰਾਂ ਨੇ ਲਾਇਆ ਡੀਸੀ ਦਫਤਰ ਅੱਗੇ ਧਰਨਾ
Publish Date: Thu, 30 Apr 2026 05:02 PM (IST)
Updated Date: Fri, 01 May 2026 04:08 AM (IST)

ਭੱਠਾ ਮਜ਼ਦੂਰਾਂ ਦੀ ਲੜਾਈ ਨੂੰ ਜਿੱਤ ਤੱਕ ਜਾਰੀ ਰੱਖਿਆ ਜਾਵੇਗਾ: ਅਬਦੁਲ ਸਤਾਰ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਭੱਠਾ ਮਜ਼ਦੂਰਾਂ ਨੇ ਰੇਟਾਂ ਅਤੇ ਤਨਖਾਹਾਂ ਵਿੱਚ ਵਾਧੇ ਲਈ ਡੀਸੀ ਦਫਤਰ ਅੱਗੇ ਮਜ਼ਦੂਰਾਂ ਨੇ ਰੋਸ ਧਰਨਾ ਲਾ ਕੇ ਨਾਅਰੇਬਾਜੀ ਕੀਤੀ। ਧਰਨੇ ਦੀ ਪ੍ਰਧਾਨਗੀ ਸ਼ਿੰਗਾਰਾ ਸਿੰਘ ਬਲਿਆਲ ਅਤੇ ਬੇਅੰਤ ਸਿੰਘ ਨੱਥੋਹੇੜੀ ਨੇ ਕੀਤੀ। ਇਸ ਮੌਕੇ ਲਾਲ ਝੰਡਾ ਭੱਠਾ ਵਰਕਰਜ ਯੂਨੀਅਨ ਪੰਜਾਬ ਸਬੰਧਤ ਸੀਟੂ ਦੇ ਪੰਜਾਬ ਦੇ ਪ੍ਰਧਾਨ ਅਬਦੁਲ ਸਤਾਰ ਅਤੇ ਯੂਨੀਅਨ ਦੇ ਮੀਤ ਪ੍ਰਧਾਨ ਜਤਿੰਦਰ ਪਾਲ ਸਿੰਘ ਨੇ ਕਿਹਾ ਕਿ ਮਹਿੰਗਾਈ ਹੱਦਾ ਬੰਨੇ ਟੱਪ ਚੁੱਕੀ ਹੈ। ਪੰਜਾਬ ਸਰਕਾਰ ਨੇ ਅਜੇ ਤੱਕ ਮਹਿੰਗਾਈ ਅੰਕੜੇ ਮੁਤਾਬਿਕ ਵਾਧਾ ਵੀ ਐਲਾਨ ਨਹੀਂ ਕੀਤਾ। ਪਿਛਲੇ 13 ਸਾਲਾਂ ਤੋਂ ਘੱਟੋ ਘੱਟ ਤਨਖਾਹ ਵਿੱਚ ਰਿਵੀਜ਼ਨ ਨਹੀਂ ਕੀਤੀ। ਮਜ਼ਦੂਰਾਂ ਨਿਗੂਣੀਆਂ ਕਮਾਈਆਂ ਨਾਲ ਆਪਣਾ ਜੀਵਨ ਬਸਰ ਕਰ ਰਹੇ ਹਨ। ਕਿਸੇ ਵੀ ਭੱਠੇ ਉੱਪਰ ਕੋਈ ਕਿਰਤ ਕਾਨੂੰਨ ਲਾਗੂ ਨਹੀਂ ਕੀਤਾ ਜਾਂਦਾ। ਜਿਸ ਸਦਕਾ ਵਰਕਰ ਕਾਨੂੰਨੀ ਹੱਕਾਂ ਤੋਂ ਵਾਂਝੇ ਰਹਿ ਜਾਂਦੇ ਹਨ। ਭੱਠਾ ਮਾਲਕ ਤਨਖਾਹ ਵਿੱਚ ਆਨਾ ਕਾਨੀ ਕਰ ਰਹੇ ਹਨ। ਮਜ਼ਦੂਰਾਂ ਦੀ ਏਕਤਾ ਤੇ ਵਿਸਾਲ ਸੰਘਰਸ਼ ਪ੍ਰਾਪਤ ਦੀ ਗਰੰਟੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਯੂਨੀਅਨ ਦੇ ਵਫਦ ਨਾਲ ਮੀਟਿੰਗ ਕਰਕੇ ਭਰੋਸਾ ਦਵਾਇਆ ਕਿ ਛੇਤੀ ਹੀ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਪਣੀ ਏਕਤਾ ਨੂੰ ਮਜਬੂਤ ਕਰੋ ਤਾਂ ਕਿ ਮਾਲਕਾਂ ਤੋਂ ਮੰਗਾਂ ਮਨਵਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਾਥੀ ਚਮਕੌਰ ਸਿੰਘ ਖੇੜੀ ਜਨਰਲ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਵਰਕਰਾਂ ਨੂੰ ਸੰਘਰਸ਼ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਵਿਸ਼ਵਾਸ ਦਵਾਇਆ। ਧਰਨੇ ਵਿੱਚ ਇੰਦਰਜੀਤ ਸਿੰਘ ਛੰਨਾ, ਸਰਬਜੀਤ ਕੌਰ, ਗੁਰਚਰਨ ਸਿੰਘ ਲਿੱਧੜਾਂ, ਗੁਰਬਚਨ ਸਿੰਘ ਲਿੱਦੜਾਂ,ਅਤੇ ਵਰਿੰਦਰ ਕੌਸਿਕ, ਦਰਸ਼ਨ ਸਿੰਘ ਮੱਟੂ ਸੁਨਾਮ, ਜੋਗਿੰਦਰ ਬੱਧਣ, ਹਰਬੰਸ ਸਿੰਘ ਨਮੋਲ ,ਜੀਤ ਸਿੰਘ ਘਰਾਚੋ, ਪਰਮਜੀਤ ਕੌਰ ਭੱਟੀਵਾਲ ਕਲਾਂ, ਹਰਪਾਲ ਕੌਰ ਭੱਟੀਵਾਲ ਖੁਰਦ, ਸੇਰਾ ਸਿੰਘ ਲਿੱਦੜਾਂ, ਹਾਕਮ ਸਿੰਘ ਕੜਿਆਲ, ਰਛਪਾਲ ਸਿੰਘ ਮਹੋਲੀ ਕਲਾਂ, ਮੁਹੰਮਦ ਅਨਵਰ ਨੱਥੋਹੇੜੀ, ਮੇਜਰ ਸਿੰਘ ਕਸਬਾ, ਬਲਵੀਰ ਸਿੰਘ ਨੱਥੋਹੇੜੀ, ਪਾਲ ਸਿੰਘ ਚੀਮਾ ਹਾਜ਼ਰ ਸਨ।