ਭੱਠਾ ਮਜਦੂਰਾਂ ਨੇ ਬਨਾਸਰ ਬਾਗ ’ਚ ਕੀਤੀ ਰੋਸ ਰੈਲੀ, ਨਾਅਰੇਬਾਜ਼ੀ
ਭੱਠਾ ਮਜਦੂਰਾਂ ਨੇ ਬਨਾਸਰ ਬਾਗ ’ਚ ਕੀਤੀ ਰੋਸ ਰੈਲੀ, ਨਾਅਰੇਬਾਜ਼ੀ
Publish Date: Mon, 18 May 2026 06:09 PM (IST)
Updated Date: Tue, 19 May 2026 04:07 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਬਨਾਰਸ ਬਾਗ਼ ਵਿੱਚ ਭੱਠਾ ਮਜ਼ਦੂਰ ਯੂਨੀਅਨ ਦੇ ਰਣਜੀਤ ਸਿੰਘ ਸਾਇਆ, ਗੁਰਪ੍ਰੀਤ ਸਿੰਘ ਤੋਲਾਵਾਲ, ਸਰਦਾਰ ਅਲੀ ਕੰਗਣਵਾਲ ਅਤੇ ਹਰਜਿੰਦਰ ਸਿੰਘ ਕਾਲ਼ਾ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ ਅਤੇ ਉਪੰਰਤ ਡੀਸੀ ਦਫਤਰ ਵੱਲ ਮਾਰਚ ਕੀਤਾ ਗਿਆ। ਦੱਸ ਦੇਈਏ ਕਿ ਸੋਮਵਾਰ ਨੂੰ ਭੱਠਾਮ ਮਜਦੂਰਾਂ ਨੇ ਸੀਐੱਮ ਕੋਠੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ, ਪ੍ਰੰਤੂ ਪ੍ਰਸ਼ਾਸਨ ਵੱਲੋ ਉਨ੍ਹਾਂ ਨੂੰ 20 ਮਈ ਦੀ ਮੀਟਿੰਗ ਦਾ ਸਮਾਂ ਦੇ ਦਿੱਤਾ ਅਤੇ ਉਨ੍ਹਾਂ ਆਪਣਾ ਰੋਸ ਮਾਰਟ ਫਿਲਹਾਲ ਟਾਲ ਦਿੱਤਾ। ਇਸ ਮੌਕੇ ਭਾਈ ਲਾਲੋ ਲੋਕ ਮੰਚ ਪੰਜਾਬ ਨਾਲ਼ ਸਬੰਧਤ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਤਰਸੇਮ ਜੋਧਾਂ, ਅਤੇ ਕਰਨ ਸਿੰਘ ਰਾਣਾਂ ਨਵਾਂ ਸ਼ਹਿਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2012 ਵਿੱਚ ਮਜ਼ਦੂਰਾਂ ਦੀ ਉਜ਼ਰਤਾਂ ਦੀ ਦੁਹਰਾਈ ਹੋਈ ਸੀ ਅਤੇ ਇਹ ਹਰ 5 ਸਾਲ ਬਾਅਦ ਹੋਣੀਂ ਚਾਹੀਦੀ ਸੀ ਪਰ 2012 ਤੋ ਬਾਅਦ 2017 ਤੱਕ ਸ਼ੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਸਰਕਾਰ ਦਾ ਰਾਜ ਰਿਹਾ ਪਰ ਦੁਹਰਾਈ ਨਹੀਂ ਕੀਤੀ। ਅਤੇ 2017 ਤੋ 2022 ਤੱਕ ਕਾਂਗਰਸ ਪਾਰਟੀ ਦਾ ਰਾਜ ਰਿਹਾ ਪਰ ਦੁਹਰਾਈ ਨਹੀਂ ਕੀਤੀ। ਹੁਣ ਪੰਜਾਬ ਸਰਕਾਰ ਨੇ 1 ਮਈ ਮਜ਼ਦੂਰ ਡੇ ਵਾਲੇ ਦਿਨ ਨੂੰ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀ ਅਤੇ ਪੰਜਾਬ ਸਰਕਾਰ ਨੇ ਮਜ਼ਦੂਰਾਂ ਦੀਆਂ ਉਜ਼ਰਤਾਂ ਵਿਚ 15 ਫੀਸਦੀ ਨਿਗੂਣੇ ਵਾਧੇ ਦਾ ਐਲਾਨ ਤਾਂ ਕੀਤਾਂ ਪਰ ਭੱਠਾ ਮਜ਼ਦੂਰਾਂ ਦੇ ਰੇਟਾਂ ਦਾ ਹਲੇ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਜੋ ਹਰ 6 ਮਹੀਨੇ ਬਾਅਦ ਮਹਿੰਗਾਈ ਦੇ ਹਿਸਾਬ ਨਾਲ ਘੱਟੋ ਘੱਟ ਉਜ਼ਰਤਾਂ ਵਿੱਚ ਵਾਧਾ ਕੀਤਾਂ ਜਾਂਦਾ ਹੈ ਪਰ ਜਦੋਂ 1 ਮਾਰਚ 2026 ਨੂੰ ਵਾਧਾ ਹੋਣਾ ਸੀ ਉਸ ਨੂੰ ਵੀ ਮਾਰਚ,ਅਪ੍ਰੈਲ,ਮਈ ਤਿੰਨ ਮਹੀਨੇ ਬੀਤ ਗਏ ਹਨ ਮਾਰਚ ਦੀ ਘੱਟੋ ਘੱਟ ਉਜ਼ਰਤਾਂ ਲਾਗੂ ਨਹੀਂ ਕੀਤੀ ਗਈ।ਪਰ ਭੱਠਾ ਮਜ਼ਦੂਰਾਂ ਦਾ ਸੀਜ਼ਨ ਖ਼ਤਮ ਹੋਣ ਦੇ ਕਿਨਾਰੇ ਹੈ ਭੱਠੇ ਬੰਦ ਹੋ ਰਹੇ ਹਨ ਪਰ ਨੋਟੀਫਿਕੇਸ਼ਨ ਜਾਰੀ ਨਾਂ ਹੋਣ ਕਰਕੇ ਭੱਠਾ ਮਜ਼ਦੂਰਾਂ ਦਾ ਹਰ ਰੋਜ਼ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਜਾਣ। ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂ ਚਰਨਜੀਤ ਸਿੰਘ ਹਿਮਾਂਯੂੰਪੁਰਾ, ਪ੍ਰਕਾਸ਼ ਸਿੰਘ ਹਿੱਸੋਵਾਲ, ਸਿੰਦਰ ਸਿੰਘ ਜਵੱਦੀ,ਰਣਜੀਤ ਸਿੰਘ ਸਾਇਆ, ਨਿਰਮਲ ਸਿੰਘ ਨਿੰਮਾ ਡੱਲਾ,ਸਤਨਾਮ ਸਿੰਘ ਰਾਏਕੋਟ, ਪਰਮਿੰਦਰ ਕੁਮਾਰ ਅਤੇ ਕੁਲਵੰਤ ਸਿੰਘ ਹਿਮਾਂਯੂੰਪੁਰਾ ਮੌਜੂਦ ਸਨ।