ਟੂਰਨਾਮੈਂਟ ’ਚ ਖੇੜੀ ਗੁੱਜਰਾਂ ਸਕੂਲ ਨੇ ਲਗਾਈ ਮੈਡਲਾਂ ਦੀ ਝੜੀ
ਖੇੜੀ ਗੁੱਜਰਾਂ ਸਕੂਲ ਨੇ 9 ਗੋਲਡ, 11 ਸਿਲਵਰ ਅਤੇ 8 ਬਰਾਊਂਜ਼ ਮੈਡਲ ਜਿੱਤੇ
Publish Date: Mon, 13 Oct 2025 04:32 PM (IST)
Updated Date: Mon, 13 Oct 2025 04:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਕੂਲ ਖੇਡਾਂ 2025-2026 ਦਾ ਜ਼ੋਨ ਪਟਿਆਲਾ-2 ਦਾ ਜ਼ੋਨਲ ਐਥਲੈਟਿਕਸ ਟੂਰਨਾਮੈਂਟ ਡਾ. ਰਜਨੀਸ਼ ਗੁਪਤਾ ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2 ਅਤੇ ਬਲਵਿੰਦਰ ਸਿੰਘ ਜੱਸਲ (ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਦੀ ਅਗਵਾਈ ਵਿਚ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ। ਕੁੜੀਆਂ ਦੇ ਅੰਡਰ-14 ਐਥਲੈਟਿਕਸ ਟੂਰਨਾਮੈਂਟ ਵਿੱਚ ਆਰੂਸ਼ੀ ਨੇ 600 ਮੀਟਰ ਦੌੜ ਵਿਚ ਗੋਲਡ ਅਤੇ ਡਿਸਕਸ ਥ੍ਰੋ ਵਿੱਚ ਸਿਲਵਰ, ਰੋਸ਼ਨੀ ਕੁਮਾਰੀ ਨੇ ਡਿਸਕਸ ਥ੍ਰੋ ਵਿਚ ਬਰਾਊਂਜ਼, ਮਮਤਾ ਕੁਮਾਰੀ ਅਵਸਥੀ ਨੇ ਉੱਚੀ ਛਾਲ ਵਿਚ ਗੋਲਡ ਅਤੇ ਜਸਮੀਨ ਕੌਰ ਨੇ 600 ਮੀਟਰ ਦੌੜ ਵਿਚ ਸਿਲਵਰ ਮੈਡਲ ਹਾਸਲ ਕੀਤਾ। ਮੁੰਡਿਆਂ ਦੇ ਅੰਡਰ-14 ਐਥਲੈਟਿਕਸ ਟੂਰਨਾਮੈਂਟ ਵਿਚ ਮਨਜੋਤ ਸਿੰਘ ਨੇ ਡਿਸਕਸ ਥ੍ਰੋ ਵਿਚ ਬਰਾਊਂਜ਼ ਅਤੇ ਆਦਿਤਿਆ ਯਾਦਵ ਨੇ ਸ਼ਾਟਪੁੱਟ ’ਚ ਬਰਾਊਂਜ਼ ਮੈਡਲ ਹਾਸਲ ਕੀਤਾ। ਕੁੜੀਆਂ ਦੇ ਅੰਡਰ-17 ਐਥਲੈਟਿਕਸ ਟੂਰਨਾਮੈਂਟ ਵਿਚ ਸਰੀਤਾ ਨੇ ਹੈਮਰ ਥ੍ਰੋ ਵਿਚ ਗੋਲਡ ਤੇ ਸ਼ਾਟਪੁੱਟ ’ਚ ਬਰਾਊਂਜ਼, ਰਾਗਿਨੀ ਨੇ ਜੈਵਲਿਨ ਥ੍ਰੋ ਵਿਚ ਬਰਾਊਂਜ਼, ਨੇਹਾ ਨੇ ਤਿਹਰੀ ਛਾਲ ਵਿਚ ਗੋਲਡ ਤੇ 3000 ਮੀਟਰ ਦੌੜ ਵਿਚ ਸਿਲਵਰ, ਮੁਸਕਾਨ ਨੇ 3000 ਮੀਟਰ ਵਾਕ ’ਚ ਗੋਲਡ ਅਤੇ ਜੈਵਲਿਨ ਥ੍ਰੋ ’ਚ ਸਿਲਵਰ, ਤਾਨੀਆ ਨੇ ਲੰਬੀ ਛਾਲ ’ਚ ਗੋਲਡ ਅਤੇ ਉੱਚੀ ਛਾਲ ਵਿਚ ਸਿਲਵਰ, ਖੁਸ਼ਪ੍ਰੀਤ ਕੌਰ ਨੇ ਸ਼ਾਟਪੁੱਟ ’ਚ ਸਿਲਵਰ ਅਤੇ ਹੈਮਰ ਥ੍ਰੋ ’ਚ ਸਿਲਵਰ, ਰੀਤਿਕਾ ਨੇ ਡਿਸਕਸ ਥ੍ਰੋ ’ਚ ਸਿਲਵਰ, ਆਸਥਾ ਯਾਦਵ ਨੇ ਡਿਸਕਸ ਥ੍ਰੋ ’ਚ ਗੋਲਡ ਅਤੇ ਤਿਹਰੀ ਛਾਲ ’ਚ ਸਿਲਵਰ ਮੈਡਲ ਹਾਸਲ ਕੀਤਾ। ਰਵਿੰਦਰਪਾਲ ਕੌਰ ਸਕੂਲ ਇੰਚਾਰਜ ਨੇ ਸਮੂਹ ਖਿਡਾਰੀਆਂ ਅਤੇ ਮਮਤਾ ਰਾਣੀ ਜੀ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ। ਇਸ ਮੌਕੇ ਅਨੀਤਾ ਸ਼ਰਮਾ (ਹਿੰਦੀ ਮਿਸਟ੍ਰੈਸ), ਮਨਪ੍ਰੀਤ ਸਿੰਘ ਕੰਪਿਊਟਰ ਫੈਕਲਟੀ, ਲੀਨਾ ਸ.ਸ. ਮਿਸਟ੍ਰੈਸ ਅਤੇ ਮੀਨੂੰ ਯਾਦਵ ਸਾਇੰਸ ਮਿਸਟ੍ਰੈਸ ਮੌਜੂਦ ਸਨ।