ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸੰਗਤ ਦੇ ਕੱਢੇ ਡਰਾਅ
ਪਿੰਡ ਖਾਨਪੁਰ ਖੁਰਦ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸੰਗਤਾਂ ਦੇ ਕੱਢੇ ਡਰਾਅ
Publish Date: Sun, 22 Feb 2026 05:12 PM (IST)
Updated Date: Sun, 22 Feb 2026 05:15 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਿੰਡ ਖਾਨਪੁਰ ਖੁਰਦ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਗੁਰਦੁਆਰਾ ਸਾਹਿਬ ਤੇ ਹੋਰਨਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਦੇ ਲਈ ਵਿਰਾਸਤ ਸੇਵਾ ਸੰਗਠਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਘਵੀਰ ਸਿੰਘ ਗੋਪਾਲਪੁਰ ਵੱਲੋਂ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਡਰਾਅ ਕੱਢੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਵਿਰਾਸਤ ਸੇਵਾ ਸੰਗਠਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਆਪ ਆਗੂ ਰਘਵੀਰ ਸਿੰਘ ਗੋਪਾਲਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਦੇ ਸਬੰਧ ਵਿਚ ਪਿੰਡ ਵਾਸੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਹੋਰਨਾ ਧਾਰਮਿਕ ਸਥਾਨਾਂ ਦੇ ਬੱਸਾਂ ਦੇ ਰਾਹੀ ਮੁਫਤ ਦਰਸ਼ਨ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਸ ’ਚੋਂ ਇਕ ਸਮੇਂ ਕਰੀਬ 40 ਸਵਾਰੀਆਂ ਦੇ ਬੈਠਣ ਦੀ ਸੀਟ ਹੁੰਦੀ ਹੈ, ਜਿਸ ਕਾਰਨ ਜਿਹੜੇ ਪਿੰਡ ’ਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਵਾਲੀ ਸੰਗਤ ਦੀ ਗਿਣਤੀ ਵੱਧ ਜਾਂਦੀ ਹੈ ਉਥੇ ਸਮੂਹ ਪਿੰਡ ਵਾਸੀਆਂ ਦੇ ਸਾਹਮਣੇ ਡਰਾਅ ਕੱਢੇ ਜਾਂਦੇ ਹਨ। ਇਸ ਡਰਾਅ ਸਿਸਟਮ ਦੇ ਨਾਲ ਪਿੰਡਾਂ ’ਚ ਆਪਸੀ ਭਾਈਚਾਰਾ ਬਰਕਰਾਰ ਰੱਖਿਆ ਜਾਂਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਲੜਾਈ ਝਗੜਾ ਜਾਂ ਨਾਰਾਜ਼ਗੀ ਨਾ ਹੋਵੇ। ਇਸੇ ਕੜੀ ਦੇ ਤਹਿਤ ਹਲਕਾ ਘਨੌਰ ਦੇ ਪਿੰਡ ਖਾਨਪੁਰ ਖੁਰਦ ਵਿਖੇ ਵੀ ਸੰਗਤਾਂ ਦੇ ਡਰਾਅ ਕੱਢੇ। ਇਸ ਪਿੰਡ ਦੀਆਂ ਸੰਗਤਾਂ ਨੂੰ ਜਲਦ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਬੱਸਾਂ ’ਚ ਰਵਾਨਾ ਕੀਤਾ ਜਾਵੇਗਾ। ਇਸ ਮੋਕੇ ਤਰੁਣ ਸ਼ਰਮਾਂ, ਸਰਪੰਚ ਮਹਿੰਦਰ ਸਿੰਘ, ਲਾਡੀ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।