ਖਨੌਰੀ ਪੁਲਿਸ ਵੱਲੋਂ 7 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
ਖਨੌਰੀ ਪੁਲਿਸ ਵੱਲੋਂ 7 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
Publish Date: Tue, 05 May 2026 04:18 PM (IST)
Updated Date: Wed, 06 May 2026 04:03 AM (IST)
ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 7 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਐਸਐਚਓ ਖਨੌਰੀ ਸਬ ਇੰਸਪੈਕਟਰ ਯੋਗੇਸ਼ ਗਰਗ ਨੇ ਦੱਸਿਆ ਕਿ ਐਸਆਈ ਚੰਨਾ ਰਾਮ ਆਪਣੀ ਪੁਲਿਸ ਪਾਰਟੀ ਸਮੇਤ ਅਨਾਜ ਮੰਡੀ ਖਨੌਰੀ ਤੋਂ ਮਾਰਕਿਟ ਕਮੇਟੀ ਦਫਤਰ ਵੱਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸ਼ਾਮ ਕਰੀਬ 5:30 ਵਜੇ ਇੱਕ ਸ਼ੱਕੀ ਵਿਅਕਤੀ ਪੁਲਿਸ ਗੱਡੀ ਨੂੰ ਵੇਖ ਕੇ ਘਬਰਾਹਟ ਵਿੱਚ ਦਿਸ਼ਾ ਬਦਲਣ ਲੱਗਾ ਅਤੇ ਆਪਣੇ ਪੈਂਟ ਦੀ ਜੇਬ ਵਿਚੋਂ ਇੱਕ ਪਾਰਦਰਸ਼ੀ ਲਿਫਾਫਾ ਸੁੱਟ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਉਰਫ ਕਾਕਾ ਵਾਸੀ ਵਾਰਡ ਨੰਬਰ 4 ਖਨੌਰੀ ਦੱਸਿਆ। ਪੁਲਿਸ ਵੱਲੋਂ ਸੁੱਟੇ ਗਏ ਲਿਫਾਫੇ ਦੀ ਜਾਂਚ ਕਰਨ ਤੇ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ। ਨਾਰਕੋਟਿਕ ਡਰੱਗ ਡਿਟੈਕਸ਼ਨ ਕਿੱਟ ਨਾਲ ਟੈਸਟ ਕਰਨ ਤੇ ਪਦਾਰਥ ਦੀ ਪੁਸ਼ਟੀ ਹੋਈ। ਬਰਾਮਦ ਨਸ਼ੀਲੇ ਪਦਾਰਥ ਦਾ ਕੁੱਲ ਵਜ਼ਨ 7 ਗ੍ਰਾਮ ਨਿਕਲਿਆ, ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।